ਭਾਰਤ-ਪਾਕਿਸਤਾਨ ਸਰਹੱਦ ਉਤੇ ਬੀਤੀ ਰਾਤ ਮੁੜ ਡਰੋਨ ਦੀ ਹਲਚਲ ਨਜ਼ਰ ਆਈ ਹੈ। ਇਸ ਮਗਰੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਬੀਸੀਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਪਿਛੋਂ ਤਲਾਸ਼ੀ ਮੁਹਿੰਮ ਦੌਰਾਨ ਤਾਰੋਂ ਪਾਰ ਭਾਰਤੀ ਸਰਹੱਦ ਵਿਚੋਂ ਡਰੋਨ ਬਰਾਮਦ ਹੋਇਆ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਬੀਤੀ ਰਾਤ ਫਿਰ ਤੋਂ ਭਾਰਤੀ ਸਰਹੱਦ ਅੰਦਰ ਇੱਕ ਪਾਕਿਸਤਾਨੀ ਡਰੋਨ ਦਾਖ਼ਲ ਹੋ ਗਿਆ। ਥਾਣਾ ਰਮਦਾਸ ਅਧੀਨ ਪੈਂਦੀਆਂ ਬੀਐਸਐਫ ਦੀਆਂ ਬਾਰਡਰ ਆਊਟ ਪੋਸਟਾਂ ਦਰਿਆ ਮਨਸੂਰ ਅਤੇ ਬਧਾਈ ਚੀਮਾ ‘ਤੇ ਤਾਇਨਾਤ ਬੀਐਸਐਫ ਦੀ 73 ਬਟਾਲੀਅਨ ਡਰੋਨ ‘ਤੇ ਗੋਲੀਬਾਰੀ ਮਗਰੋਂ ਇਸਨੂੰ ਹੇਠਾਂ ਡੇਗਣ ‘ਚ ਵੱਡੀ ਸਫ਼ਲ ਰਹੀ। ਦੱਸਣਯੋਗ ਹੈ ਕਿ ਬੀਐਸੇਐਫ ਦੀਆਂ ਮਹਿਲਾ ਕਾਂਸਟੇਬਲਾਂ ਵੱਲੋਂ ਬੜੀ ਹੀ ਬਹਾਦਰੀ ਨਾਲ ਇਸ ਪਾਕਿਸਤਾਨੀ ਡਰੋਨ ਨੂੰ ਗੋਲੀਬਾਰੀ ਮਗਰੋਂ ਹੇਠਾਂ ਸੁੱਟਿਆ ਗਿਆ। ਮਹਿਲਾਂ ਕਾਂਸਟੇਬਲਾਂ ਵੱਲੋਂ ਭਾਰਤੀ ਸਰਹੱਦ ‘ਚ ਦਾਖ਼ਲ ਹੋਏ ਇਸ ਪਾਕਿਸਤਾਨੀ ਡਰੋਨ ‘ਤੇ 25 ਰਾਊਂਡ ਫਾਇਰ ਕੀਤੇ ਗਏ ਸਨ। ਹੇਠਾਂ ਸੁੱਟੇ ਇਸ ਡਰੋਨ ਦੇ ਨਾਲ ਇੱਕ ਸ਼ੱਕੀ ਪਲਾਸਟਿਕ ਬੈਗ ਵੀ ਬੰਨ੍ਹਿਆ ਹੋਇਆ ਸੀ, ਜਿਸ ਵਿੱਚ ਹਥਿਆਰ ਤੇ ਡਰੱਗਸ ਹੋਣ ਦੀ ਸੰਭਾਵਨਾ ਹੈ, ਫਿਲਹਾਲ ਇਸ ‘ਤੇ ਬੀਐਸਐਫ ਦਾ ਅਧਿਕਾਰਿਤ ਬਿਆਨ ਆਉਣਾ ਬਾਕੀ ਹੈ। ਡਰੋਨ ਨੂੰ ਕਬਜ਼ੇ ‘ਚ ਲੈ ਕੇ ਸਬੰਧਤ ਇਲਾਕੇ ‘ਚ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ।