ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਮੌਸਮੀ ਬਾਰਿਸ਼ ਦੀ ਪੲਈ ਮਾਰ ਦਾ ਕੋਈ ਯੋਗ ਮੁਆਵਜ਼ਾ ਦੇਣ ਦੀ ਬਜਾਏ ਕਿਸਾਨਾਂ ਨਾਲ ਕਿਸਾਨ ਅੰਦੋਲਨ ਦੀ ਕਿੜ ਕੱਢਣ ਲਈ ਤੇ ਕਿਸਾਨ ਮਾਰੂ ਨੀਤੀ ਕਾਰਣ ਕਣਕ ਦੇ ਭਾਅ ਵਿੱਚ 32.5 ਰੁਪਏ ਫੀ ਕੁਇੰਟਲ ਤੱਕ ਦਾ ਵੱਡਾ ਕੱਟ ਲਾਉਣ ਦਾ ਹੁਕਮ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਦੂਸਰਾ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 75 ਪ੍ਰਤੀ ਸੱਤ ਤੋਂ ਵੱਧ ਹੋਏ ਨੁਕਸਾਨ ਲਈ 50000 ਰੁਪਏ ਤੇ ਇਸ ਤੋਂ ਘੱਟ ਲੲਈ 2500 ਰੁਪਏ ਫੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੀ ਕਟੌਤੀ ਰੱਦ ਕਰਵਾਉਣ ਤੇ ਮੁਆਵਜ਼ੇ ਦੀ ਮੰਗ ਦੀ ਪੂਰਤੀ ਕਰਵਾਉਣ ਲਈ ਪੰਜਾਬ ਭਰ ਵਿੱਚ ਅੱਜ 12 ਵਜੇ ਤੋਂ 4 ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਲਈ ਫਸਲ ਦੀ ਗਿਰਦਾਵਰੀ ਦੇ ਨਾਮ ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਤੇ ਨੁਕਸਾਨ ਦੀ ਭਰਪਾਈ ਕਰਨ ਲਈ ਕੋਈ ਸਪੱਸ਼ਟਤਾ ਨਹੀਂ ਹੈ। ਬੇਮੌਸਮੀ ਬਾਰਿਸ਼ ਤੇ ਝੱਖੜ ਦੀ ਮਾਰ ਕਾਰਨ ਪੰਜਾਬ ਦੇ ਹਰੇਕ ਕਿਸਾਨ ਦਾ ਨੁਕਸਾਨ ਹੋਇਆ ਹੈ ਤੇ ਝਾੜ ਘੱਟਿਆ ਹੈ ਤੇ ਮੁਕਤਸਰ ਤੇ ਫਾਜ਼ਿਲਕਾ ਜ਼ਿਲਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਜੋ ਫਸਲ ਬਚੀ ਹੈ ਉਹ ਕੱਟਣ ਵਾਲੀ ਹੋ ਗਈ ਹੈ ਤੇ ਅਜੇ ਤੱਕ ਗਿਰਦਾਵਰੀ ਨਹੀਂ ਹੋ ਸਕੀ ਤੇ ਕਣਕ ਦੀ ਕਟਾਈ ਸ਼ੁਰੂ ਹੋ ਗੲਈ ਹੈ। l