ਫਰੀਦਕੋਟ ਚ ਨਸ਼ਿਆ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਤੋਂ ਅੱਜ-ਕੱਲ ਦੀ ਪੀੜੀ ਨੂੰ ਮੁਕਤ ਕੀਤਾ ਜਾਵੇ ਤੇ ਪਿੰਡ ਵਾਸੀਆਂ ਨੇ ਮਿਲਕੇ ਇਸ ਮਤੇ ਦੀ ਉਲੰਘਣਾ ਕੀਤੀ ਹੈ ਤੇ ਕਿਹਾ ਹੈ ਜੇਕਰ ਪਿੰਡ ਚ ਕੋਈ ਵੀ ਨਸ਼ਾਂ ਵੇਚਦਾ ਜਾ ਕਿਸੇ ਕੋਲ ਨਸੀਲੀ ਵਸਤੂ ਦਿਖਾਈ ਗਈ ਤਾ ਉਸਨੂੰ ਸਜ਼ਾ ਦਿੱਤੀ ਜਾਵੇਗੀ।
ਅੱਜ-ਕੱਲ ਦੀ ਪੀੜੀ ਨਸ਼ਿਆਂ ਵੱਲ ਨੂੰ ਭੱਜਦੀ ਜਾ ਰਹੀ ਹੈ ਜੋ ਰੁੱਕਣ ਦਾ ਨਾਮ ਹੀ ਨਹੀ ਲੈ ਰਹੀ ਤੇ ਉਥੇ ਹੀ ਸਰਕਾਰ ਤੇ ਪੁਲਿਸ ਵੱਲੋਂ ਨਸਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ ਹੈ ਤੇ ਪੂਰਾ ਜ਼ੋਰ ਲਗਾਇਆਂ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ।
ਉਥੇ ਹੀ ਜਿੰਨ੍ਹਾਂ ਫਰਜ ਸਰਕਾਰ ਤੇ ਪੁਲਿਸ ਦਾ ਹੈ ਉੱਥੇ ਹੀ ਕਿਤੇ ਨਾ ਕਿਤੇ ਸਾਡਾ ਵੀ ਪੂਰਾ ਫਰਜ਼ ਹੈ ਕਿ ਇਸਨੂੰ ਰੋਕਿਆਂ ਜਾਵੇ ਤੇ ਉਥੇ ਹੀ ਫਰੀਦਕੋਟ ਦੇ ਪਿੰਡ ਵਾਸੀਆਂ ਨੇ ਮਿਲਕੇ ਨਸੇ ਖਿਲਾਫ ਮਤਾ ਪਾਸ ਕੀਤਾ ਤੇ ਪਿੰਡ ਵਾਸੀਆ ਵੱਲੋਂ ਸੁਹਂ ਚੁਕੀ ਗਈ ਤੇ ਕਿਹਾ ਕਿ ਜੇਕਰ ਨਸ਼ੇ ਖਿਲਾਫ ਇਸਦੀ ਕੋਈ ਉਲੰਘਣਾ ਕਰਦਾ ਹੈ ਤਾ ਉਸਨੂੰ 5 ਹਜ਼ਾਰ ਰੁਪਏ ਦਾ ਜ਼ਰਮਾਨਾ ਲਗਾਇਆ ਜਾਵੇਗਾ ਤੇ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਕੀਤੀ ਜਾਵੇਗੀ