ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਲੋਕਾਂ ਨੇ ਖਾਣ ਲਈ ਰਾਸ਼ਨ ਅਤੇ ਪਸੂਆ ਲਈ ਚਾਰਾ ਇਕੱਠਾ ਕਰਨਾ ਕੀਤਾ ਸ਼ੁਰੂ


ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਰਸਾਤ ਨੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣਾ ਦਿੱਤੀ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਪਿੰਡਾਂ ਵਿੱਚ ਪਾਣੀ ਭਰ ਚੁੱਕਿਆ ਹੈ। ਇਸੇ ਦੇ ਚਲਦਿਆਂ ਅਗਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦਾ ਸਤਲੁਜ ਦਰਿਆ ਵੀ ਪੂਰਾ ਜੋਬਨ ਤੇ ਆ ਚੁੱਕਿਆ ਹੈ।

ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਵੜ ਚੁੱਕਿਆ ਹੈ। ਲਗਾਤਾਰ ਪੈ ਰਹੀ ਬਰਸਾਤ ਕਾਰਨ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਟੈਂਡੀ ਵਾਲਾ ਵਿੱਚ ਸਤਲੁਜ ਦਰਿਆ ਦਾ ਪਾਣੀ ਲੋਕਾਂ ਦੀਆਂ ਫਸਲਾਂ ਵਿੱਚ ਵੜ ਚੁੱਕਿਆ ਹੈ। ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ। ਕਿ ਸਭ ਕੁੱਝ ਜਾਣਦੇ ਹੋਏ ਵੀ ਪ੍ਰਸਾਸਨ ਕੁੰਭਕਰਨੀ ਨੀਦ ਸੁੱਤਾ ਪਿਆ ਹੈ। ਸਤਲੁਜ ਦਰਿਆ ਤੇ ਹਾਲੇ ਤੱਕ ਹੜ੍ਹਾਂ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਨਾ ਹੀ ਹਾਲੇ ਤੱਕ ਕਿਸੇ ਸਿਆਸਤਦਾਨ ਨੇ ਆਕੇ ਇਸ ਇਲਾਕੇ ਦਾ ਕੋਈ ਜਾਇਜ਼ਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਲੋਕ ਬੇੜੀ ਰਾਹੀਂ ਖੇਤਾਂ ਵਿਚੋਂ ਮੋਟਰਾਂ ਖੋਲਕੇ ਲਿਆ ਰਹੇ ਹਨ। ਪਸ਼ੂਆਂ ਲਈ ਚਾਰਾ ਜਮ੍ਹਾਂ ਕੀਤਾ ਜਾ ਰਿਹਾ ਹੈ। ਹਾਲਾਤ ਇਹਨੇ ਖਰਾਬ ਨਜਰ ਆ ਰਹੇ ਹਨ। ਕਿ ਇਸ ਸਥਿਤੀ ਨਾਲ ਨਜਿੱਠਣ ਲਈ ਕਈ ਲੋਕਾਂ ਨੇ ਤਾਂ ਖਾਣ ਪੀਣ ਲਈ ਰਾਸ਼ਨ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਸਤਲੁਜ ਦਰਿਆ ਦੇ ਕੰਡੇ ਵੱਸੇ ਪਿੰਡਾਂ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕ ਜਾਨੀ ਮਾਲੀ ਨੁਕਸਾਨ ਤੋਂ ਬਚ ਸਕਣ।

See also  ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਖਤ ਐਕਸ਼ਨ