ਪੰਜਾਬ ਕਾਂਗਰਸ ਵੱਲੋਂ 40 ਸੀਟਾਂ ’ਤੇ ਉਮੀਦਵਾਰ ਸ਼ਾਰਟਲਿਸਟ? ਐਕਸ਼ਨ ਮੋਡ ‘ਚ ਸਚਿਨ ਪਾਇਲਟ, ਆਈ ਵੱਡੀ ਅਪਡੇਟ |

0
17
ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪੜ੍ਹਾਈ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ-CM ਮਾਨ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 40 ਸੀਟਾਂ ’ਤੇ ਉਮੀਦਵਾਰ ਸ਼ਾਰਟਲਿਸਟ ਕਰ ਦਿੱਤੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀਆਂ ਟੀਮਾਂ ਦਾਵੇਦਾਰਾਂ ਦਾ ਸਰਵੇ ਕਰ ਰਹੀਆਂ ਹਨ, ਜਦੋਂ ਕਿ ਟਿਕਟਾਂ ’ਤੇ ਅੰਤਿਮ ਫੈਸਲਾ ਕਾਂਗਰਸ ਸੰਸਦੀ ਬੋਰਡ ਲਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਅਤੇ ਸਰਵੇ ਸ਼ੁਰੂ ਕਰ ਦਿੱਤੇ ਹਨ। ਪਾਰਟੀਆਂ ਦੀਆਂ ਟੀਮਾਂ ਮਜ਼ਬੂਤ ਦਾਵੇਦਾਰਾਂ ਨੂੰ ਫਾਈਨਲ ਕਰਨ ਅਤੇ ਕਮਜ਼ੋਰ ਹਲਕਿਆਂ ’ਤੇ ਧਿਆਨ ਦੇਣ ਲਈ ਜ਼ਮੀਨੀ ਪੱਧਰ ਦੇ ਅਤੇ ਗੁਪਤ ਸਰਵੇ ਕਰ ਰਹੀਆਂ ਹਨ।ਇਸੇ ਨੂੰ ਲੈਕੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਵੀ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੇ 2 ਪੜਾਵਾਂ ਦੇ ਸਰਵੇ ਵਿਚ ਜਿਨ੍ਹਾਂ-ਜਿਨ੍ਹਾਂ ਦਾਵੇਦਾਰਾਂ ਦੀ ਸਥਿਤੀ ਮਜ਼ਬੂਤ ਪਾਈ ਗਈ, ਉਨ੍ਹਾਂ ਲਈ ਹਾਈਕਮਾਂਡ ਨੇ ਫਾਈਨਲ ਲੈਵਲ ਦਾ ਸਰਵੇ ਸ਼ੁਰੂ ਕਰ ਦਿੱਤਾ। ਇਹ ਖ਼ਬਰ ਅਖ਼ਬਾਰ ਦੈਨਿਕ ਭਾਸਕਰ ਵਿਚ ਛਪੀ ਇਕ ਰਿਪੋਰਟ ਦੇ ਅਧਾਰ ਉਤੇ ਸਾਹਮਣੇ ਆਈ ਹੈ।ਉਨ੍ਹਾਂ ਮੁਤਾਬਕ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਦੀ ਟੀਮ 40 ਸੀਟਾਂ ’ਤੇ ਫਾਈਨਲ ਸਰਵੇ ਪੂਰਾ ਕਰਕੇ ਹਾਈਕਮਾਂਡ ਨੂੰ ਦੇ ਚੁੱਕੀ ਹੈ। ਪਾਰਟੀ ਸੂਤਰਾਂ ਮੁਤਾਬਕ, ਟੀਮ ਨੇ ਸ਼ਾਰਟਲਿਸਟ ਕੀਤੇ ਦਾਵੇਦਾਰਾਂ ਲਈ ਗਰਾਊਂਡ ਲੈਵਲ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਕਾਂਗਰਸ ਪਾਰਟੀ ਨੇ ਪਹਿਲੇ ਫੇਜ਼ ਵਿਚ ਅਰਬਨ ਅਤੇ ਸੈਮੀ-ਅਰਬਨ ਸੀਟਾਂ ’ਤੇ ਦਾਵੇਦਾਰਾਂ ਦਾ ਸਰਵੇ ਕੀਤਾ। ਜਾਣਕਾਰੀ ਅਨੁਸਾਰ, ਸਚਿਨ ਪਾਇਲਟ ਦੀਆਂ ਟੀਮਾਂ 10 ਦਿਨਾਂ ਤੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਦਾਵੇਦਾਰਾਂ ਵਿੱਚੋਂ ਚੋਟੀ ਦੇ 5 ਦਾਵੇਦਾਰਾਂ ਦਾ ਆਪਣੇ ਪੱਧਰ ’ਤੇ ਸਰਵੇ ਕਰ ਰਹੀਆਂ ਹਨ।ਕਾਂਗਰਸ ਵਿਚ ਦਾਵੇਦਾਰਾਂ ਨੂੰ ਸ਼ਾਰਟਲਿਸਟ ਕਰਨ ਦਾ ਕੀ ਫਾਰਮੂਲਾ?ਦਾਵੇਦਾਰਾਂ ਤੋਂ ਮੰਗੇ ਆਵੇਦਨ: ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਨੇਤਾਵਾਂ ਤੋਂ ਆਨਲਾਈਨ ਆਵੇਦਨ ਮੰਗੇ। 1-1 ਸੀਟ ’ਤੇ 10-15 ਆਗੂਆਂ ਨੇ ਆਵੇਦਨ ਕੀਤੇ। ਆਗੂਆਂ ਨੂੰ ਸ਼ਾਰਟਲਿਸਟ ਕਰਨ ਲਈ ਪਾਰਟੀ ਨੇ ਵੋਟਿੰਗ ਫਾਰਮੈਟ ਅਪਣਾਇਆ।ਥ੍ਰੀ ਸਟੈਪ ਸਰਵੇ ਕੀਤੇ: ਕਾਂਗਰਸ ਪਾਰਟੀ ਨੇ ਥ੍ਰੀ-ਸਟੈਪ ਫਾਰਮੂਲੇ ਨਾਲ ਆਵੇਦਕਾਂ ਦੇ ਨਾਮ ਸ਼ਾਰਟਲਿਸਟ ਕੀਤੇ। ਸਭ ਤੋਂ ਪਹਿਲਾਂ ਪਾਰਟੀ ਨੇ ਆਨਲਾਈਨ ਸਰਵੇ ਕਰਵਾਕੇ ਕਾਰਕੁਨਾਂ ਤੋਂ ਵੋਟਿੰਗ ਕਰਵਾਈ। ਉਸ ਤੋਂ ਬਾਅਦ ਚੋਟੀ ਦੇ 5 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਅਤੇ ਫਿਰ ਸ਼ਾਰਟਲਿਸਟ ਉਮੀਦਵਾਰਾਂ ਦਾ ਗਰਾਊਂਡ ਸਰਵੇ ਕਰਨ ਲਈ ਪਾਇਲਟ ਨੇ ਆਪਣੀਆਂ ਟੀਮਾਂ ਫੀਲਡ ਵਿਚ ਉਤਾਰੀਆਂ।ਸ਼ਾਰਟਲਿਸਟ ਦਾਵੇਦਾਰਾਂ ਲਈ ਕੰਮ ਕਰੇਗੀ ਟੀਮ: ਟੀਮ ਨੇ ਅਜੇ ਤੱਕ 40 ਸੀਟਾਂ ’ਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਿਵੇਂ-ਜਿਵੇਂ ਟੀਮਾਂ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰ ਸਚਿਨ ਪਾਇਲਟ ਨੂੰ ਭੇਜ ਰਹੀਆਂ ਹਨ, ਤਿਵੇਂ-ਤਿਵੇਂ ਸਚਿਨ ਪਾਇਲਟ ਨੇ ਉਨ੍ਹਾਂ ਹੀ ਟੀਮਾਂ ਨੂੰ ਸ਼ਾਰਟਲਿਸਟ ਉਮੀਦਵਾਰਾਂ ਨਾਲ ਕੰਮ ਕਰਨ ਲਈ ਕਹਿ ਦਿੱਤਾ ਹੈ।ਕਮਜ਼ੋਰ ਕੜੀ ’ਤੇ ਕਰੇਗੀ ਫੋਕਸ: ਗਰਾਊਂਡ ਸਰਵੇ ਦੌਰਾਨ ਜਿਸ ਏਰੀਆ ਵਿਚ ਕਾਂਗਰਸ ਪਾਰਟੀ ਕਮਜ਼ੋਰ ਮਿਲੀ ਹੈ, ਉਨ੍ਹਾਂ ਖੇਤਰਾਂ ਵਿਚ ਪਾਇਲਟ ਦੀ ਟੀਮ ਦੇ ਮੈਂਬਰ ਕੰਮ ਕਰਨਗੇ। ਕੁਝ ਹਲਕਿਆਂ ਵਿਚ ਤਾਂ ਟੀਮ ਨੇ ਵੀਕ ਏਰੀਆ ਵਿਚ ਕੰਮ ਵੀ ਸ਼ੁਰੂ ਕਰ ਦਿੱਤਾ ਹੈ।ਟਿਕਟ ਅਜੇ ਫਾਈਨਲ ਨਹੀਂਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸਰਵੇ ਦੇ ਆਧਾਰ ’ਤੇ ਜਿਨ੍ਹਾਂ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਹੈ, ਅਜੇ ਉਨ੍ਹਾਂ ਦੀ ਟਿਕਟ ਪੱਕੀ ਨਹੀਂ ਹੈ। ਜਿਨ੍ਹਾਂ ਦਾ ਆਧਾਰ ਅਜੇ ਤੱਕ ਸਭ ਤੋਂ ਵੱਧ ਹੈ, ਉਨ੍ਹਾਂ ਆਗੂਆਂ ਦੇ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਪਾਰਟੀ ਹਾਈਕਮਾਂਡ ਜਦੋਂ ਟਿਕਟ ਫਾਈਨਲ ਕਰੇਗੀ ਤਾਂ ਸ਼ਾਰਟਲਿਸਟ ਕੀਤੇ ਆਗੂਆਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈ। ਟਿਕਟ ’ਤੇ ਆਖਰੀ ਫੈਸਲਾ ਕਾਂਗਰਸ ਪਾਰਟੀ ਦਾ ਸੰਸਦੀ ਬੋਰਡ ਲਵੇਗਾ।Read More

Rozana Times

LEAVE A REPLY

Please enter your comment!
Please enter your name here