ਪੰਜਾਬ-ਹਰਿਆਣਾ ‘ਚ ਮਹਿੰਗਾ ਹੋਇਆ ਪੈਟਰੋਲ, ਵੱਖ_ਵੱਖ ਸੂਬਿਆ ਚ ਜਾਣੋ ਕੀਮਤਾਂ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਦੇਸ਼ ਵਿਚ ਤੇਲ ਕੰਪਨੀਆਂ ਨੇ ਹਰ ਸਵੇਰ ਦੀ ਤਰ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ। ਕਈ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਦੱਸ ਦਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿਚ ਸੋਧ ਕਰਦੀਆਂ ਹਨ।

fuel price

ਦੂਜੇ ਪਾਸੇ ਮਹਾਰਾਸ਼ਟਰ ‘ਚ ਪੈਟਰੋਲ 53 ਪੈਸੇ ਸਸਤਾ ਹੋ ਕੇ 106.32 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਇੱਥੇ ਡੀਜ਼ਲ ਵੀ 49 ਪੈਸੇ ਘਟ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਜੰਮੂ-ਕਸ਼ਮੀਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 89 ਪੈਸੇ ਤੇ ਡੀਜ਼ਲ ਵਿਚ 63 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਪੈਟਰੋਲ ਅਤੇ ਡੀਜ਼ਲ 21 ਪੈਸੇ ਦੇ ਵਾਧੇ ਨਾਲ ਕ੍ਰਮਵਾਰ 97.45 ਰੁਪਏ ਅਤੇ 90.29 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੰਜਾਬ ਵਿੱਚ ਪੈਟਰੋਲ 38 ਪੈਸੇ ਮਹਿੰਗਾ ਹੋ ਕੇ 97.55 ਰੁਪਏ ਅਤੇ ਡੀਜ਼ਲ 36 ਪੈਸੇ ਮਹਿੰਗਾ ਹੋ ਕੇ 87.90 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

post by parmvir singh

See also  ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਖੋਲ੍ਹਿਆ ਜਾਮ, ਕੱਥੂਨੰਗਲ ਟੋਲ ਪਲਾਜ਼ਾ ਵਿਖੇ ਧਰਨਾ ਲਾਉਣ ਦਾ ਫ਼ੈਸਲਾ ।