ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਰਾਸਤੇ ਛੁਡਾਉਣ ਲਈ ਜਾ ਰਹੀਆਂ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਾਣ ਵਾਲੇ ਰਾਸਤੇ ਤੇ ਇੱਕ ਔਰਤ ਵੱਲੋਂ ਕੰਧ ਕੱਢਕੇ ਕਬਜਾ ਕੀਤਾ ਗਿਆ ਹੈ। ਜਿਸਨੂੰ ਛੁਡਾਉਣ ਲਈ ਅੱਜ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂ ਪਹੁੰਚੇ ਸਨ। ਪਰ ਰਾਸਤੇ ਵਿੱਚ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਲਈ ਸੰਗਤਾਂ ਨੂੰ ਕੰਧ ਪਾਰ ਕਰਕੇ ਜਾਣਾ ਪੈਂਦਾ ਹੈ। ਜਿਸਨੂੰ ਲੈਕੇ ਉਹ ਪਹਿਲਾਂ ਵੀ ਉਸ ਔਰਤ ਨਾਲ ਗੱਲਬਾਤ ਕਰ ਚੁੱਕੇ ਹਨ। ਪਰ ਉਸ ਔਰਤ ਨੇ ਆਪਣਾ ਕਬਜਾ ਜਹਿੜਾ ਨਹੀਂ ਛੱਡਿਆ ਇਸ ਲਈ ਅੱਜ ਉਹ ਕੋਰਟ ਦੇ ਆਰਡਰ ਲੈਕੇ ਪਹੁੰਚੇ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।
ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਪੀ ਉਪਰੇਸ਼ਨ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਜੱਥੇਬੰਦੀਆਂ ਨੂੰ ਪੁਲਿਸ ਨੇ ਬਿਲਕੁੱਲ ਨਹੀਂ ਰੋਕਿਆ ਬਲਕਿ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ। ਅਗਰ ਤੁਸੀਂ ਰਾਸਤਾ ਛੁਡਾਉਣਾ ਹੈ। ਤਾਂ ਪ੍ਰਸਾਸਨ ਤੁਹਾਡੇ ਨਾਲ ਜਾਵੇਗਾ ਉਨ੍ਹਾਂ ਕਿਹਾ ਸਿੱਖ ਜੱਥੇਬੰਦੀਆਂ ਨਾਲ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਉਹ ਵਿੱਚ ਜੋ ਫੈਸਲਾ ਹੋਵੇਗਾ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਦੂਸਰੇ ਪਾਸੇ ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਔਰਤ ਕਬਜਾ ਕਰਕੇ ਬੈਠੀ ਹੈ। ਉਹ ਕਰਿਸ਼ਟਨ ਬਣ ਚੁੱਕੀ ਹੈ। ਇਸੇ ਲਈ ਉਹ ਭੇਦਭਾਵ ਕਰ ਰਹੀ ਹੈ। ਅਤੇ ਜਾਣਬੁੱਝ ਕੇ ਗੁਰੂਘਰ ਨੂੰ ਜਾਣ ਵਾਲੇ ਰਾਸਤੇ ਤੇ ਕਬਜਾ ਕਰਕੇ ਬੈਠੀ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਗੁਰੂਘਰ ਨੂੰ ਜਾਣ ਵਾਲੇ ਰਾਸਤੇ ਨੂੰ ਖਾਲੀ ਕਰਾਇਆ ਜਾਵੇ।