ਪੰਜਾਬ ਦੀ GST ਕਮਾਈ ‘ਚ 28.29% ਦਾ ਵਾਧਾ, SGST ਕੁਲੈਕਸ਼ਨ ₹1,030 ਕਰੋੜ ਤੋਂ ਪਾਰ: ਹਰਪਾਲ ਸਿੰਘ ਚੀਮਾ |

0
2
ਪੰਚਕੂਲਾ ਸਕੂਲ ਵਿੱਚ ਜ਼ਖਮੀ ਬੱਚੀ ਦਾ PGIMER ਵਿੱਚ ਇਲਾਜ, ਸੰਸਥਾਨ ਚੁੱਕੇਗਾ ਸਾਰਾ ਖਰਚਾ

ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੌਮੀ ਪੱਧਰ ‘ਤੇ SGST ਨਕਦ ਪ੍ਰਾਪਤੀ ਵਿੱਚ ਲਗਭਗ 14 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਪੰਜਾਬ ਦੀ ਪ੍ਰਾਪਤੀ ਵਿੱਚ 28.29 ਫ਼ੀਸਦੀ ਦਾ ਵਾਧਾ ਹੋਇਆ ਹੈ।ਪੰਜਾਬ ਨੇ ਦੂਜੀ ਵਾਰ ਪਾਰ ਕੀਤਾ 1,000 ਕਰੋੜ ਦਾ ਅੰਕੜਾਵਿੱਤ ਮੰਤਰੀ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਲਗਭਗ 1,182 ਕਰੋੜ ਰੁਪਏ ਦੀ SGST ਪ੍ਰਾਪਤੀ ਤੋਂ ਬਾਅਦ ਪੰਜਾਬ ਨੇ ਸਾਲ 2026 ਦੌਰਾਨ ਦੂਜੀ ਵਾਰ 1,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ। GST ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਨੇ ਅਕਤੂਬਰ ਮਹੀਨੇ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ SGST ਨਕਦ ਪ੍ਰਾਪਤੀ ਦਰਜ ਕੀਤੀ ਹੈ।ਕੁੱਲ GST ਮਾਲੀਏ ਵਿੱਚ ਵੀ ਵਾਧਾਅਕਤੂਬਰ 2026 ਦੌਰਾਨ ਪੰਜਾਬ ਦੀ ਕੁੱਲ GST ਪ੍ਰਾਪਤੀ 2,716.60 ਕਰੋੜ ਰੁਪਏ ਰਹੀ, ਜਦਕਿ ਅਕਤੂਬਰ 2025 ਵਿੱਚ ਇਹ 2,393.22 ਕਰੋੜ ਰੁਪਏ ਸੀ। ਇਸ ਤਰ੍ਹਾਂ ਕੁੱਲ GST ਮਾਲੀਏ ਵਿੱਚ 323.38 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।ਵਿੱਤ ਮੰਤਰੀ ਅਨੁਸਾਰ ਅਪ੍ਰੈਲ ਤੋਂ ਅਕਤੂਬਰ 2026 ਤੱਕ ਪੰਜਾਬ ਦੀ ਕੁੱਲ GST ਪ੍ਰਾਪਤੀ 18,047.68 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ ਦੌਰਾਨ 15,505.66 ਕਰੋੜ ਰੁਪਏ ਸੀ। ਇਸ ਮਿਆਦ ਵਿੱਚ 2,542.02 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਇਆ ਹੈ। ਇਸੇ ਅਰਸੇ ਦੌਰਾਨ ਪੰਜਾਬ ਦੇ ਸੰਚਤ GST ਮਾਲੀਏ ਵਿੱਚ 16.39 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਕੌਮੀ ਪੱਧਰ ‘ਤੇ ਵਾਧਾ ਲਗਭਗ 15 ਫ਼ੀਸਦੀ ਰਿਹਾ।VAT ਅਤੇ CST ਮਾਲੀਏ ਵਿੱਚ 23.76 ਫ਼ੀਸਦੀ ਵਾਧਾਪੰਜਾਬ ਵਿੱਚ VAT ਅਤੇ CST ਦੀ ਪ੍ਰਾਪਤੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅਕਤੂਬਰ 2026 ਦੌਰਾਨ ਇਨ੍ਹਾਂ ਦੋਵਾਂ ਟੈਕਸਾਂ ਤੋਂ 763.49 ਕਰੋੜ ਰੁਪਏ ਇਕੱਠੇ ਹੋਏ, ਜਦਕਿ ਪਿਛਲੇ ਸਾਲ ਇਸੇ ਮਹੀਨੇ 616.93 ਕਰੋੜ ਰੁਪਏ ਦੀ ਪ੍ਰਾਪਤੀ ਹੋਈ ਸੀ। ਇਸ ਤਰ੍ਹਾਂ 146.56 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਇਆ ਹੈ।