ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਧੀਰਪੁਰ ਵਿੱਚ ਮੀਂਹ ਨੇ ਮਚਾਈ ਤਬਾਹੀ


ਪੰਜਾਬ ਵਿੱਚ 8 ਜੁਲਾਈ ਸਵੇਰ ਤੋ ਹੀ ਹੋ ਰਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਫਸਲਾਂ ਤੋ ਿੲਲਾਵਾ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਧੀਰਪੁਰ ਵਿੱਚ ਬਹੁਤ ਬੁਰਾ ਹਾਲ ਹੋ ਗਿਆ।

ਪਿੰਡਾਂ ਵਿੱਚ ਗਲੀਆਂ ਨਾਲੀਆਂ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ, ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਚੁੱਕਾ ਹੈ ਅਤੇ ਲੋਕਾਂ ਵੱਲੋ ਖੁੱਦ ਗਲੀਆਂ ਨਾਲੀਆਂ ਪੁੱਟ ਕੇ ਪਾਣੀ ਨੂੰ ਅੱਗੇ ਕੱਢਿਆ ਜਾ ਰਿਹਾ ਹੈ ਤਾ ਕਿ ਹੋਰ ਨੁਕਸਾਨ ਹੋਣ ਤੋ ਬਚ ਸਕੇ। ਬਿਜਲੀ ਸਪਲਾਈ ਦੇ ਘਰਾਂ ਵਾਲੇ ਮੀਟਰਾ ਵਾਲੇ ਬਕਸੇ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ ਵੱਡਾਂ ਹਾਦਸਾ ਹੋਣ ਦਾ ਡਰ ਹੈ।

ਕਿਉ ਕਿ ਸਕੂਲ ਜਾਣ ਸਮੇ ਬੱਚੇ ਿੲਸ ਰਸਤੇ ਉੱਪਰ ਦੀ ਹੋ ਕੇ ਗੁਜ਼ਰਦੇ ਹਨ। ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਦਾ ਬਹੁਤ ਬੁਰਾ ਹਾਲ ਹੈ, ਫਸਲ ਡੁੱਬ ਗਈ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਕਿਸਾਨ ਨਿਰਾਸ ਹੋ ਚੁੱਕੇ ਹਨ ਅਤੇ ਸਰਕਾਰ ਤੋ ਮੁਆਵਜੇ ਦੀ ਆਸ ਰੱਖਣ ਲੱਗੇ ਹਨ। ਬੇਲੋੜੀ ਬਾਰਿਸ਼ ਕਾਰਨ ਹਰਾ-ਚਾਰਾ ਪਾਣੀ ਦੀ ਮਾਰ ਹੇਠ ਆ ਗਿਆ ਹੈ, ਡੰਗਰ ਮਾਲ ਪਸ਼ੂ ਜੀਵ ਜੰਤੂ ਸਭ ਨੂੰ ਮੁਸ਼ਕਿਲ ਹੋ ਗਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਤੋ ਬਹੁਤ ਉਮੀਦਾਂ ਸੀ ਪਰ ਿੲਹ ਸਰਕਾਰ ਵੀ ਆਪਣੇ ਵਾਅਦੇ ਪੂਰੇ ਕਰਦੀ ਨਜ਼ਰ ਨਹੀ ਆ ਰਹੀ। 9 ਜੁਲਾਈ 2023 ਨੂੰ ਭਾਰੀ ਮੀਂਹ ਨੇ ਤਬਾਹੀ ਦਾ ਰੂਪ ਧਾਰਨ ਕੀਤਾ ਕਰ ਲਿਆ ਹੈ।

ਦੂਰ ਦੂਰ ਤੱਕ ਪਾਣੀ ਤੋ ਬਿਨਾਂ ਕੁੱਝ ਵੀ ਨਜ਼ਰ ਨਹੀ ਆ ਰਿਹਾ।

See also  ਬਾਪੂ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