ਨਕੋਦਰ ਥਾਣੇ ਦੇ ਬਾਹਰ ਇੱਕ ਬੈਠੀ ਮਹਿਲਾ ਵਲੋਂ ਆਰੋਪ ਲਗਾਏ ਪੁਲਿਸ ਉਤੇ

ਨਕੋਦਰ ਪੁਲਿਸ ਦੇ ਖਿਲਾਫ ਇੱਕ ਮਹਿਲਾ ਵਲੋਂ ਗਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ 20 ਤਾਰੀਖ ਨੂੰ ਨਕੋਦਰ ਦੇ ਇੱਕ ਪੈਲੇਸ ਦੇ ਬਾਹਰ ਲੜਾਈ ਹੋਈ ਸੀ ਅਤੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਨਕੋਦਰ ਸਿਟੀ ਥਾਣੇ ਆਏ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ

ਇਸ ਦੇ ਸਬੰਧ ਵਿੱਚ ਜਦੋਂ ਨਕੋਦਰ ਸਿਟੀ ਥਾਣਾ ਮੁਖੀ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਮੁਲਾਜ਼ਮਾਂ ਨੂੰ ਇਹਨਾਂ ਨੇ ਆ ਕੇ ਗਾਲੀ ਗਲੋਚ ਕੀਤਾ ਅਤੇ ਸਾਡੇ ਮੁਲਾਜ਼ਮਾਂ ਉਤੇ ਜੋ ਆਰੋਪ ਲਗਾਏ ਹਨ ਉਹ ਸਭ ਝੂਠ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਉਹ ਵਿਡੀਉ ਜਨਤਕ ਤੌਰ ਤੇ ਨਹੀਂ ਦਿਖਾ ਸਕਦੇ ਅਤੇ ਜੋ ਆਰੋਪੀ ਸਾਬਤ ਹੋਵੇਗਾ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ

See also  ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕਾਨਫਰੰਸ