ਪੰਜਾਬ ਦੇ ਨਗਰ ਨਿਗਮ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 46 ਅਧਿਕਾਰੀਆਂ ਦੇ ਤਬਾਦਲੇ |

0
3
ਕਾਂਗਰਸ ਵੱਲੋਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ ਨਗਰ ਨਿਗਮ ਵਿਚ ਕਈ ਅਧਿਕਾਰੀਆਂ ਦੀ ਐਂਟਰੀ ਹੋਈ ਹੈ, ਜਦਕਿ ਕਈਆਂ ਨੂੰ ਇੱਥੋਂ ਰਿਲੀਵ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮਾਂ ਵਿਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਕੁੱਲ 46 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਦਾ ਸਭ ਤੋਂ ਵੱਧ ਅਸਰ ਲੁਧਿਆਣਾ ਨਗਰ ਨਿਗਮ ਵਿਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਈ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜਦਕਿ ਕਈ ਪੁਰਾਣੇ ਚਿਹਰਿਆਂ ਨੂੰ ਦੂਜੇ ਜ਼ਿਲ੍ਹਿਆਂ ਵਿਚ ਭੇਜ ਦਿੱਤਾ ਗਿਆ ਹੈ।ਕਿਸ ਅਹੁਦੇ ‘ਤੇ ਕਿੰਨੇ ਤਬਾਦਲੇ ਹੋਏ?ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੁੱਲ 46 ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਦਾ ਅਹੁਦੇ ਮੁਤਾਬਕ ਵੇਰਵਾ ਇਸ ਤਰ੍ਹਾਂ ਹੈ:ਐਕਸੀਅਨ (ਸਿਵਲ): 15 ਤਬਾਦਲੇਸੁਪਰਡੈਂਟਿੰਗ ਇੰਜੀਨੀਅਰ (ਐੱਸ.ਈ.-ਸਿਵਲ): 12 ਤਬਾਦਲੇਅਸਿਸਟੈਂਟ ਕਮਿਸ਼ਨਰ (ਏ.ਸੀ.): 11 ਤਬਾਦਲੇਮਿਊਂਸੀਪਲ ਟਾਊਨ ਪਲਾਨਰ (ਐੱਮ.ਟੀ.ਪੀ.): 4 ਤਬਾਦਲੇਐਕਸੀਅਨ (ਓ.ਐਂਡ.ਐੱਮ.): 2 ਤਬਾਦਲੇਨਿਗਮ ਸਕੱਤਰ / ਸੁਪਰਡੈਂਟ ਗ੍ਰੇਡ-2: 2 ਤਬਾਦਲੇਲੁਧਿਆਣਾ ਨਗਰ ਨਿਗਮ ਵਿਚ ਕਈ ਅਧਿਕਾਰੀਆਂ ਦੀ ਐਂਟਰੀ ਹੋਈ ਹੈ, ਜਦਕਿ ਕਈਆਂ ਨੂੰ ਇੱਥੋਂ ਰਿਲੀਵ ਕਰ ਦਿੱਤਾ ਗਿਆ ਹੈ।ਲੁਧਿਆਣਾ ਵਿੱਚ ਆਉਣ ਵਾਲੇ ਅਧਿਕਾਰੀਰਣਬੀਰ ਸਿੰਘ (ਐਕਸੀਅਨ ਓ.ਐਂਡ.ਐੱਮ.) ਦਾ ਜਲੰਧਰ ਤੋਂ ਲੁਧਿਆਣਾ ਤਬਾਦਲਾ ਕੀਤਾ ਗਿਆ ਹੈ।ਦਲਜੀਤ ਸਿੰਘ (ਅਸਿਸਟੈਂਟ ਕਮਿਸ਼ਨਰ) ਨੂੰ ਅੰਮ੍ਰਿਤਸਰ ਤੋਂ ਲੁਧਿਆਣਾ ਭੇਜਿਆ ਗਿਆ ਹੈ।ਸੰਦੀਪ ਸਿੰਘ ਰੋਮਾਣਾ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਬਠਿੰਡਾ ਤੋਂ ਲੁਧਿਆਣਾ ਆਏ ਹਨ।ਰਜਨੀਸ਼ ਡੋਗਰਾ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਨੂੰ ਜਲੰਧਰ ਤੋਂ ਲੁਧਿਆਣਾ ਭੇਜਿਆ ਗਿਆ ਹੈ।ਮਨਬੀਰ ਸਿੰਘ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਕਪੂਰਥਲਾ ਤੋਂ ਲੁਧਿਆਣਾ ਨਗਰ ਨਿਗਮ ਵਿੱਚ ਆਏ ਹਨ।ਰਾਜਿੰਦਰ ਕੁਮਾਰ (ਐਕਸੀਅਨ ਸਿਵਲ) ਨੂੰ ਐੱਸ.ਏ.ਐੱਸ. ਨਗਰ (ਮੋਹਾਲੀ) ਤੋਂ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ।ਸੁਰਜੀਤ ਸਿੰਘ ਚੀਮਾ (ਨਿਗਮ ਸਕੱਤਰ) ਨੂੰ ਮੋਹਾਲੀ ਤੋਂ ਲੁਧਿਆਣਾ ਨਗਰ ਨਿਗਮ ਵਿੱਚ ਭੇਜਿਆ ਗਿਆ ਹੈ।ਲੁਧਿਆਣਾ ਤੋਂ ਬਾਹਰ ਜਾਣ ਵਾਲੇ ਅਧਿਕਾਰੀਨੀਰਜ ਜੈਨ (ਅਸਿਸਟੈਂਟ ਕਮਿਸ਼ਨਰ) ਨੂੰ ਲੁਧਿਆਣਾ ਤੋਂ ਬਰਨਾਲਾ ਭੇਜਿਆ ਗਿਆ ਹੈ।ਜਸਦੇਵ ਸੇਖੋਂ (ਅਸਿਸਟੈਂਟ ਕਮਿਸ਼ਨਰ) ਦਾ ਲੁਧਿਆਣਾ ਤੋਂ ਅੰਮ੍ਰਿਤਸਰ ਤਬਾਦਲਾ ਕੀਤਾ ਗਿਆ ਹੈ।ਵਰਿੰਦਰ ਜੈਨ (ਅਸਿਸਟੈਂਟ ਕਮਿਸ਼ਨਰ) ਨੂੰ ਲੁਧਿਆਣਾ ਤੋਂ ਪਟਿਆਲਾ ਭੇਜਿਆ ਗਿਆ ਹੈ।ਪਰਵੀਨ ਕੁਮਾਰ ਸਿੰਗਲਾ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਲੁਧਿਆਣਾ ਤੋਂ ਜਲੰਧਰ ਭੇਜੇ ਗਏ ਹਨ।ਰਣਜੀਤ ਸਿੰਘ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਦਾ ਲੁਧਿਆਣਾ ਤੋਂ ਪਟਿਆਲਾ ਤਬਾਦਲਾ ਹੋਇਆ ਹੈ।ਸ਼ਾਮ ਲਾਲ ਗੁਪਤਾ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਨੂੰ ਲੁਧਿਆਣਾ ਤੋਂ ਜਲੰਧਰ ਭੇਜਿਆ ਗਿਆ ਹੈ।ਹਰਕਿਰਨਪਾਲ ਸਿੰਘ (ਸੁਪਰਡੈਂਟਿੰਗ ਇੰਜੀਨੀਅਰ-ਸਿਵਲ) ਨੂੰ ਲੁਧਿਆਣਾ ਤੋਂ ਮੋਗਾ ਭੇਜਿਆ ਗਿਆ ਹੈ।ਸੰਜੀਵ ਸ਼ਰਮਾ (ਐਕਸੀਅਨ ਸਿਵਲ) ਲੁਧਿਆਣਾ ਤੋਂ ਬਠਿੰਡਾ ਭੇਜੇ ਗਏ ਹਨ।ਅਰਵਿੰਦ ਕੁਮਾਰ (ਐਕਸੀਅਨ ਸਿਵਲ) ਦਾ ਲੁਧਿਆਣਾ ਤੋਂ ਪਟਿਆਲਾ ਤਬਾਦਲਾ ਕੀਤਾ ਗਿਆ ਹੈ।ਰਮਨ ਕੌਸ਼ਲ (ਐਕਸੀਅਨ ਸਿਵਲ) ਨੂੰ ਲੁਧਿਆਣਾ ਤੋਂ ਮੋਗਾ ਭੇਜਿਆ ਗਿਆ ਹੈ।ਮੁਨੀਸ਼ ਪੁਰੀ (ਸੁਪਰਡੈਂਟ ਗ੍ਰੇਡ-2) ਨੂੰ ਲੁਧਿਆਣਾ ਤੋਂ ਪਟਿਆਲਾ ਨਗਰ ਨਿਗਮ ਭੇਜਿਆ ਗਿਆ ਹੈ।ਇਸ ਤੋਂ ਇਲਾਵਾ ਵਿਜੇ ਕੁਮਾਰ (ਐੱਮ.ਟੀ.ਪੀ.), ਜੋ ਹੁਣ ਤੱਕ ਅਬੋਹਰ ਦੇ ਨਾਲ-ਨਾਲ ਲੁਧਿਆਣਾ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ, ਉਨ੍ਹਾਂ ਤੋਂ ਲੁਧਿਆਣਾ ਨਗਰ ਨਿਗਮ ਦਾ ਵਾਧੂ ਚਾਰਜ ਵਾਪਸ ਲੈ ਲਿਆ ਗਿਆ ਹੈ।Read More

Rozana Times

LEAVE A REPLY

Please enter your comment!
Please enter your name here