ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਕਿਤਾਬਾਂ ਦੀ ਖਰੀਦਦਾਰੀ ਨੂੰ ਲੈ ਕੇ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸੁਲਤਾਨਪੁਰ ਲੋਧੀ ਦੇ ਗਾਜੀਪੁਰ ਰੋਡ ਤੇ ਸਥਿਤ ਇੱਕ ਨਾਮੀ ਪ੍ਰਾਈਵੇਟ ਸਕੂਲ ਦੇ ਵੱਲੋਂ ਆਪਣੇ ਹੀ ਸਕੂਲ ਦੇ ਬਾਹਰ ਇੱਕ ਕਾਰਪੋਰੇਟ ਘਰਾਨੇ ਦੁਕਾਨ ਖੁਲਾਈ ਗਈ ਸੀ । ਅਤੇ ਪ੍ਰਾਈਵੇਟ ਸਕੂਲ ਦੇ ਵੱਲੋਂ ਵਿਦਿਆਰਥੀਆਂ ਨੂੰ ਬਕਾਇਦਾ ਉਥੋਂ ਕਿਤਾਬਾ ਖਰੀਦਣ ਲਈ ਕਿਹਾ ਜਾ ਰਿਹਾ ਸੀ। ਅਤੇ ਇਸ ਦਾ ਰੋਸ ਵਿਦਿਆਰਥੀਆਂ ਦੇ ਮਾਪਿਆਂ ਅਤੇ ਕਿਸਾਨ ਯੂਨੀਅਨ ਬਾਗ਼ੀ ਵੱਲੋਂ ਕੀਤਾ ਗਿਆ ਹੈ। ਅਤੇ ਇਸ ਮੌਕੇ ਕਿਤਾਬਾਂ ਦੀ ਦੁਕਾਨ ਬੰਦ ਕਰਵਾਉਣ ਲਈ ਕਿਸਾਨ ਯੂਨੀਅਨ ਬਾਗ਼ੀ ਦੇ ਆਗੂ ਗਏ। ਤਾਂ ਉੱਥੇ ਖੂਬ ਹੰਗਾਮਾ ਹੋਇਆ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਅਤੇ ਮੌਕੇ ਤੇ ਪੁਲਿਸ ਪ੍ਰਸਾਸ਼ਨ ਵੀ ਬੁਲਾਉਣਾ ਪਿਆ। ਸਥਿਤੀ ਨੂੰ ਕੰਟਰੋਲ ਚ ਕਰਨ ਲਈ।ਇਸ ਮੌਕੇ ਕਿਸਾਨ ਯੂਨੀਅਨ ਬਾਗ਼ੀ ਦੇ ਆਗੂਆ ਵਲੋਂ ਦੋਸ਼ ਲਗਾਇਆ ਗਿਆ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟ ਹੋ ਰਹੀ ਹੈ ।ਅਤੇ ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁੱਝ ਪ੍ਰਸ਼ਾਸਨ ਅਤੇ ਸਕੂਲ ਕਮੇਟੀ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਪ੍ਰੰਤੂ ਇਸ ਵੱਲ ਨਾ ਤਾਂ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਨਾ ਹੀ ਸਕੂਲ ਧਿਆਨ ਦੇ ਰਿਹਾ । ਦੱਸ ਦਈਏ ਕਿ ਇਹ ਨਿੱਜੀ ਸਕੂਲ ਪਹਿਲਾਂ ਵੀ ਕਾਫੀ ਚਰਚਾ ਚ ਰਿਹਾ ਸੀ ਅਤੇ ਵਿਦਿਆਰਥੀਆਂ ਤੋਂ ਜਬਰਨ ਵੱਧ ਫ਼ੀਸਾਂ ਵਸੂਲੀਆਂ ਜਾਂ ਰਹੀਆਂ ਸਨ।
ਜੇਕਰ ਕੋਈ ਵਿਦਿਆਰਥੀ ਬਾਹਰ ਤੋਂ ਕਿਤਾਬਾ ਜਾਂ ਵਰਦੀ ਖਰੀਦਣਾ ਚਾਹੁੰਦਾ ਹੈਂ ਤਾਂ ਸਕੂਲ ਵਾਲੇ ਉਸ ਵਿਦਿਆਰਥੀ ਨੂੰ ਸਕੂਲ ਤੋਂ ਕੱਢ ਦਿੰਦੇ ਹਨ।ਅਤੇ ਉਨ੍ਹਾਂ ਨੇ ਕਿਹਾ ਕਿ ਉਕਤ ਦੁਕਾਨ ਵਾਲੇ ਕਿਤਾਬਾਂ ਮਹਿੰਗੀਆਂ ਵੇਚ ਰਹੇ ਹਨ। ਇਹ ਸਭ ਪ੍ਰਸ਼ਾਸਨ ਨੇ ਮਿਲੀਭੁਗਤ ਨਾਲ ਹੋ ਰਿਹਾ ਹੈ।ਇਸ ਮੌਕੇ ਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਜਿਸ ਦੇ ਬਾਅਦ ਨਾਇਬ ਤਸੀਲਦਾਰ ਗੁਰਪ੍ਰੀਤ ਸਿੰਘ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਪੁਲਸ ਅਧਿਕਾਰੀ ਪਹੁੰਚੇ । ਜਿਨ੍ਹਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਕਿਤਾਬਾਂ ਦੀ ਦੁਕਾਨ ਬੰਦ ਕਰਾਈ ਗਈ । ਅਤੇ ਜਾਂਚ ਦੀ ਗੱਲ ਕਹੀ। ਹੁਣ ਦੇਖਣਾ ਹੋਵੇਗਾ ਕਿ ਇਹ ਲੁਟ ਅੱਗੇ ਵੀ ਜਾਰੀ ਰਹੇਗੀ। ਅਤੇ ਪ੍ਰਸ਼ਾਸ਼ਨ ਅੱਖਾਂ ਮੀਟ ਕੇ ਦੇਖਦਾ ਰਹੇਗਾ।
ਜਾਂ ਪ੍ਰਸ਼ਾਸਨ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦਾ ਹੈ