ਗੁਰੂਹਰਸਹਾਏ-ਜਿਥੇ ਕਿ ਪੰਜਾਬ ਪੁਲਸ ਦੇ ਕੁੱਝ ਅਧਿਕਾਰੀ ਤੇ ਮੁਲਾਜ਼ਮ ਲੋਕਾਂ ਦੀ ਸੇਵਾ ਕਰਕੇ ਸਮਾਜ ’ਚ ਪੁਲਸ ਦੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਪਰ ਕਈ ਖਾਕੀਵਰਦੀ ਧਾਰੀ ਅਜਿਹੇ ਕਾਰਨਾਮੀਆਂ ਕਰਕੇ ਵੀ ਸਮਾਜ ਅੰਦਰ ਸੂਰਖੀਆਂ ’ਚ ਰਹਿੰਦੇ ਹਨ ਅਤੇ ਜਿਸ ਦੇ ਨਾਲ ਪੰਜਾਬ ਪੁਲਸ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇਸ ਤਰ੍ਹਾਂ ਦਾ ਇੱਕ ਕਰਨਾਮਾ ਥਾਣਾ ਗੁਰੂਹਰਸਹਾਏ ਦੇ ਏ.ਐਸ.ਆਈ ਗਹਿਣਾ ਰਾਮ ਵੱਲੋਂ ਔਰਤ ਨਾਲ ਕੀਤੀ ਗਈ ਗੱਲਬਾਤ ਨੇ ਪੁਲਸ ਨੂੰ ਇੱਕ ਵਾਰ ਬਦਨਾਮ ਕਰਨ ’ਚ ਕੋਈ ਕਸ਼ਰ ਨਹੀ ਛੱਡੀ। ਜਿਸ ਦੀ ਆਡੀਓ ਸ਼ੋਸ਼ਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਥਾਣਾ ਗੁਰੂਹਰਸਹਾਏ ਪੁਲਸ ਮਜਾਕ ਦਾ ਪਾਤਰ ਬਣੀ ਹੋਈ ਹੈ ਅਤੇ ਏ.ਐਸ.ਆਈ ਡਿਊਟੀ ’ਤੇ ਤੈਨਾਤ ਰਹਿ ਕੇ ਬਰਕਾਰ ਸੇਵਾਵਾਂ ਨਿਭਾ ਰਹੇ ਹਨ ਅਤੇ ਪੁਲਸ ਦੇ ਉਚ ਅਧਿਕਾਰੀ ਆਡੀਓ ਮਾਮਲੇ ਨੂੰ ਸੰਜਦੀਗੀ ਨਾਲ ਨਹੀ ਲੈ ਰਹੇ ।
ਪੀੜਿਤ ਔਰਤ ਨੇ ਜਗਬਾਣੀ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਕੁੱਝ ਸਮਾਂ ਪਹਿਲਾ ਉਸ ਦੇ ਪਤੀ ਦਾ ਗੁਆਂਢ ਵਿਚ ਰਹਿਣ ਵਾਲੇ ਇੱਕ ਪਰਿਵਾਰ ਨਾਲ ਝਗੜਾ ਹੋਇਆ ਸੀ ਅਤੇ ਜਿਸ ਤੋਂ ਬਾਅਦ ਉਸ ਦੇ ਸਮੇਤ ਉਸ ਦੇ ਘਰ ਵਾਲੇ ਖਿਲਾਫ਼ ਥਾਣਾ ਗੁਰੂਹਰਸਹਾਏ ਵਿਖੇ ਬੀਤੀ 10 ਦਸਬੰਰ ਨੂੰ ਮੁਕੱਦਮਾ ਨੰਬਰ 306 ਅਧੀਨ ਧਾਰਾ 341, 506, 295 , 323 ਅਤੇ 34 ਆਈ ਪੀ.ਸੀ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਉਹ ਆਪਣੇ ਬਚਾਅ ਲਈ ਘਰ ਤੋਂ ਬਾਹਰ ਰਹਿ ਰਹੇ ਸਨ ਤਾਂ ਉਨ੍ਹਾਂ ਦੀ ਨਾਬਾਲਿਗ ਬੇਟੀ ਜਦੋਂ ਆਪਣੇ ਘਰ ਪਿੰਡ ਰੁਕਨਾ ਬੋਦਲਾ ਕਾਗਜਪੱਤਰ ਲੈਣ ਲਈ ਘਰ ਗਈ ਤਾਂ ਉਪਰੋਕਤ ਗੁਆਂਢੀਆਂ ਦੀਆਂ ਔਰਤਾਂ ਸਣੇ ਵਿਅਕਤੀਆਂ ਨੇ ਉਸ ਦੇ ਨਾਲ ਧੱਕੇ ਸ਼ਾਹੀ ਕੀਤੀ ਅਤੇ ਇਜੱਤ ਨੂੰ ਹੱਥ ਵੀ ਪਾਇਆ ਗਿਆ ।
ਔਰਤ ਨੇ ਅੱਗੇ ਦੱਸਿਆ ਕਿ ਜਿਸਤੋਂ ਬਾਅਦ ਉਸ ਦੀ ਬੇਟੀ ਨੇ ਹੈਲਪ ਲਾਇਨ ’ਤੇ ਇੱਕ ਸ਼ਿਕਾਇਤ ਦਰਜ ਕਰਵਾਈ ਅਤੇ ਜਿਸ ਦੀ ਜਾਂਚ ਏ.ਐਸ.ਆਈ ਗਹਿਣਾ ਰਾਮ ਨੂੰ ਸੌਪੀ ਗਈ। ਉਸਨੇ ਅੱਗੇ ਕਥਿਤ ਦੋਸ਼ ਲਗਾਉਦਿਆਂ ਕਿਹਾ ਕਿ ਜਦੋ ਉਹ ਜਮਾਨਤ ’ਤੇ ਆਈ ਤਾਂ ਉਸ ਨੇ ਬੇਟੀ ਦੀ ਕਾਰਵਾਈ ਲਈ ਪੁਲਸ ਤਫ਼ਤੀਸ਼ੀ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਪਰੋਕਤ ਪੁਲਸ ਅਧਿਕਾਰੀ ਨੇ ਔਰਤ ਨਾਲ ਫੋਨ ’ਤੇ ਗੱਲਾਂ ਕਰਦਾ ਰਿਹਾ ਅਤੇ ਗੱਲਾਂ ’ਚ ਸ਼ਰਮ ਦੀ ਕੋਈ ਹੱਦ ਨਹੀ ਛੱਡੀ ਗਈ। ਇਥੇ ਹੀ ਬੱਸ ਨਹੀ ਜਦੋਂ ਔਰਤ ਸ਼ੋਸ਼ਲ ਮੀਡੀਆ ਤੇ ਆਈ ਅਧਿਕਾਰੀਆਂ ਨੇ ਪੁਲਸ ਮੁਲਾਜ਼ਮ ਨੂੰ ਬਚਾਉਣ ਲਈ ਔਰਤ ਦੀ ਧੀਅ ਦੇ ਬਿਆਨਾਂ ’ਤੇ ਪਰਚ ਦਰਜ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਐਸ.ਐਚ.ੳ ਰਵੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਏ.ਐਸ.ਆਈ ਦਾ ਬਚਾਅ ਕਰਦੇ ਨਜ਼ਰ ਆਏ ਅਤੇ ਸਾਰਾ ਕੁੱਝ ਹੀ ਗਹਿਣਾ ਰਾਮ ’ਤੇ ਥੋਪਦੇ ਨਜ਼ਰ ਆਏ ।