ਨੌਜਵਾਨ ਨੇ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼ ਫਰਜੀ ਐਕਸੀਡੈਂਟ ਨਾਲ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

ਲੋਹੀਆਂ ਖ਼ਾਸ ਦੇ ਸੁਲਤਾਨਪਰ ਵਾਲੀ ਸੜਕ ਤੇ ਕਾਰ ਐਕਸੀਡੈਂਟ ਵਿਚ ਲੜਕੀ ਦੀ ਮੌਤ ਹੋ ਜਾਣ ਤੇ ਲੜਕੀ ਦੇ ਪਰਿਵਾਰ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਵੱਲੋ ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੂੰ ਬਿਆਨ ਦਰਜ ਕਰਵਾਉਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਸਰਬਜੀਤ ਕੌਰ ਦੀ ਤਿਨ ਸਾਲ ਪਹਿਲਾ ਸਿਮਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫੱਤੂਵਾਲ ਨਾਲ ਮੰਗਣੀ ਹੋਈ ਸੀ ਤੇ ਹੁਣ ਉਹ ਵਿਆਹ ਦੇ ਲਾਰੇ ਲਾਉਂਦਾ ਰਿਹਾ ਅਤੇ ਪੰਦਰਾਂ ਦਿਨ ਪਹਿਲਾਂ ਉਸ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਸਰਬਜੀਤ ਕੌਰ ਤੋ ਪਿੱਛਾ ਛੜਵਾਉਣ ਲਈ ਆਪਣੀ ਕਾਰ ਵਿਚ ਬੈਠਾ ਕੇ ਲੈ ਗਿਆ ਤੇ

ਲੋਹੀਆਂ ਖ਼ਾਸ ਦੇ ਨਜਦੀਕ ਜਾ ਕੇ ਕਾਰ ਕਿੱਕਰ ਵਿਚ ਮਾਰ ਕੇ ਫਰਜ਼ੀ ਐਕਸੀਡੈਂਟ ਕਰ ਦਿੱਤਾ ਤੇ ਲੜਕੀ ਨੂੰ ਲੋਹੀਆਂ ਦੇ ਜੋਸਨ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਫ਼ਰਾਰ ਹੋ ਗਿਆ ਜਿੱਥੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ ਲੜਕੀ ਪਰਿਵਾਰ ਇਨਸਾਫ਼ ਲੈਣ ਲਈ ਥਾਣਾ ਲੋਹੀਆਂ ਪੁੱਜੇ। ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੇ ਸਿਮਰਜੀਤ ਸਿੰਘ ਨੂੰ ਕਾਰ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

See also  ਝੋਨੇ ਦੀ ਲਵਾਈ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਿਲ