Last Updated:Apr 20, 2026 7:00 PM ISTਸਾਡਾ ਮੁੱਖ ਮਕਸਦ ਪੰਜਾਬ ਦੀ ਖੇਤੀ ਨੂੰ ਆਧੁਨਿਕ ਬਣਾਉਣਾ ਅਤੇ ਕਿਸਾਨਾਂ ਦੇ ਭਵਿੱਖ ਨੂੰ ਹੋਰ ਖੁਸ਼ਹਾਲ, ਸੁਰੱਖਿਅਤ ਅਤੇ ਟਿਕਾਊ ਬਣਾਉਣਾ ਹੈ।News18ਚੰਡੀਗੜ੍ਹ- ਮੁੱਖ ਮੰਤਰੀ ਮਾਨ ਇੰਨੀਂ ਦਿਨੀਂ ਨੀਂਦਰਲੈਂਡ ਦੀ ਫੇਰ ਉਤੇ ਹਨ। ਅੱਜ ਉਨ੍ਹਾਂ ਨੀਦਰਲੈਂਡ ਦੇ ਵਰਲਡ ਹੋਰਟੀ ਸੈਂਟਰ ਦਾ ਦੌਰਾ ਕੀਤਾ। ਇਸ ਦੌਰੇ ਬਾਰੇ ਮੁੱਖ ਮੰਤਰੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉਤੇ ਜਾਣਕਾਰੀ ਦਿੱਤੀ।ਅੱਜ ਨੀਦਰਲੈਂਡ ਦੇ ‘ਵਰਲਡ ਹੋਰਟੀ ਸੈਂਟਰ’ ਦਾ ਦੌਰਾ ਕਰਨਾ ਬੇਹੱਦ ਜਾਣਕਾਰੀਭਰਪੂਰ ਅਤੇ ਪ੍ਰੇਰਣਾਦਾਇਕ ਤਜਰਬਾ ਰਿਹਾ।ਇੱਥੇ ਅਸੀਂ ਬਾਗਬਾਨੀ ਨਾਲ ਸੰਬੰਧਿਤ ਅਧੁਨਿਕ ਤਕਨੀਕਾਂ ਨੂੰ ਨਜ਼ਦੀਕ ਤੋਂ ਵੇਖਿਆ ਅਤੇ ਸਮਝਿਆ ਕਿ ਕਿਵੇਂ ਵਿਗਿਆਨਕ ਢੰਗਾਂ ਨਾਲ ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕਦਾ ਹੈ।ਖਾਸ ਤੌਰ ‘ਤੇ ਗ੍ਰੀਨਹਾਊਸ ਫਾਰਮਿੰਗ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ, ਜਿੱਥੇ ਨਿਯੰਤਰਿਤ ਵਾਤਾਵਰਣ ਵਿੱਚ ਫਸਲਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ।ਇਸ ਤਰੀਕੇ ਨਾਲ ਨਾ ਸਿਰਫ਼ ਉਤਪਾਦਨ ਵੱਧਦਾ ਹੈ, ਸਗੋਂ ਮੌਸਮੀ ਤਬਦੀਲੀਆਂ ਦਾ ਅਸਰ ਵੀ ਘੱਟ ਹੁੰਦਾ ਹੈ।ਇਸਦੇ ਨਾਲ ਨਾਲ, ਕੀਟਨਾਸ਼ਕਾਂ ਦੀ ਘੱਟ ਵਰਤੋਂ ਅਤੇ ਜੈਵਿਕ ਤਰੀਕਿਆਂ ਨੂੰ ਅਪਣਾਉਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮਿਲੀ, ਜੋ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਲਾਭਕਾਰੀ ਹੈ।ਅਸੀਂ ਇਹ ਵੀ ਵੇਖਿਆ ਕਿ ਕਿਵੇਂ ਵਿਕਸਿਤ ਦੇਸ਼ਾਂ ਵਿੱਚ ਖੇਤੀ ਨੂੰ ਉਦਯੋਗ ਨਾਲ ਜੋੜ ਕੇ ਕਿਸਾਨਾਂ ਦੀ ਆਮਦਨ ਵਧਾਈ ਜਾਂਦੀ ਹੈ। ਇਹ ਮਾਡਲ ਪੰਜਾਬ ਲਈ ਵੀ ਬਹੁਤ ਲਾਭਦਾਇਕ ਹੋ ਸਕਦਾ ਹੈ।ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਇਨ੍ਹਾਂ ਵੱਡੇ ਅਦਾਰਿਆਂ ਨਾਲ ਮਹੱਤਵਪੂਰਨ ਸਾਂਝੇਦਾਰੀਆਂ (tie-ups) ਕਰਕੇ ਇਹ ਅਡਵਾਂਸ ਤਕਨੀਕਾਂ ਪੰਜਾਬ ਤੱਕ ਲਿਆਈਏ।ਇਸ ਨਾਲ ਸਾਡੇ ਮਿਹਨਤੀ ਕਿਸਾਨਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।ਸਾਡਾ ਮੁੱਖ ਮਕਸਦ ਪੰਜਾਬ ਦੀ ਖੇਤੀ ਨੂੰ ਆਧੁਨਿਕ ਬਣਾਉਣਾ ਅਤੇ ਕਿਸਾਨਾਂ ਦੇ ਭਵਿੱਖ ਨੂੰ ਹੋਰ ਖੁਸ਼ਹਾਲ, ਸੁਰੱਖਿਅਤ ਅਤੇ ਟਿਕਾਊ ਬਣਾਉਣਾ ਹੈ।Location :Chandigarh,Chandigarh,ChandigarhRead More
Rozana Times














