Last Updated:Jul 18, 2026 11:33 AM ISTਜਾਂਚ ਵਿੱਚ ਪਤਾ ਲੱਗਾ ਕਿ ਆਂਗਣਵਾੜੀ ਵਰਕਰ ਨੇ ਆਪਣਾ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਨਾਲ ਸਾਂਝਾ ਕੀਤਾ ਸੀ। ਉਸ ਦਾ ਪੁੱਤਰ ਘਰ-ਘਰ ਜਾ ਕੇ ਯੋਜਨਾ ਤਹਿਤ ਔਰਤਾਂ ਦੀ ਰਜਿਸਟ੍ਰੇਸ਼ਨ ਕਰਵਾਉਂਦਾ ਰਿਹਾ ਅਤੇ ਆਪਣੇ ਨਿੱਜੀ ਬੈਂਕ ਖਾਤੇ ਨੂੰ 62 ਔਰਤਾਂ ਦੀਆਂ ਰਜਿਸਟ੍ਰੇਸ਼ਨਾਂ ਨਾਲ ਜੋੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ; ਆਂਗਣਵਾੜੀ ਵਰਕਰ ਅਤੇ ਉਸ ਦਾ ਪੁੱਤਰ ਫਰਾਰ ਦੱਸੇ ਜਾ ਰਹੇ ਹਨ।ਪੰਜਾਬ ਵਿਚ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ 1000 ਅਤੇ 1500 ਰੁਪਏ ਦਿੱਤੇ ਜਾ ਰਹੇ ਹਨ। ਇਸ ਦੌਰਾਨ ਰਜਿਸਟ੍ਰੇਸ਼ਨ ਵਿਚ ਵੱਡਾ ਘਪਲਾ ਸਾਹਮਣੇ ਆਇਆ ਹੈ।ਇੱਕ ਬੈਂਕ ਖਾਤੇ ਨਾਲ 62 ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ। ਆਂਗਣਵਾੜੀ ਵਰਕਰ ਨੇ ਪੁੱਤਰ ਨੇ ਆਪਣਾ ਖਾਤਾ ਜੋੜ ਦਿੱਤਾ।ਆਂਗਣਵਾੜੀ ਵਰਕਰ ਜਤਿੰਦਰ ਕੌਰ ਦੀ ਤਰਨਤਾਰਨ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਭੈਲ ਢਾਏਵਾਲਾ ਵਿੱਚ ਡਿਊਟੀ ਲਗਾਈ ਗਈ ਸੀ। ਔਰਤਾਂ ਦੀ ਰਜਿਸਟ੍ਰੇਸ਼ਨ ਕਰਦੇ ਸਮੇਂ, ਉਸ ਨੇ ਇੱਕੋ ਬੈਂਕ ਖਾਤਾ ਨੰਬਰ ਨੂੰ 62 ਵੱਖ-ਵੱਖ ਔਰਤਾਂ ਦੇ ਪ੍ਰੋਫਾਈਲ ਨਾਲ ਜੋੜਿਆ।ਜਾਂਚ ਵਿਚ ਪਤਾ ਲੱਗਾ ਕਿ ਆਂਗਣਵਾੜੀ ਵਰਕਰ ਨੇ ਆਪਣਾ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਨਾਲ ਸਾਂਝਾ ਕੀਤਾ ਸੀ। ਉਸ ਦਾ ਪੁੱਤਰ ਘਰ-ਘਰ ਜਾ ਕੇ ਯੋਜਨਾ ਤਹਿਤ ਔਰਤਾਂ ਦੀ ਰਜਿਸਟ੍ਰੇਸ਼ਨ ਕਰਵਾਉਂਦਾ ਰਿਹਾ ਅਤੇ ਆਪਣੇ ਨਿੱਜੀ ਬੈਂਕ ਖਾਤੇ ਨੂੰ 62 ਔਰਤਾਂ ਦੀਆਂ ਰਜਿਸਟ੍ਰੇਸ਼ਨਾਂ ਨਾਲ ਜੋੜ ਦਿੱਤਾ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ; ਆਂਗਣਵਾੜੀ ਵਰਕਰ ਅਤੇ ਉਸ ਦਾ ਪੁੱਤਰ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਇਹ ਕਥਿਤ ਧੋਖਾਧੜੀ ਆਨਲਾਈਨ ਅਰਜ਼ੀਆਂ ਦੀ ਪੜਤਾਲ ਦੌਰਾਨ ਸਾਹਮਣੇ ਆਈ, ਜਿਸ ਤੋਂ ਪਹਿਲਾਂ ਕੋਈ ਵੀ ਰਾਸ਼ੀ ਜਾਰੀ ਨਹੀਂ ਹੋਈ ਸੀ। ਅਧਿਕਾਰੀਆਂ ਨੇ ਇਸ ਗੜਬੜੀ ਦਾ ਪਤਾ ਲਗਾ ਲਿਆ ਅਤੇ ਭੁਗਤਾਨ ਨੂੰ ਰੋਕ ਦਿੱਤਾ, ਜਿਸ ਨਾਲ ਫੰਡਾਂ ਦਾ ਤਬਾਦਲਾ ਹੋਣ ਤੋਂ ਬਚ ਗਿਆ।ਚੋਹਲਾ ਸਾਹਿਬ ਦੀ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਨਵੇਕਤਾ ਕੁਵਰਾ ਨੇ ਗੋਇੰਦਵਾਲ ਸਾਹਿਬ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਭੈਲ ਢਾਏਵਾਲਾ ਪਿੰਡ ਦੀ ਅੰਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਨਲਾਈਨ ਡਾਟਾ-ਐਂਟਰੀ ਦਾ ਕੰਮ ਆਪਣੇ ਪੁੱਤਰ ਗੁਰਬਾਜ ਸਿੰਘ ਨੂੰ ਸੌਂਪਿਆ ਸੀ। ਇਸ ਪ੍ਰਕਿਰਿਆ ਦੌਰਾਨ ਗੁਰਬਾਜ ਨੇ ਕਥਿਤ ਤੌਰ ‘ਤੇ ਸਕੀਮ ਦੀ ਰਾਸ਼ੀ ਪ੍ਰਾਪਤ ਕਰਨ ਦੇ ਇਰਾਦੇ ਨਾਲ 62 ਲਾਭਪਾਤਰੀਆਂ ਦੀਆਂ ਅਰਜ਼ੀਆਂ ਵਿੱਚ ਆਪਣਾ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ।