ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਵਿਖੇ ਧਰਨਾ

ਅੱਜ ਦਸੂਹਾ ਵਿਖੇ ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਅਤੇ ਟਾਂਡੇ ਦੇ ਪਿੰਡਾਂ ਦੀਆ ਮਹਿਲਾਵਾਂ ਵੱਲੋਂ ਦਸੂਹਾ ਵਿਖੇ ਧਰਨਾ ਲਗਾਇਆ । ਜਿਸ ਵਿਚ ਅਵਤਾਰ ਸਿੰਘ ਸ਼ੇਖੋਂ ਅਤੇ ਕੁਝ ਬਜੁਰਗ ਪਿੰਡ ਦੇ ਵਿਯਕਤੀ ਵੀ ਮੌਜੂਦ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਅਵਤਾਰ ਸਿੰਘ ਸ਼ੇਖੋਂ ਨੇ ਕਿਹਾ ਕਿ ਕੰਪਨੀ ਦੇ ਬੰਦਿਆ ਨੇ ਪਹਿਲਾ ਪਿੰਡ ਦੀਆ ਔਰਤਾਂ ਦੇ ਨਕਲੀ ਵੋਟਰਕਾਰਡ ਅਤੇ ਅਧਾਰਕਾਰਡ ਬਣਾ ਕੇ ਲੋਨ ਲੈਣ ਲਈ ਦਿੱਤੇ ਸਨ ਅਤੇ ਨਾਲ ਇਹ ਵੀ ਕਿਹਾ ਕੇ ਏਨਾ ਨੂੰ ਕਿਸੇ ਸਰਕਾਰੀ ਕੰਮ ਵਿਚ ਨਾ ਵਰਤਣ।

protest

ਜਿਸ ਨਾਲ ਫਾਇਨਾਂਸ ਕੰਪਨੀ ਵਾਲਿਆ ਲੋਕਾਂ ਦੀ ਵਿਸ਼ਵਾਸ ਜਿੱਤ ਕੇ ਬਾਅਦ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜੋ ਮਹਿਲਾ ਆਪਣੇ ਕਰਜ਼ੇ ਦੇ ਪੈਸੇ ਨਹੀਂ ਦੇਂਦੀ ਓਨਾਂ ਦੇ ਘਰ ਦਾ ਸਮਾਨ ਚੁੱਕ ਕੇ ਲਾ ਜਾਂਦੇ ਹਨ ਜਿਸ ਕਾਰਨ ਲੋਕ ਫਾਇਨਾਂਸ ਕੰਪਨੀ ਵਾਲਿਆ ਤੋਂ ਬਹੁਤ ਤੰਗ ਪ੍ਰੇਸ਼ਾਨ ਹਨ ਇਸ ਮੌਕੇ ਦਸੂਹਾ ਅਤੇ ਟਾਂਡਾ ਦੇ ਦੋਨਾਂ M.L.A ਵਿਧਾਇਕਾ ਨੇ ਵਿਸ਼ਵਾਸ ਦਵਾਇਆ ਕਿ ਉਹ cm ਸਹਿਬ ਨਾਲ ਗੱਲਬਾਤ ਕਰ ਕੇ ਔਰਤਾਂ ਦੇ ਹੱਕ ਉਨ੍ਹਾਂ ਹੱਕ ਉਨ੍ਹਾਂ ਨੂੰ ਵਾਪਸ ਦਵਾਵਾਗੇ

post by parmvir singh

See also  ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੀਤੀ ਹਰੇ­­­­­­-ਚਾਰੇ ਦੀ ਸੇਵਾ