ਕਰ ਚੋਰੀ ਵਿਰੁੱਧ ਕਾਰਵਾਈ, 111.12 ਕਰੋੜ ਰੁਪਏ ਦੇ ਜੁਰਮਾਨੇਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਅਕਤੂਬਰ ਮਹੀਨੇ ਦੌਰਾਨ ਕਰ ਚੋਰੀ, ਜਾਅਲੀ ਬਿਲਿੰਗ, ਗੈਰ-ਕਾਨੂੰਨੀ ਢੰਗ ਨਾਲ ਮਾਲ ਦੀ ਢੋਆ-ਢੁਆਈ ਅਤੇ GST ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 111.12 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ (SIPU), ਮੋਬਾਈਲ ਵਿੰਗਾਂ ਅਤੇ ਵਿਭਾਗੀ ਟੀਮਾਂ ਵੱਲੋਂ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਜਾਂਚ ਅਤੇ ਚੈਕਿੰਗ ਤੇਜ਼ ਕੀਤੀ ਗਈ ਹੈ। ਖ਼ਾਸ ਤੌਰ ‘ਤੇ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ITC), ਈ-ਵੇਅ ਬਿੱਲਾਂ ਦੀ ਦੁਰਵਰਤੋਂ ਅਤੇ ਬਿਨਾਂ ਅਸਲ ਵਪਾਰਕ ਲੈਣ-ਦੇਣ ਦੇ ਮਾਲ ਦੀ ਢੋਆ-ਢੁਆਈ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਬਾਲਾਜੀ ਟਰਾਂਸਪੋਰਟ GST ਫਰਾਡ ਮਾਮਲੇ ਵਿੱਚ 20 ਕਰੋੜ ਦੀ ਵਸੂਲੀਲੁਧਿਆਣਾ ਦੀ ਬਾਲਾਜੀ ਟਰਾਂਸਪੋਰਟ ਕੰਪਨੀ ਨਾਲ ਜੁੜੇ GST ਫਰਾਡ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕੇਸ ਵਿੱਚ 20 ਕਰੋੜ ਰੁਪਏ ਦਾ ਟੈਕਸ ਵਸੂਲ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਪਹਿਲਾਂ ਕੀਤੀ ਜਾਂਚ ਦੌਰਾਨ ਲਗਭਗ 62 ਆਪਸ ਵਿੱਚ ਜੁੜੀਆਂ ਫਰਮਾਂ ਦੇ ਕਥਿਤ ਮਲਟੀ-ਸਟੇਟ GST ਫਰਾਡ ਨੈੱਟਵਰਕ ਦਾ ਖ਼ੁਲਾਸਾ ਹੋਇਆ ਸੀ, ਜਿਸ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਸੰਭਾਵਿਤ ਕਰ ਚੋਰੀ ਦਾ ਸ਼ੱਕ ਸੀ।ਜਾਂਚ ਵਿੱਚ ਜਾਅਲੀ ਚਲਾਨਾਂ ਅਤੇ ਈ-ਵੇਅ ਬਿੱਲਾਂ ਰਾਹੀਂ ਬਿਨਾਂ ਅਸਲ ਵਪਾਰਕ ਲੈਣ-ਦੇਣ ਦੇ ਮਾਲ ਦੀ ਢੋਆ-ਢੁਆਈ ਕਰਨ ਦੇ ਦੋਸ਼ ਸਾਹਮਣੇ ਆਏ ਸਨ। ਅੱਗੇ ਕੀਤੇ ਗਏ ਵਿਸ਼ਲੇਸ਼ਣ ਦੌਰਾਨ ਇਸੇ ਨੈੱਟਵਰਕ ਨਾਲ ਜੁੜੇ ਚਾਰ ਹੋਰ ਟਰਾਂਸਪੋਰਟਰਾਂ ਦੀ ਸ਼ੱਕੀ ਭੂਮਿਕਾ ਵੀ ਸਾਹਮਣੇ ਆਈ ਹੈ। ਵਿਭਾਗ ਵੱਲੋਂ ਇਨ੍ਹਾਂ ਚਾਰ ਟਰਾਂਸਪੋਰਟਰਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ।ਪਾਰਦਰਸ਼ੀ ਟੈਕਸ ਪ੍ਰਣਾਲੀ ‘ਤੇ ਸਰਕਾਰ ਦਾ ਜ਼ੋਰਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਟੈਕਸ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ, ਤਕਨਾਲੋਜੀ ਆਧਾਰਿਤ ਨਿਗਰਾਨੀ ਵਧਾਉਣ ਅਤੇ ਕਰ ਚੋਰੀ ਰੋਕਣ ਲਈ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਜਾਅਲੀ ਬਿਲਿੰਗ, ਧੋਖਾਧੜੀ ਵਾਲੇ ITC ਦਾਅਵਿਆਂ ਅਤੇ ਸੰਗਠਿਤ ਕਰ ਚੋਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਨਾਲ ਹੀ ਇਮਾਨਦਾਰ ਕਰਦਾਤਾਵਾਂ ਨੂੰ ਪਾਰਦਰਸ਼ੀ ਅਤੇ ਵਪਾਰ-ਪੱਖੀ ਮਾਹੌਲ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।ਚੀਮਾ ਨੇ ਕਿਹਾ ਕਿ GST, VAT ਅਤੇ CST ਮਾਲੀਏ ਵਿੱਚ ਵਾਧੇ ਨਾਲ ਪੰਜਾਬ ਦੀ ਵਿੱਤੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ ਅਤੇ ਸੂਬੇ ਵਿੱਚ ਸਿਹਤ ਸੇਵਾਵਾਂ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਲਈ ਵਧੇਰੇ ਸਰੋਤ ਉਪਲਬਧ ਹੋਣਗੇ।

Rozana Times

LEAVE A REPLY

Please enter your comment!
Please enter your name here