ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਆਪਰੇਸ਼ਨ ਹੋਇਆ ਸੀ। ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵਧ ਗਈ ਅਤੇ ਅੱਜ ਸਵੇਰੇ ਸੁਰਿੰਦਰ ਸ਼ਿੰਦਾ ਦਾ ਅੱਜ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਦਿਹਾਂਤ ਹੋ ਗਿਆ ਹੈ।

ਸੁਰਿੰਦਰ ਸ਼ਿੰਦਾ ਦਾ ਜਨਮ 20 ਮਈ 1953 ਨੂੰ ਛੋਟੀ ਿੲਆਲੀ (ਲੁਧਿਆਣਾ) ਵਿੱਚ ਹੋਿੲਆ ਅਤੇ 26 ਜੁਲਾਈ 2023 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਗੋਤ ਧਾਂਮੀ ਸੀ ਅਤੇ ਉਹ ਰਾਮਗੜੀਆ ਸਿੱਖ ਪਰਿਵਾਰ ਨਾਲ ਸਬੰਧਿਤ ਸੀ। ਉਨ੍ਹਾਂ ਪੰਜਾਬੀ ਗਾਣਿਆ ਤੋ ਿੲਲਾਵਾ ਫਿਲਮਾਂ ਵਿੱਚ ਵੀ ਬਾ-ਕਮਾਲ ਅਦਾਕਾਰੀ ਪੇਸ਼ ਕੀਤੀ। ਸੈਂਕੜੇ ਗਾਣੇ ਦਰਸ਼ਕਾਂ ਦੀ ਅੱਜ ਵੀ ਪਹਿਲੀ ਪਸੰਦ ਬਣੇ ਹੋਏ ਹਨ। ਸੁਰਿੰਦਰ ਸ਼ਿੰਦੇ ਦੀ ਪਤਨੀ ਦਾ ਨਾਮ ਜਗਿੰਦਰ ਕੌਰ ਹੈ ਅਤੇ ਮਨਿੰਦਰ ਸਿੰਘ, ਸਿਮਰਨ ਸ਼ਿੰਦਾ ਹਨ। ਸਮੁੱਚੀ ਪੰਜਾਬੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Related posts:
ਚੌਲਾਂ ਦੇ ਗੋਦਾਮ ਵਿੱਚੋਂ ਰਿਵਾਲਵਰ ਦੀ ਨੋਕ ਤੇ 40-50 ਲੁਟੇਰਿਆਂ ਨੇ ਲਗਭਗ ਲੱਖਾਂ ਰੁਪਏ ਦੇ ਚੋਲ ਲੁੱਟੇ
ਝੋਨੇ ਦੀ ਨਿਰਵਿਘਨ ਖਰੀਦ ਕਰਕੇ ਤੁਰੰਤ ਲਿਫਟਿੰਗ ਕੀਤੀ ਜਾਵੇ-ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਪੰਜਾਬ ਸਰਕਾਰ 27 ਜਨਵਰੀ ਨੂੰ 400 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ- ਭਗਵੰਤ ਮਾਨ
ਪਾਕਿਸਤਾਨ ਵੱਲੋ ਮੁੜ ਦਾਖ਼ਲ ਹੋਇਆ ਭਾਰਤੀ ਸਰਹੱਦ ਅੰਦਰ ਡਰੋਨ।