ਪਬਲਿਕ ਕਾਲਜ ਸਮਾਣਾ ਦੀਆਂ ਵਿਦਿਆਰਥਣਾ ਨੂੰ MP ਡਾ.ਧਰਮਵੀਰ ਗਾਂਧੀ ਨੇ ਦਿੱਤੀ ਵੱਡੀ ਸੌਗਾਤ…MP ਫੰਡ ‘ਚੋਂ ਦਿੱਤੀ ਨਵੀਂ ਬੱਸ | ਪੰਜਾਬ ਖ਼ਬਰਾਂ

0
2
ਪਬਲਿਕ ਕਾਲਜ ਸਮਾਣਾ ਦੀਆਂ ਵਿਦਿਆਰਥਣਾ ਨੂੰ MP ਡਾ.ਧਰਮਵੀਰ ਗਾਂਧੀ ਨੇ ਦਿੱਤੀ ਵੱਡੀ ਸੌਗਾਤ...MP ਫੰਡ 'ਚੋਂ ਦਿੱਤੀ ਨਵੀਂ ਬੱਸ | ਪੰਜਾਬ ਖ਼ਬਰਾਂ



Last Updated:Jul 03, 2026 7:44 PM ISTਸਮਾਣਾ ਦੇ ਪਬਲਿਕ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਡੀ ਸੌਗਾਤ ਮਿਲੀ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੇ ਐਮਪੀ ਫੰਡ ਵਿੱਚੋਂ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬੱਸ ਕਾਲਜ ਪ੍ਰਬੰਧਕਾਂ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਮਹਿੰਗੇ ਹੋਣ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਗਰੀਬ ਪਰਿਵਾਰਾਂ ਲਈ ਬੱਚਿਆਂ ਨੂੰ ਪੜ੍ਹਾਉਣਾ ਅਤੇ ਇਲਾਜ ਕਰਵਾਉਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਮਾਣਾ ਦੀਆਂ ਵਿਦਿਆਰਥਣਾ ਨੂੰ MP ਡਾ.ਧਰਮਵੀਰ ਗਾਂਧੀ ਨੇ ਦਿੱਤੀ ਵੱਡੀ ਸੌਗਾਤ…MP ਫੰਡ ‘ਚੋਂ ਦਿੱਤੀ ਨਵੀਂ ਬੱਸਸਮਾਣਾ ਦੇ ਪਬਲਿਕ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਡੀ ਸੌਗਾਤ ਮਿਲੀ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੇ ਐਮਪੀ ਫੰਡ ਵਿੱਚੋਂ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬੱਸ ਕਾਲਜ ਪ੍ਰਬੰਧਕਾਂ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਮਹਿੰਗੇ ਹੋਣ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਗਰੀਬ ਪਰਿਵਾਰਾਂ ਲਈ ਬੱਚਿਆਂ ਨੂੰ ਪੜ੍ਹਾਉਣਾ ਅਤੇ ਇਲਾਜ ਕਰਵਾਉਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਪਣੇ ਚੋਣੀ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ ਮਹਿਲਾਵਾਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਅਤੇ ਮਨਰੇਗਾ ਵਰਗੇ ਮੁੱਦਿਆਂ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਦੌਰਾਨ ਜਦੋਂ ਕਾਂਗਰਸ ਦੀ ਏਕਤਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਡਾ. ਗਾਂਧੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।ਸਮਾਣਾ ਦੇ ਪਬਲਿਕ ਕਾਲਜ ਵਿੱਚ ਪਹੁੰਚੇ ਪਟਿਆਲਾ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਦੀ ਸਹੂਲਤ ਲਈ ਆਪਣੇ ਐਮਪੀ ਕੋਟੇ ਵਿੱਚੋਂ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬੱਸ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਸ ਬੱਸ ਦਾ ਲਾਭ ਸਮਾਣਾ, ਪਾਤੜਾਂ, ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਮਿਲੇਗਾ, ਜਿਸ ਨਾਲ ਉੱਚ ਸਿੱਖਿਆ ਹਾਸਲ ਕਰਨਾ ਹੋਰ ਆਸਾਨ ਹੋਵੇਗਾ।ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ। ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਨਾ ਤਾਂ ਚੰਗੀ ਸਿੱਖਿਆ ਦਿਵਾ ਸਕਦੇ ਹਨ ਅਤੇ ਨਾ ਹੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸਸਤੀ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਏ।ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਚੋਣ ਵਾਅਦਿਆਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਨੂੰ ਲੈ ਕੇ ਵੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਮਨਰੇਗਾ ਯੋਜਨਾ ਸਬੰਧੀ ਵੀ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ।ਉੱਥੇ ਹੀ ਜਦੋਂ ਕਾਂਗਰਸ ਪਾਰਟੀ ਦੀ ਏਕਤਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਡਾ. ਧਰਮਵੀਰ ਗਾਂਧੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇਹੀ ਕਿਹਾ ਕਿ “ਮੈਂ ਇਸ ਮੁੱਦੇ ‘ਤੇ ਕੁਝ ਨਹੀਂ ਬੋਲਣਾ।”ਪੰਜਾਬੀ ਖਬਰਾਂ/ ਖਬਰਾਂ/Punjab/ਪਬਲਿਕ ਕਾਲਜ ਸਮਾਣਾ ਦੀਆਂ ਵਿਦਿਆਰਥਣਾ ਨੂੰ MP ਡਾ.ਧਰਮਵੀਰ ਗਾਂਧੀ ਨੇ ਦਿੱਤੀ ਵੱਡੀ ਸੌਗਾਤ…MP ਫੰਡ ‘ਚੋਂ ਦਿੱਤੀ ਨਵੀਂ ਬੱਸRead More



Rozana Times

LEAVE A REPLY

Please enter your comment!
Please enter your name here