ਫਰੀਦਕੋਟ ਦੇ ਪਿੰਡ ਮਚਾਕੀ ਕਲਾਂ ਦੇ ਸਰਪੰਚ ਤੇ ਉਸਦੀ ਟੀਮ ਦਾ ਵੱਡਾ ਉਪਰਾਲਾ,ਪਿੰਡ ਦੀ ਧਰਮਸ਼ਾਲਾ ਨੂੰ ਹੀ ਬਣਾ ਲਿਆ ਨਸ਼ਾ ਛਡਾਉ ਕੇਂਦਰ

ਕੁਝ ਕਰਨ ਦੀ ਚਾਹ ਹੋਵੇ ਤਾਂ ਉਸ ਨੂੰ ਪੂਰਾ ਕਰਨ ਵਿਚ ਪੂਰੀ ਕਾਇਨਾਤ ਤੁਹਾਡੀ ਮਦਦ ਕਰਦੀ ਹੈ ਇਸ ਗੱਲ ਨੂੰ ਪੂਰਾ ਕਰ ਦਿਖਾਇਆ ਹੈ ਫਰੀਦਕੋਟ ਦੇ ਪਿੰਡ ਮਚਾਕੀ ਕਲਾ ਦੇ ਸਰਪੰਚ ਨੇ,ਜਿੱਸ ਦੀ ਤਾਰੀਫ਼ ਅੱਜ ਹਰ ਪਾਸੇ ਹੋ ਰਹੀ ਹੈ ਪਿੰਡ ਦੇ ਸਰਪੰਚ ਗੁਰਸ਼ਮਿੰਦਰ ਸਿੰਘ ਨੇ ਜਿਥੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕੀਤਾ ਓਥੇ ਹੀ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਨੂੰ ਇਸ ਮੌਤ ਦੇ ਦਰਿਆ ਵਿੱਚੋ ਬਾਹਰ ਕਢਣ ਵਿੱਚ ਸਫਲਤਾ ਹਾਸਲ ਕੀਤੀ ਹੈ ਪਿੰਡ ਦੇ ਕਰੀਬ 22ਨੌਜਵਾਨਾਂ ਨੂੰ ਨਸ਼ਾ ਮੁਕਤ ਕਰ ਇਕ ਨਵੀਂ ਸ਼ੁਰੂਆਤ ਕਰਨ ਵਿਚ ਸਫ਼ਲ ਹੋਏ ਹਨ ਇਹਨਾਂ ਨੌਜਵਾਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਸਮਾਜ ਤੋਂ ਦੂਰ ਪਿੰਡ ਵਿੱਚ ਇੱਕ ਧਰਮਸ਼ਾਲਾ ਵਿੱਚ ਰੱਖ ਇਹਨਾ ਦੀ ਸੇਵਾ ਕਰ ਅਪਣੀ ਜੇਬ ਵਿੱਚੋਂ ਪੈਸੇ ਲਗਾ ਕੇ ਹਰ ਕਿਸਮ ਦੀ ਖੁਰਾਕ ਡਾਕਟਰੀ ਇਲਾਜ ਕਰਵਾ ਰਾਤ ਤਕ ਉਕਤ ਨੌਜਵਾਨਾਂ ਨਾਲ਼ ਰਹਿਣਾ ਪਰ ਜੋਂ ਦਿਲ ਵਿਚ ਜਜਵਾ ਸੀ ਉਕਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮੁਕਤ ਕਰਨ ਦਾ ਉਸ ਨੂੰ ਪੂਰਾ ਕਰ ਦਿਖਾਇਆ ਅੱਜ ਉਕਤ 22 ਨੌਜਵਾਨ ਨਸ਼ਾ ਨਾ ਕਰਨ ਦੀ ਕਸਮ ਖਾ ਕੇ ਹੋਰਨਾਂ ਨੌਜਵਾਨਾ ਲਈ ਵੀ ਆਸ਼ਾ ਦੀ ਇਕ ਕਿਰਨ ਬਣ ਗਏ ਕਿਉਕਿ ਇਹਨਾ ਵਿੱਚੋ ਕਈ ਨੋਜਵਾਨ ਦਿਨ ਦਾ 3 ਗ੍ਰਾਮ ਨਸ਼ੀਲੇ ਪਦਾਰਥਾਂ ਇਸਤੇਮਾਲ ਕਰਨ ਦੇ ਆਦੀ ਸਨ ਕਈ ਨੌਜਵਾਨਾਂ ਉਪਰ ਮਾ ਬਾਪ ਦਾ ਸਾਇਆ ਉੱਠ ਚੁੱਕਾ ਸੀ ਪਰ ਸਰਪੰਚ ਵਲੋਂ ਇਹਨਾ ਨੌਜਵਾਨਾਂ ਦੀ ਆਪਣੇ ਬੱਚਿਆ ਦੀ ਤਰਾਂ ਸੇਵਾ ਕਰ ਨਸ਼ਾ ਮੁਕਤ ਕਰ ਇਕ ਨਵੀਂ ਜ਼ਿੰਦਗੀ ਦੇਕੇ ਜਿੱਥੇ ਪਿੰਡ ਵਾਸੀਆਂ ਅਤੇ ਉਕਤ ਨੌਜਵਾਨਾਂ ਦੇ ਮਾਪਿਆਂ ਦੀਆਂ ਅਸੀਸਾਂ ਖਟ ਰਿਹਾ ਹੈ ਉੱਥੇ ਹੀ ਸਰਪੰਚ ਨੂੰ ਹੋਰਨਾਂ ਪਿੰਡਾਂ ਦੇ ਲੋਕ ਮਦੱਦ ਕਰਨ ਲਈ ਵੀ ਬੁਲਾ ਰਹੇ ਹਨ ।


ਗੁਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਨਸ਼ੇ ਦਾ ਕਾਰੋਬਾਰ ਵੱਡੀ ਪੱਧਰ ਤੇ ਚਲਦਾ ਸੀ ਅਤੇ ਬਾਹਰਲੇ 15/20 ਪਿੰਡਾਂ ਦੇ ਨੌਜਵਾਨ ਵੀ ਇਥੋਂ ਨਸ਼ਾ ਖ੍ਰੀਦਣ ਲਈ ਆਉਂਦੇ ਸਨ। ਜਿਸ ਕਾਰਨ ਪਿੰਡ ਵਿਚ ਬਹੁਤ ਮਾੜੇ ਹਲਾਤ ਬਣਦੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਫਿਰ ਉਹਨਾਂ ਨੇ ਆਪਣੇ ਪਿੰਡ ਦੇ ਨੌਜਵਾਨਾਂ ਨਾਲ ਮਿਲ ਕਿ ਪਿੰਡ ਵਿਚ ਇਸ ਅਲਾਮਤ ਨੂੰ ਖਤਮ ਕਰਨ ਲਈ ਮਨ ਬਣਾਇਆ ਅਤੇ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਪਹਿਲਾਂ ਪਿੰਡ ਵਿਚੋਂ ਨਸ਼ਾ ਖ੍ਰੀਦਣ ਆਉਣ ਵਾਲਿਆ ਨੂੰ ਬੰਦ ਕੀਤਾ, ਫਿਰ ਪਿੰਡ ਵਿਚ ਨਸ਼ਾ ਵੇਣਣ ਵਾਲਿਆਂ ਨੂੰ ਰੋਕਿਆ ਪਰ ਉਹਨਾਂ ਸਿੱਧੀਆਂ ਤੇ ਸ਼ਰੇਆਂਮ ਬੱਚੇ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਿੰਨਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣੀ ਟੀਮ ਸਮੇਤ ਅਡੋਲ ਰਿਹਾ ਅਤੇ ਪਿੰਡ ਦੇ ਨੌਜਵਾਨਾਂ ਨੂੰ ਜੋ ਨਸ਼ੇ ਦੇ ਆਦੀ ਹੋ ਚੁੱਕੇ ਸਨ ਅਤੇ ਰੋਜਾਨਾਂ ਵੱਡੀ ਮਾਤਰਾ ਵਿਚ ਚਿੱਟਾ ਅਤੇ ਹੋਰ ਨਸ਼ਾ ਕਰਦੇ ਸਨ ਨੂੰ ਉਹਨਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਫੜ੍ਹ ਕੇ ਪਿੰਡ ਦੀ ਧਰਮਸ਼ਾਲਾ ਵਿਚ ਰੱਖਿਆ ,ਜਿੱਥੇ ਉਹਨਾਂ ਦਾ ਸਿਵਲ ਹਸਪਤਾਲ ਫਰੀਦਕੋਟ ਦੇ ਮਨੋਰੋਗ ਵਿਭਾਗ ਦੀ ਡਾਕਟਰ ਰਣਜੀਤ ਕੌਰ ਦੇ ਸਹਿਯੋਗ ਨਾਲ ਇਲਾਜ ਸੁਰੂ ਕੀਤਾ, ਇਲਾਜ ਦੇ ਨਾਲ ਨਾਲ ਨੌਜਵਾਨਾਂ ਦੀ ਸਿਹਤ ਦਾ ਖਿਆਲ ਰਖਦਿਆਂ ਉਹਨਾਂ ਨੂੰ ਚੰਗੀ ਖੁਰਾਕ ਆਪਣੇ ਖਝਰਚੇ ਤੇ ਤਿਆਰ ਕਰ ਕੇ ਦਿੱਤੀ ਜਦੋਂ ਕੋਈ ਨੌਜਵਾਨ ਨੂੰ ਤੋੜ ਲਗਦੀ ਤਾਂ ਉਸ ਨੂੰ ਦਵਾ ਦਾਰੂ ਕਰਨਾਂ ਉਸ ਦੇ ਸਰੀਰ ਦੀ ਮਾਲਸ਼ ਆਦਿ ਕਰਨਾ ਉਹਨਾਂ ਨੇ ਜਾਰੀ ਰੱਖਿਆ ਅਤੇ ਅੱਜ 50 ਦਿਨ ਹੋ ਗਏ ਇਹ 22 ਨੌਜਵਾਨਾਂ ਨੇ ਹੁਣ ਨਸ਼ਾ ਬਿਲਕੁਲ ਤਿਆਗ ਦਿੱਤਾ ਹੈ ਅਤੇ ਹੁਣ ਇਹ ਨਸ਼ਾ ਚੁਡਵਾਉਣ ਵਾਲੀ ਟੀਮ ਦਾ ਹਿੱਸਾ ਬਣ ਗਏ ਹਨ। ਉਹਨਾਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਪਿੰਡ ਪੱਧਰ ਤੇ ਖੁਦ ਹੀਲਾ ਕਰੀਏ ਤਾਂ ਜੋ ਪੰਜਾਬ ਅੰਦਰੋਂ ਇਸ ਬੁਰੀ ਅਲਾਮਤ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਇਸ ਕਾਰਜ ਲਈ ਉਸ ਨੂੰ ਨਸ਼ੇੜੀਆਂ ਦੀ ਨਫਰਤ ਦਾ ਸ਼ਿਕਾਰ ਹੋਣਾ ਪਿਆ ਪਰ ਅੱਜ ਉਹ ਨਫਰਤ ਪਿਆਰ ਵਿਚ ਬਦਲ ਚੁੱਕੀ ਹੈ। ਉਹਨਾਂ ਕਿਹਾਕਿ ਨਸ਼ਾ ਤਸਕਰਾਂ ਨੇ ਉਹਨਾਂ ਨੂੰ ਪਿੰਡ ਵਿਚ ਸ਼ਰੇਆਮ ਬੱਚੇ ਮਾਰਨ ਤੱਕ ਦੀ ਧਮਕੀ ਦੇ ਦਿੱਤੀ ਸੀ ਪਰ ਉਹ ਨਹੀਂ ਡਰੇ ਅਤੇ ਅੱਜ ਉਹਨਾਂ ਦਾ ਪਿੰਡ ਨਸ਼ਾ ਮੁਕਤ ਹੋ ਚੁੱਕਿਆ।

See also  ਮਹਿੰਦਰਾ ਪਿੱਕਅੱਪ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ

ਇਸ ਮੌਕੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਕਿਹਾ ਅਸੀ ਬਹੁਤ ਖੁਸ਼ ਹਾਂ ਕਿਉ ਕਿ ਉਹ ਜਿਸ ਦੱਲ ਦੱਲ ਵਿੱਚੋ ਨਿਕਲ ਹਨ ਓਹਨਾ ਨੂੰ ਖੁਦ ਨੂੰ ਵੀ ਇਸ ਦੀ ਉਮੀਦ ਨਹੀਂ ਸੀ ਕਿਉਕਿ ਓਹਨਾ ਦੀ ਜ਼ਿੰਦਗੀ ਵਿਚ ਨਸ਼ਾ ਹੀ ਸਭ ਕੁਸ਼ ਸੀ ਉਹ ਹਰ ਰਿਸ਼ਤੇ ਤੋਂ ਮੁੱਖ ਮੋੜ ਚੁੱਕੇ ਸਨ ਪਰ ਓਹਨਾ ਦੇ ਸਰਪੰਚ ਗੁਰਸ਼ਮਿੰਦਰ ਸਿੰਘ ਕਰ ਕੇ ਓਹ ਨਸ਼ਾ ਸ਼ਡਣ ਵਿੱਚ ਕਾਮ ਜਾਬ ਹੋਏ ਹਨ ਕਈ ਨੌਜਵਾਨਾ ਨੇ ਦੱਸਿਆ ਕਿ ਉਹ ਪਹਿਲਾ ਨਸ਼ਾ ਮੁਕਤ ਕੇਂਦਰਾਂ ਵਿੱਚ ਵੀ ਭਰਤੀ ਹੋਏ ਸਨ ਜੇਬ ਵਿੱਚੋ ਪੈਸੇ ਵੀ ਦਿੱਤੇ ਕੁੱਟ ਵੀ ਪੈਂਦੀ ਸੀ ਫੇਰ ਵੀ ਉਹ ਨਸ਼ਾ ਨਹੀ ਛੱਡ ਸਕੇ ਪਰ ਓਹਨਾ ਦੇ ਸਰਪੰਚ ਨੇ ਜੋਂ ਉਪਰਾਲਾ ਪਿੰਡ ਵਿੱਚ ਹੀ ਓਹਨਾ ਦੇ ਨਸ਼ਾ ਮੁਕਤ ਕਰਵਾਉਣ ਲਈ ਕੀਤਾ ਓਹ ਬੋਹਤ ਵਧਿਆ ਸੀ ਜਿੱਥੇ ਜੌ ਮੰਗੋ ਖਾਣ ਪੀਣ ਨੂੰ ਮਿਲਦਾ ਸੀ ਪਰ ਉਸ ਤੋਂ ਵੀ ਵੱਧ ਪਿਆਰ ਜੋਂ ਓਹਨਾ ਨੂੰ ਸਰਪੰਚ ਅਤੇ ਪਿੰਡ ਵਾਸੀਆਂ ਨੇ ਦਿੱਤੇ ਉਸ ਦੇ ਬਦੋਲਤ ਹੀ ਓਹ ਨਸ਼ਾ ਛੱਡਣ ਵਿੱਚ ਕਾਮ ਜਾਬ ਹੋਏ ਹਨ ਓਹਨਾ ਕਿਹਾ ਕਿ ਕਈ ਨੌਜਵਾਨ ਇਕ ਦਿਨ ਦਾ 3 ਗ੍ਰਾਮ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੇ ਆਦੀ ਸਨ ਪਰ ਅੱਜ ਓਹ ਵੀ ਨਸ਼ਾ ਛੱਡਣ ਵਿੱਚ ਕਾਮ ਜਾਬ ਹੋਏ ਹਨ ਉਹ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਲਈ ਅਪੀਲ ਕਰਦੇ ਹਨ।

ਇਸ ਮੌਕੇ ਨਸ਼ਾ ਛੱਡਣ ਵਾਲੇ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਓਹਨਾ ਦੇ ਬੱਚੇ ਨਸ਼ਾ ਕਰਨ ਦੇ ਆਦਿ ਸਨ ਜਿਸ ਤੋਂ ਉਹ ਬੋਹਤ ਦੁਖੀ ਸਨ ਪਰ ਉਹ ਕੁਸ਼ ਕਰ ਵੀ ਨਹੀਂ ਸਕਦੇ ਸਨ ਓਹਨਾ ਦੇ ਬੱਚੇ ਵੀ ਓਹਨਾ ਦੇ ਕਹਿਣੇ ਵਿੱਚੋ ਬਾਹਰ ਸਨ ਪਰ ਪਿੰਡ ਦੇ ਸਰਪੰਚ ਵਲੋ ਓਹਨਾ ਦੇ ਬੱਚਿਆ ਨੂੰ ਇਸ ਦੱਲ ਦਲ ਵਿੱਚੋ ਕਡ ਓਹਨਾ ਦੇ ਘਰ ਬਚਾ ਲਏ ਹਨ ਬੱਚਿਆ ਦੀਆਂ ਮਾਵਾਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਸਰਪੰਚ ਅਤੇ ਉਸ ਦੇ ਸਾਥੀਆਂ ਸਦਕਾ ਨਵਾਂ ਜੀਵਨ ਮਿਲਿਆ। ਉਹਨਾਂ ਦੱਸਿਆ ਕਿ ਬਿਨਾਂ ਕੋਈ ਪੈਸਾ ਖਰਚ ਕੀਤਿਆਂ ਉਹਨਾਂ ਦੇ ਬੱਚੇ ਨਸ਼ਾ ਛੱਡ ਚੁੱਕੇ ਨੇ

See also  ਟੈਕਸ ਯੂਨੀਅਨ ਵੱਲੋਂ ਆਪਣੇ ਡਰਾਈਵਰ ਦੀ ਲ਼ੜਕੀ ਲਈ ਦਿੱਤਾ ਲੌੜੀਦਾ ਸਮਾਨ