ਸੀ.ਡੀ.ਪੀ.ਓ. ਨੇ ਦੱਸਿਆ ਕਿ ਇਸ ਬੇਨਿਯਮੀ ਦਾ ਪਤਾ ਚੰਡੀਗੜ੍ਹ ਹੈੱਡਕੁਆਰਟਰ ਦੇ ਅਧਿਕਾਰੀਆਂ ਵੱਲੋਂ ਤਸਦੀਕ ਦੌਰਾਨ ਲੱਗਿਆ। ਨਤੀਜੇ ਵਜੋਂ, ਸਾਰੇ 62 ਲਾਭਪਾਤਰੀਆਂ ਦੇ ਭੁਗਤਾਨ ਰੋਕ ਦਿੱਤੇ ਗਏ। ਉਨ੍ਹਾਂ ਕਿਹਾ ਕਿ ਰਿਕਾਰਡ ਨੂੰ ਦਰੁਸਤ ਅਤੇ ਤਸਦੀਕ ਕਰਨ ਤੋਂ ਬਾਅਦ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਆਪਣੇ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਮਿਲ ਜਾਵੇਗੀ।
- Advertisement -
Recent Posts
Most Popular
ਏਬੀਵੀਪੀ ਦੀ ਜਿੱਤ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਕੀਤੀ ਖ਼ੁਸ਼ੀ ਜ਼ਾਹਿਰ, ਦਿੱਤੀ ਵਧਾਈ...
Gen Z ਨੇ ਨਕਾਰਾਤਮਕ ਰਾਜਨੀਤੀ ਨਕਾਰ ਕੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ: ਕੇਵਲ ਢਿੱਲੋਂ ਮਾਲਵਾ ਖੇਤਰ ਦੇ ਲੱਖਾਂ ਬੀਮਾਯੁਕਤ ਵਰਕਰਾਂ, ਪੈਨਸ਼ਨਰਾਂ ਅਤੇ ਰੋਜ਼ਗਾਰਦਾਤਿਆਂ ਨੂੰ...
ਨਸ਼ਾ ਮੁਕਤ ਸਮਾਜ ਦੀ ਸਿਰਜਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਹਰਭਜਨ ਸਿੰਘ ਈਟੀਓ |
ਨਸ਼ਾ ਮੁਕਤੀ ਮੋਰਚਾ ਵੱਲੋਂ ਨਸ਼ਿਆਂ ਵਿਰੁੱਧ ਜ਼ਮੀਨੀ ਪੱਧਰ ’ਤੇ ਕੀਤਾ ਜਾ ਰਿਹਾ ਪ੍ਰਭਾਵਸ਼ਾਲੀ ਕੰਮ: ਦੀਕਸ਼ਤ ਧਵਨ ਅੰਮ੍ਰਿਤਸਰ : ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ...
Chandigarh Farmers Protest | ਖੁੱਲ੍ਹੇ ਆਸਮਾਨ ਹੇਠਾਂ ਅੰਨਦਾਤਾ, ਸਰਕਾਰਾਂ ਸੁਣ ਲੈਣ ਮੰਗਾਂ |
ਚੰਡੀਗੜ੍ਹ ਵਿੱਚ ਕਿਸਾਨਾਂ ਦੇ 7 ਦਿਨਾਂ ਵਾਲੇ ਮੋਰਚੇ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਚਰਚਾ ਤੇਜ਼ ਹੋ ਗਈ ਹੈ। ਕੀ ਇਹ ਮੋਰਚਾ ਆਪਣੀਆਂ ਮੰਗਾਂ...
‘ਯੁੱਧ ਨਸ਼ਿਆਂ ਵਿਰੁੱਧ’ ਦੇ 18 ਮਹੀਨੇ: 3776 ਕਿਲੋ ਹੈਰੋਇਨ ਸਮੇਤ 76 ਹਜ਼ਾਰ ਤੋਂ ਵੱਧ...
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਐਸ.ਪੀ.ਐਸ. ਪਰਮਾਰ ਨੇ ਦੱਸਿਆ ਕਿ 3776 ਕਿੱਲੋ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ 944...
Chandigarh Farmers protest | ਚੰਡੀਗੜ੍ਹ-ਮੁਹਾਲੀ BORDER ‘ਤੇ ਡਟੇ ਕਿਸਾਨ, ਦੇਖੋ ਮੋਰਚੇ ਤੋਂ ਤਸਵੀਰਾਂ |
ਚੰਡੀਗੜ੍ਹ ਵਿੱਚ ਕਿਸਾਨਾਂ ਦੇ ਧਰਨੇ ਦਾ ਅੱਜ ਦੂਜਾ ਦਿਨ ਹੈ। ਪੰਜਾਬ ਦੇ ਬਾਰਡਰ ’ਤੇ ਕਿਸਾਨਾਂ ਨੇ ਪੱਕਾ ਡੇਰਾ ਲਗਾ ਦਿੱਤਾ ਹੈ ਅਤੇ ਆਪਣੀਆਂ ਮੰਗਾਂ...















