ਨੌਜਵਾਨ ਨੇ ਔਰਤਾਂ ਨਾਲ ਕੀਤੀ ਛੇੜ-ਛਾੜ, ਵਿਰੋਧ ਕਰਨ ਤੇ ਕੀਤੀ ਭੰਨ_ਤੋੜ

ਬਟਾਲਾ_ ਔਰਤਾਂ ਨਾਲ ਹੁੰਦੀ ਛੇੜਛਾੜ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਹਨਾਂ ਮਾਮਲਿਆਂ ਨੂੰ ਨੱਥ ਪਾਉਣ ਲਈ ਜੇਕਰ ਅੱਗੋਂ ਕੋਈ ਵਿਰੋਧ ਕਰਦਾ ਹੈ ਤਾਂ ਫਿਰ ਉਹਨਾਂ ਨੂੰ ਇਹਨਾਂ ਸ਼ਰਾਰਤੀ ਅਨਸਰਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ ਹੈ ਅਤੇ ਨੁਕਸਾਨ ਵੀ ਝੱਲਣਾ ਪੈਂਦਾ ਹੈ ਐਸਾ ਹੀ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋ ਬੀਤੀ ਰਾਤ ਦਾ ਬਟਾਲੇ ਦੇ ਮੁਹੱਲਾ ਗੋਬਿੰਦਪੁਰਾ ਵਿੱਚ ਜਿੱਥੇ ਕਿਰਾਏ ਦੇ ਘਰ ਵਿਚ ਰਹਿਣ ਵਾਲੀ ਇਕ ਮਹਿਲਾਂ ਨਾਲ ਮੁਹੱਲੇ ਦਾ ਹੀ ਇਕ ਨੋਜਵਾਨ ਲਗਾਤਾਰ ਛੇੜਛਾੜ ਕਰਦਾ ਆ ਰਿਹਾ ਸੀ ਅਤੇ ਜਦੋਂ ਮਹਿਲਾ ਨੇ ਹੋ ਰਹੀ ਛੇੜਛਾੜ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਗੁੱਸੇ ਵਿਚ ਆਕੇ ਆਪਣੇ ਸਾਥੀਆਂ ਨਾਲ ਮਿਲਕੇ ਦੇ ਮਹਿਲਾ ਅਤੇ ਆਸ ਪਾਸ ਰਿਹ ਰਹੇ ਹੋਰ ਕਿਰਾਏਦਾਰਾਂ ਨਾਲ ਘਰਾਂ ਅੰਦਰ ਘੁਸ ਕੇ ਮਾਰਕੁਟਾਈ ਅਤੇ ਭੰਨਤੋੜ ਕੀਤੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ,,ਤਿੰਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।

car

ਪੀੜਿਤ ਮਹਿਲਾਂ ਸੋਨੀਆ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਮੁਹੱਲੇ ਦੇ ਹੀ ਨੌਜਵਾਨ ਵੱਲੋ ਉਸ ਨਾਲ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਸੀ ਬੀਤੀ ਰਾਤ ਕੱਲ ਜਦ ਉਹ ਆਪਣੇ ਬੇਟੇ ਨਾਲ ਦੁੱਧ ਲੈਣ ਲਈ ਬਾਜ਼ਾਰ ਗਈ ਤਾਂ ਸੋਨੂ ਜੋ ਕਿ ਗਾਂਧੀ ਨਗਰ ਕੈੰਪ ਦਾ ਰਹਿਣ ਵਾਲਾ ਹੈ ਉਸਨੇ ਫਿਰ ਤੋਂ ਉਸ ਨਾਲ ਬਾਜ਼ਾਰ ਵਿਚ ਛੇੜਛਾੜ ਕੀਤੀ ਅਤੇ ਵਿਰੋਧ ਕਰਨ ਤੇ ਦੇਰ ਰਾਤ ਉਕਤ ਨੌਜਵਾਨ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਘਰ ਵਿੱਚ ਹਮਲਾ ਕਰ ਦਿੱਤਾ ਅਤੇ ਉਸੇ ਮਕਾਨ ਵਿੱਚ ਰਹਿ ਰਹੇ ਦੂਸਰੇ ਕਿਰਾਏਦਾਰਾਂ ਨਾਲ ਵੀ ਮਾਰਕੁਟਾਈ ਕਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ | ਉਸਨੇ ਕਿਹਾ ਅਸੀਂ ਘਰ ਵਿਚ ਇਕੱਲੀਆਂ ਔਰਤਾਂ ਰਹਿੰਦੀਆਂ ਹਾਂ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ |

See also  CM ਮਾਨ vs ਰਾਜਪਾਲ: CM ਮਾਨ ਨੇ ਰਾਜਪਾਲ ਨੂੰ ਮੂੜ ਚਿੱਠੀ ਲਿਖ ਮੰਗਿਆ ਜਵਾਬ
sonia

ਕਿਰਾਏ ਦੇ ਮਕਾਨ ਵਿੱਚ ਹੋਰ ਰਹਿ ਰਹੇ ਪਰਿਵਾਰਾਂ ਨੇ ਦੱਸਿਆ ਕਿ ਕਰੀਬ ਰਾਤ 12 ਵਜੇ 40 ਤੋਂ 50 ਨੌਜਵਾਨ ਆਉਂਦੇ ਹਨ ਅਤੇ ਮਕਾਨ ਵਿੱਚ ਰਹਿ ਰਹੇ ਹੋਰ ਪਰਿਵਾਰਾਂ ਨਾਲ ਵੀ ਮਾਰਕੁਟਾਈ ਕਰਦੇ ਹਨ ਜੋ ਸਾਹਮਣੇ ਆਉਂਦਾ ਸੀ ਉਸਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਨਾ ਸ਼ੁਰੂ ਕਰ ਦਿੰਦੇ ਸਨ ਇਥੋਂ ਤੱਕ ਘਰ ਦੇ ਬਾਹਰ ਖੜੀ ਗੱਡੀ ਅਤੇ ਛੋਟੇ ਹਾਥੀ ਦੀ ਵੀ ਤੋੜਫੋੜ ਕਰ ਦਿੱਤੀ ਗਈ ਇਥੇ ਹੀ ਬਸ ਨਹੀਂ ਕੀਤੀ ਜਾਂਦੇ ਹੋਏ ਇਕ ਪਰਿਵਾਰ ਦੇ ਕਮੇਟੀ ਵਾਲੇ 1 ਲੱਖ 80 ਹਜ਼ਾਰ ਵੀ ਲੁੱਟ ਕੇ ਲੈ ਜਾਂਦੇ ਹਨ | ਉਹਨਾਂ ਕਿਹਾ ਜਾਂਦੇ ਹੋਏ ਧਮਕੀ ਵੀ ਲਾਕੇ ਜਾਂਦੇ ਹਨ ਕਿ ਸਾਡੇ ਸਰਕਾਰ ਨਾਲ ਸੰਬੰਧ ਹਨ ਤੁਸੀ ਸਾਡਾ ਕੁਝ ਨਹੀਂ ਵਿਗਾੜ ਸਕਦੇ ਪੀੜਤਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ |

post by parmvir singh