ਬਟਾਲਾ ਦੇ ਨਜ਼ਦੀਕ ਪਿੰਡ ਲੋਹ ਚੱਪ ਵਿੱਚ ਦਿਨ ਦਿਹਾੜੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੈਲਰ ਮਾਲਕ ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ ਸ਼ੈਲਰ ਮਾਲਕ ਵੱਲੋਂ ਵੀ ਆਪਣੇ ਬਚਾਅ ‘ਚ ਜਵਾਬੀ ਫਾਇਰਿੰਗ ਕੀਤੀ ਗਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਬਟਾਲਾ ਦੇ ਪਿੰਡ ਲੋਹ ਚੱਪ ‘ਚ ਤਾਬੜਤੋੜ ਫਾਇਰਿੰਗ, ਸ਼ੈਲਰ ਮਾਲਕ ‘ਤੇ ਚਲਾਈਆਂ ਗੋਲੀਆਂ…ਬਟਾਲਾ ਦੇ ਨਜ਼ਦੀਕ ਪਿੰਡ ਲੋਹ ਚੱਪ ਵਿੱਚ ਦਿਨ ਦਿਹਾੜੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੈਲਰ ਮਾਲਕ ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ ਸ਼ੈਲਰ ਮਾਲਕ ਵੱਲੋਂ ਵੀ ਆਪਣੇ ਬਚਾਅ ‘ਚ ਜਵਾਬੀ ਫਾਇਰਿੰਗ ਕੀਤੀ ਗਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਸ਼ੈਲਰ ਮਾਲਕ ਦਾ ਆਰੋਪ ਹੈ ਕਿ ਪਹਿਲਾਂ ਵੀ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਫ਼ਿਰੌਤੀ ਦੀ ਧਮਕੀ ਆ ਚੁੱਕੀ ਹੈ ਅਤੇ ਹੁਣ ਹਮਲਾ ਕੀਤਾ ਗਿਆ ਅਤੇ ਹਮਲੇ ‘ਚ ਥਾਰ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ।ਉੱਥੇ ਹੀ ਇਸ ਮਾਮਲੇ ‘ਚ ਸੈਲਰ ਦੇ ਮਾਲਕ ਨਿਸ਼ਾਨ ਸਿੰਘ ਨੇ ਕਿਹਾ ਕਿ ਮੇਰਾ ਭਤੀਜਾ ਮਹਿਕਦੀਪ ਸਿੰਘ ਆਪਣੇ ਦਫਤਰੋਂ ਸੈਲਰ ‘ਤੇ ਆ ਰਿਹਾ ਸੀ ਤੇ ਉਸਦੇ ਪਿੱਛੇ ਇੱਕ ਗੱਡੀ ਲੱਗਦੀ ਹੈ ਮੇਰਾ ਭਤੀਜਾ ਮੈਨੂੰ ਫੋਨ ਕਰਦਾ ਹੈ ਕਿ ਮੇਰੇ ਪਿੱਛੇ ਬੰਦੇ ਲੱਗੇ ਹਨ।ਜਿਵੇਂ ਹੀ ਉਸ ਨੇ ਸੈਲਰ ‘ਤੇ ਆ ਕੇ ਆਪਣੀ ਕਾਰ ਰੋਕੀ ਤਾਂ ਉਥੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਹਨ। ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਡੀ ਸਾਰੀ ਥਾਰ ਗੱਡੀ ਭੰਨ ਦਿੱਤੀ ਹੈ। ਬਿਲਡਿੰਗ ‘ਤੇ ਵੀ ਗੋਲੀਆਂ ਲੱਗੀਆਂ ਹਨ , ਮੇਰੇ ਭਤੀਜੇ ਕੋਲੋਂ ਕੁਝ ਸਮਾਂ ਪਹਿਲਾਂ ਇਕ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਫਿਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਇਹ ਇਹ ਹਮਲਾ ਕੀਤਾ ਗਿਆ ਹੈ।ਸੈਲਰ ਮਾਲਕ ਦਾ ਕਹਿਣਾ ਹੈ ਕਿ ਜੇਕਰ ਅਸੀਂ ਫਾਇਰ ਨਾ ਕਰਦੇ ਤਾਂ ਉਹਨਾਂ ਨੇ ਸਾਡੇ ਸੈਲਰ ਦੇ ਅੰਦਰ ਆ ਕੇ ਸਾਨੂੰ ਮਾਰ ਦੇਣਾ ਸੀ। ਜਿਸ ਗੱਡੀ ਦੇ ਪਿੱਛੇ ਇਹ ਦੋਸ਼ੀ ਲੱਗੇ ਹੋਏ ਸਨ ਉਸ ਨੌਜਵਾਨ ਨੇ ਕਿਹਾ ਕਿ ਮੇਰਾ ਇੱਕ ਹੋਰ ਦਫਤਰ ਹੈ ਸਾਡਾ ਇੱਕ ਸੈਲਰ ਹੈ ਅਤੇ ਆੜਤ ਵੀ ਹੈ ਪਹਿਲਾਂ ਇਹ ਲੋਕ ਮੇਰੇ ਦਫਤਰ ਆਏ ਜਦੋਂ ਉਥੇ ਇਹਨਾਂ ਨੂੰ ਨਹੀਂ ਮਿਲਦਾ ਤੇ ਇਹ ਮੇਰੇ ਪਿੱਛੇ ਗੱਡੀ ਲਾ ਕੇ ਤੇ ਸੈਲਰ ਤੇ ਆਏ ਤੇ ਮੈਨੂੰ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲਾਂ ਵੀ ਮੇਰੇ ਕੋਲ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।ਜਦ ਉਹ ਫਰੋਤੀ ਨਹੀਂ ਦਿੱਤੀ ਤੇ ਹੁਣ ਇਸ ਵਾਰਦਾਤ ਨੂੰ ਓਹਨਾ ਨੇ ਅੰਜਾਮ ਦਿੱਤਾ ਹੈ। ਉਧਰ ਮੌਕੇ ‘ਤੇ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਪਹੁੰਚੇ ਪੁਲਿਸ ਜਾਂਚ ਅਧਕਾਰੀ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਢਲੀ ਜਾਂਚ ‘ਚ ਸਾਮਣੇ ਆਇਆ ਹੈ ਕਿ ਸੈਲਰ ‘ਤੇ ਗੋਲੀ ਚੱਲੀ ਹੈ ਅਤੇ ਪਹਿਲਾਂ ਵੀ ਇਹਨਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸਸਬੰਧੀ ਮੁਕਦਮਾ ਦਰਜ ਕਰ ਲਿਆ ਗਿਆ ਸੀ। ਹੁਣ ਜੋ ਵਾਰਦਾਤ ਹੋਈ ਹੈ ਉਸ ਨੂੰ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਜਲਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ।Read More
- Advertisement -
Recent Posts
Most Popular
ਜਨਮਾਸ਼ਟਮੀ ਉਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਤੋਹਫਾ, ਮਾਨ ਸਰਕਾਰ ਵੱਲੋਂ ਵੱਡਾ ਐਲਾਨ…
ਜਨਮਾਸ਼ਟਮੀ ਉਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਤੋਹਫਾ, ਮਾਨ ਸਰਕਾਰ ਵੱਲੋਂ ਵੱਡਾ ਐਲਾਨ... ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡਾ...
ਫਾਜ਼ਿਲਕਾ ਸੀਟ ‘ਤੇ ਕਿਹੜੇ ਫੈਕਟਰ ਬਦਲ ਦੇਣਗੇ ਚੋਣ ਨਤੀਜੇ ? | Election 2026
ਫਾਜ਼ਿਲਕਾ 'ਚ ਦਾਅਵੇਦਾਰਾਂ ਦੀ ਸਿਆਸੀ ਕਹਾਣੀ , ਕਿਸ ਦੀ ਕਟੇਗੀ ਟਿਕਟ ...ਕੌਣ ਖੇਡੇਗਾ ਸਿਆਸੀ ਪਾਰੀ ?,ਮੈਦਾਨ 'ਚ ਕਈ ਚਿਹਰੇ , ਕਿਸ ਦੀ ਆਵੇਗੀ ਵਾਰੀ...
ਅਧਿਆਪਕ ਦਿਵਸ ‘ਤੇ 75 ਅਧਿਆਪਕਾਂ ਨੂੰ ਸਨਮਾਨਿਤ ਕਰੇਗੀ ਮਾਨ ਸਰਕਾਰ : ਹਰਜੋਤ ਸਿੰਘ ਬੈਂਸ...
ਹਰਜੋਤ ਬੈਂਸ ਨੇ ਦੱਸਿਆ ਕਿ ਇਹ ਸਾਰੇ 75 ਅਧਿਆਪਕ ਰਾਜ ਅਧਿਆਪਕ ਪੁਰਸਕਾਰ ਨੀਤੀ ਅਨੁਸਾਰ ਪਾਰਦਰਸ਼ੀ ਢੰਗ ਨਾਲ ਯੋਗਤਾ ਦੇ ਆਧਾਰ 'ਤੇ ਚੁਣੇ ਗਏ ਹਨ।...
Captain Amarinder on PM Modi | ‘ਦਿਮਾਗੀ ਨਕਸਲ’ ਦਾ ਕੀ ਮਤਲਬ ? ਕੈਪਟਨ ਨੇ...
‘ਦਿਮਾਗੀ ਨਕਸਲ’ ਸ਼ਬਦ ਨੂੰ ਲੈ ਕੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਸ਼ਬਦ ਦੀ...
ਕੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇਸ਼ ਦੇ ਮੁਕਾਬਲੇ ਵੱਧ ਹੈ ? |
DA ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ। ਕੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇਸ਼ ਦੇ ਹੋਰ...















