ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ, PM ਮੋਦੀ ਨੇ ਗਿਣਾਈਆਂ ਨਵੀਂ ਸੰਸਦ ਦੀਆਂ ਖ਼ੂਬੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤਿ-ਆਧੁਨਿਕ ਤਕਨੀਕ ਨਾਲ ਲੈਸ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ‘ਸੇਂਗੋਲ’ ਨੂੰ ਨਵੇਂ ਭਵਨ ਵਿਚ ਸਥਾਪਤ ਕੀਤਾ।ਤਾਮਿਲਨਾਡੂ ਨਾਲ ਸਬੰਧਤ ਤੇ ਚਾਂਦੀ ਨਾਲ ਤਿਆਰ ਕੀਤੇ ਗਏ ਸੋਨੇ ਦੀ ਪਰਤ ਵਾਲੇ ਇਤਿਹਾਸਕ ਰਾਜਦੰਡ (ਸੇਂਗੋਲ) ਨੂੰ ਲੋਕ ਸਭਾ ਸਪੀਕਰ ਦੀ ਕੁਰਸੀ ਦੇ ਨਾਲ ਸਥਾਪਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਨਵੀਂ ਇਮਾਰਤ ਨੂੰ ‘ਲੋਕਤੰਤਰ ਦਾ ਮੰਦਰ’ ਕਰਾਰ ਦਿੰਦਿਆਂ ਆਸ ਕੀਤੀ ਕਿ ਇਹ ਭਾਰਤ ਦੇ ਵਿਕਾਸ ਦੇ ਪੰਧ ਨੂੰ ਮਜ਼ਬੂਤ ਕਰਦਾ ਰਹੇਗਾ। ਨਵੇਂ ਸੰਸਦ ਭਵਨ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਤਾਰੀਫ਼ ਕੀਤੀ। ਨਵੀਂ ਪਾਰਲੀਮੈਂਟ ਦੀਆਂ ਖੂਬੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ ਵਿਰਾਸਤ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਲੋਕਤੰਤਰ ਦੀ ਮਾਂ ਦੱਸਿਆ।

ਪੀਐਮ ਨੇ ਦੱਸਿਆ ਕਿ ਸੂਰਜ ਦੀ ਰੌਸ਼ਨੀ ਨਵੇਂ ਸੰਸਦ ਭਵਨ ਵਿੱਚ ਦਾਖ਼ਲ ਹੁੰਦੀ ਹੈ। ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਨਵੇਂ ਸੰਸਦ ਭਵਨ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਲੋਕਤੰਤਰ ਸਾਡੀ ਪ੍ਰੇਰਨਾ ਸਰੋਤ ਹੈ। ਸਾਡਾ ਸੰਵਿਧਾਨ ਸਾਡਾ ਸੰਕਲਪ ਹੈ। ਉਨ੍ਹਾਂ ਨੇ ਸੰਸਦ ਨੂੰ ਪ੍ਰੇਰਨਾ ਅਤੇ ਦ੍ਰਿੜ੍ਹਤਾ ਦਾ ਪ੍ਰਤੀਨਿਧੀ ਦੱਸਿਆ। ਅਮ੍ਰਿਤਕਾਲ ਦਾ ਜ਼ਿਕਰ ਕਰਦੇ ਹੋਏ ਪੀਐਮ ਨੇ ਕਿਹਾ ਕਿ ਭਾਰਤ ਨੇ ਗੁਲਾਮੀ ਤੋਂ ਬਾਅਦ ਨਵਾਂ ਸਫਰ ਸ਼ੁਰੂ ਕੀਤਾ। ਸਾਰੇ ਉਤਰਾਅ-ਚੜ੍ਹਾਅ, ਚੁਣੌਤੀਆਂ ਤੋਂ ਬਾਅਦ ਭਾਰਤ ਅੱਜ ਅੰਮ੍ਰਿਤਕਾਲ ਪਹੁੰਚਿਆ ਹੈ। ਪ੍ਰਧਾਨ ਮੰਤਰੀ ਨੇ ਵਿਰਾਸਤ ਨੂੰ ਸੰਭਾਲਦੇ ਹੋਏ ਇਸ ਨੂੰ ਵਿਕਾਸ ਦਾ ਨਵਾਂ ਪਹਿਲੂ ਦੱਸਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਇਮਾਰਤ ਨੂੰ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਾਧਨ ਦੱਸਿਆ। ਨਵੀਂ ਇਮਾਰਤ ਨੂੰ ਆਤਮ-ਨਿਰਭਰ ਭਾਰਤ ਦੇ ਸੂਰਜ ਚੜ੍ਹਨ ਦਾ ਗਵਾਹ ਦੱਸਦਿਆਂ ਕਿਹਾ ਕਿ ਇਹ ਵਿਕਸਿਤ ਭਾਰਤ ਦੇ ਸੰਕਲਪਾਂ ਦੀ ਪੂਰਤੀ ਦਾ ਗਵਾਹ ਬਣੇਗੀ। ਅੱਜ ਭਾਰਤ ਨਵੇਂ ਰਾਹ, ਨਵੇਂ ਉਤਸ਼ਾਹ, ਨਵੀਂ ਯਾਤਰਾ, ਨਵੀਂ ਸੋਚ, ਨਵੇਂ ਉਤਸ਼ਾਹ, ਨਵੇਂ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 28 ਮਈ ਦੀ ਤਾਰੀਖ ਨੂੰ ਸ਼ੁਭ ਅਵਸਰ ਦੱਸਿਆ ਹੈ। ਸੰਸਦ ਭਵਨ ਵਿੱਚ ਸਰਬ-ਵਿਸ਼ਵਾਸੀ ਪ੍ਰਾਰਥਨਾ ਵੀ ਕੀਤੀ ਗਈ। ਅੱਜ ਨਵੀਂ ਸੰਸਦ ਦੇ ਉਦਘਾਟਨ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਭਵਨ ਵਿੱਚ ਸੇਂਗੋਲ ਵੀ ਲਗਾਇਆ। ਇਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਨਜ਼ਰ ਆਏ।

See also  ਕ੍ਰਿਸ਼ਚਨ ਭਾਈਚਾਰੇ ਵਲੋਂ ਕੱਢਿਆ ਗਿਆ ਸ਼ਾਂਤੀ ਮਾਰਚ

ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਨਵੀਂ ਇਮਾਰਤ ਦੇ ਉਦਘਾਟਨ ਦਾ ਬਾਈਕਾਟ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਵੀਂ ਸੰਸਦ ਦੇ ਉਦਘਾਟਨ ਨੂੰ ਤਾਜਪੋਸ਼ੀ ਮੰਨ ਰਹੇ ਹਨ। ਇਸ ਦੇ ਨਾਲ ਹੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਚੰਗਾ ਕੀਤਾ ਕਿ ਉਹ ਉਦਘਾਟਨ ਸਮਾਰੋਹ ‘ਚ ਨਹੀਂ ਪਹੁੰਚੇ। ਐਨਸੀਪੀ ਮੁਖੀ ਨੇ ਵੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦਾ ਸਮਰਥਨ ਕੀਤਾ।