ਪੰਜਾਬ ਸਰਕਾਰ ਨੂੰ ਅਪੀਲ ਕਰਦਾ ਗਲ ਚ ਤਖ਼ਤੀ ਪਾ ਸਾਇਕਲ ਤੇ ਘੁੰਮ ਰਿਹਾ ਨਿਰਦੇਸ਼ ਕੁਮਾਰ

ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਨਿਰਦੇਸ਼ ਕੁਮਾਰ ਵਲੋਂ ਆਪਣੇ ਬਾਪ ਦਾਦਾ ਦੀ ਜ਼ਮੀਨ ਤੇ ਆਪਣੇ ਹੱਕ ਦਾ ਦਾਅਵਾ ਕੋਰਟ ਚ ਕੀਤਾ ਸੀ ਅਤੇ ਓਹਨਾਂ ਕਾਨਗੋ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਨਗੋ ਨੇ ਪੰਜ ਮਹੀਨੇ ਪਹਿਲਾਂ ਕਾਗਜਾਂ ਚ ਹੇਰ ਫੇਰ ਕੀਤੀ ਜਿਸ ਕਾਰਨ ਮਜਬੂਰਨ ਨਿਰਦੇਸ਼ ਕੁਮਾਰ ਨੂੰ ਕੇਸ ਵਾਪਿਸ ਲੈਣ ਪਿਆ, ਓਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਓਹਨਾਂ ਨੂੰ ਇਨਸਾਫ ਮਿਲੇ ਕਿਓਂਕਿ ਕਾਂਨਗੋ ਵਲੋਂ ਹੇਰ ਫੇਰ ਕਰਨ ਕਰਕੇ ਓਹ ਅਦਾਲਤ ਵੀ ਨਹੀਂ ਜਾ ਸਕਦੇ ਕਲ;ਕ; ਓਹਨਾਂ ਕਿਹਾ ਕਿ ਕਈ ਆਰਥਿਕ ਤੰਗੀਆਂ ਨਾਲ ਜੂਝ ਰਹੇ ਨੇ । ਹਰ ਪਾਸਿਓਂ ਨਿਰਾਸ਼ ਨਿਰਦੇਸ਼ ਕੁਮਾਰ ਹੁਣ ਹੈ ਪੁਰਾਣੇ ਸਾਇਕਲ ਤੇ ਗਲ ਚ ਪੰਜਾਬ ਸਰਕਾਰ ਨੂੰ ਅਪੀਲ ਕਰਨ ਵਾਲੀ ਤਖ਼ਤੀ ਪਾ ਕੇ ਘੁੰਮ ਰਹੇ ਨੇ । ਇਥੋਂ ਤਕ ਕਿ ਨਿਰਦੇਸ਼ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਚ ਪਾਰਟੀ ਵਰਕਰ ਵਜੋਂ ਕੰਮ ਕੀਤਾ ਪਰ ਪਾਰਟੀ ਵਲੋਂ ਵੀ ਓਹਨਾਂ ਦੀ ਸਾਰ ਨਹੀਂ ਲਈ ਗਈ। ਓਹਨਾਂ ਕਿਹਾ ਕਿ ਉਕਤ ਕਾਨਗੋ ਵਲੋਂ ਹੇਰ ਫੇਰ ਕਰਨ ਸੰਬਧੀ ਓਹਨਾਂ ਕੋਲ ਸਾਰੇ ਸਬੂਤ ਵੀ ਹਨ ।

See also  ਅੰਮ੍ਰਿਤਪਾਲ ਦੀ ਨਵੀਂ CCTV ਆਈ ਸਾਹਮਣੇ, ਕਿਵੇਂ ਹੋਇਆ ਬੱਸ ਉਤੇ ਫਰਾਰ