ਪੰਜਾਬ: ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ! | ਪੰਜਾਬ ਖ਼ਬਰਾਂ

0
2
Today Weather: ਭਾਰੀ ਮੀਂਹ-ਤੂਫਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਵਿਚ ਗੜ੍ਹੇਮਾਰੀ ਦੀ ਚਿਤਾਵਨੀ | ਪੰਜਾਬ ਖ਼ਬਰਾਂ



Last Updated:May 11, 2026 11:13 AM ISTPunjab Rain Alert: ਮੌਸਮ ਵਿਭਾਗ ਨੇ 11 ਮਈ ਤੋਂ ਸ਼ੁਰੂ ਹੋ ਕੇ ਚਾਰ ਦਿਨਾਂ ਲਈ ਪੰਜਾਬ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ, ਪੰਜਾਬ ਦੇ ਤਾਪਮਾਨ ਵਿੱਚ 4 ਤੋਂ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਸਮੇਂ, ਪੰਜਾਬ ਵਿਚ ਮੌਸਮ ਖੁਸ਼ਕ ਬਣਿਆ ਹੋਇਆ ਹੈ।Today Weatherਪੰਜਾਬ ਵਿਚ 11 ਮਈ ਭਾਵ ਅੱਜ ਤੋਂ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ 11 ਮਈ ਤੋਂ ਪੰਜਾਬ ਵਿਚ ਪੱਛਮੀ ਵਿਗਾੜ ਸਰਗਰਮ ਹੋਵੇਗਾ। ਇਸ ਦੇ ਪ੍ਰਭਾਵ ਕਾਰਨ ਸੂਬੇ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ 11 ਮਈ ਤੋਂ ਅਗਲੇ ਚਾਰ ਦਿਨਾਂ ਲਈ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਤਾਪਮਾਨ ਵਿਚ 4 ਤੋਂ 5 ਡਿਗਰੀ ਤੱਕ ਦੀ ਕਮੀ ਦਰਜ ਕੀਤੀ ਜਾ ਸਕਦੀ ਹੈ। ਇਸ ਵੇਲੇ ਪੰਜਾਬ ਵਿਚ ਮੌਸਮ ਖੁਸ਼ਕ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਤਾਪਮਾਨ ਵਿਚ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ ਚੱਲ ਰਿਹਾ ਹੈ। ਸਭ ਤੋਂ ਵੱਧ 38.1 ਡਿਗਰੀ ਤਾਪਮਾਨ ਬਠਿੰਡਾ ਵਿਚ ਦਰਜ ਕੀਤਾ ਗਿਆ। ਉੱਧਰ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ ਅਤੇ ਇਹ ਆਮ ਦੇ ਨੇੜੇ ਬਣਿਆ ਹੋਇਆ ਹੈ। ਸਭ ਤੋਂ ਘੱਟ 16.5 ਡਿਗਰੀ ਤਾਪਮਾਨ ਰੂਪਨਗਰ ਵਿਚ ਦਰਜ ਕੀਤਾ ਗਿਆ।ਮੁੱਖ ਸ਼ਹਿਰਾਂ ਦਾ ਤਾਪਮਾਨAmritsar ਦਾ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ, Ludhiana ਦਾ 33.5 ਡਿਗਰੀ, Patiala ਦਾ 33.6 ਡਿਗਰੀ, Pathankot ਦਾ 35.8 ਡਿਗਰੀ, Shaheed Bhagat Singh Nagar ਦਾ 33.2 ਡਿਗਰੀ, Faridkot ਦਾ 36.0 ਡਿਗਰੀ, Fazilka ਦਾ 36.3 ਡਿਗਰੀ, Firozpur ਦਾ 35.4 ਡਿਗਰੀ, Hoshiarpur ਦਾ 32.5 ਡਿਗਰੀ ਅਤੇ Rupnagar ਦਾ 34.3 ਡਿਗਰੀ ਦਰਜ ਕੀਤਾ ਗਿਆ।ਉੱਧਰ Amritsar ਦਾ ਘੱਟੋ-ਘੱਟ ਤਾਪਮਾਨ 21.3 ਡਿਗਰੀ, Ludhiana ਦਾ 20.4 ਡਿਗਰੀ, Patiala ਦਾ 20.0 ਡਿਗਰੀ, Pathankot ਦਾ 22.4 ਡਿਗਰੀ, Bathinda ਦਾ 23.0 ਡਿਗਰੀ, Fazilka ਦਾ 21.5 ਡਿਗਰੀ, Firozpur ਦਾ 21.9 ਡਿਗਰੀ ਅਤੇ Hoshiarpur ਦਾ 19.4 ਡਿਗਰੀ ਦਰਜ ਕੀਤਾ ਗਿਆ।First Published :May 11, 2026 11:13 AM ISTRead More



Rozana Times

LEAVE A REPLY

Please enter your comment!
Please enter your name here