ਬਾਲੀਵੁੱਡ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕ ਦੇ ਘੇਰੇ ਵਿੱਚ

ਬਾਲੀਵੁੱਡ ਦੇ ਬਹੁਮੁਖੀ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਅਚਾਨਕ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਨਵਾਂ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। ਦਿੱਲੀ ਪੁਲੀਸ ਦੀ ਟੀਮ ਨੇ ਫਾਰਮ ਹਾਊਸ ’ਤੇ ਜਾ ਕੇ ਜਾਂਚ ਕੀਤੀ ਤਾਂ ਪੁਲਿਸ ਨੂੰ ਕੁਝ ‘ਇਤਰਾਜ਼ਯੋਗ ਦਵਾਈਆਂ’ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਿਸ ਸਤੀਸ਼ ਕੌਸ਼ਿਕ ਦੇ ਵਿਸਤ੍ਰਿਤ ਪੋਸਟ ਮਾਰਟਮ ਅਤੇ ਵਿਸੇਰਾ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਹੀ ਸਾਰੀ ਤਸਵੀਰ ਸਪੱਸ਼ਟ ਹੋ ਸਕੇਗੀ।

satish kaushik

ਪੁਲਿਸ ਨੇ ਹੋਲੀ ਪਾਰਟੀ ਵਿੱਚ ਆਏ ਮਹਿਮਾਨਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਹੈ, ਜੋ ਉਸ ਸਮੇਂ ਫਾਰਮ ਹਾਊਸ ਵਿੱਚ ਮੌਜੂਦ ਸਨ। ਪੁਲਿਸ ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਫਰਾਰ ਹੋਏ ਉਦਯੋਗਪਤੀ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਾਰਮ ਹਾਊਸ ਵਿੱਚ ਮਿਲੇ ਇਤਰਾਜ਼ਯੋਗ ਦਵਾਈਆਂ ਦੇ ਪੈਕੇਟ ਕਿਸ ਲਈ ਅਤੇ ਕਿਉਂ ਆਏ ਸਨ? ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਦਿੱਲੀ ‘ਚ ਆਪਣੇ ਇਕ ਦੋਸਤ ਦੇ ਫਾਰਮ ਹਾਊਸ ‘ਤੇ ਹੋਲੀ ਪਾਰਟੀ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਦੇ ਨਾਲ ਹੀ ਸਤੀਸ਼ ਕੌਸ਼ਿਕ ਦੇ ਅਚਾਨਕ ਦਿਹਾਂਤ ਨਾਲ ਪੂਰੀ ਇੰਡਸਟਰੀ ਸਦਮੇ ‘ਚ ਹੈ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਹੈ ਕਿ ਹਮੇਸ਼ਾ ਮੁਸਕਰਾਉਂਦੇ ਅਤੇ ਹੱਸਦੇ ਰਹਿਣ ਵਾਲੇ ਸਤੀਸ਼ ਕੌਸ਼ ਇਸ ਦੁਨੀਆਂ ਵਿੱਚ ਨਹੀਂ ਰਹੇ। ਇਸ ਦੇ ਨਾਲ ਹੀ ਸਲਮਾਨ ਖਾਨ, ਅਨੁਪਮ ਖੇਰ, ਜਾਵੇਦ ਅਖਤਰ, ਰਣਬੀਰ ਕਪੂਰ ਸਮੇਤ ਬੀ-ਟਾਊਨ ਦੇ ਸਾਰੇ ਸਿਤਾਰੇ ਸਤੀਸ਼ ਨੂੰ ਵਿਦਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ।

See also  ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ

post by parmvir singh