ਦੰਗਿਆਂ ਵੇਲੇ ਵਿਛੜੇ 75 ਸਾਲ ਬਾਅਦ ਮਿਲੇ ਭੈਣ ਭਰਾ, ਅੱਖਾਂ ਚ ਆਏ ਹੰਝੂ

ਕਰਤਾਰਪੁਰ ਸਾਹਿਬ

ਇਸਲਾਮਾਬਾਦ : 1947 ਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਜਿਸ ਵਿੱਚ ਕਈ ਪਰਿਵਾਰ ਇਕ ਦੂਜੇ ਤੋਂ ਵਿਛੜ ਗਏ ਪਰ ਹੁਣ ਆਪਣੇ ਪਰਿਵਾਰਾਂ ਤੋਂ ਦੂਰ ਹੋਏ ਲੋਕ ਲਗਾਤਾਰ ਕਿਸੇ ਨਾ ਕਿਸੇ ਦਿਨ ਕਰਤਾਰਪੁਰ ਸਾਹਿਬ ਲਾਂਘੇ ਖੁੱਲ਼ਣ ਤੋਂ ਬਾਅਦ ਮਿਲਣੇ ਸ਼ੁਰੂ ਹੋ ਗਏ ਹਨ। ਕਈ ਵਾਰ ਦੋਹਾਂ ਦੇਸ਼ਾਂ ‘ਚ ਰਹਿਣ ਵਾਲੇ ਇੱਕੋ ਪਰਿਵਾਰ ਦੇ ਲੋਕਾਂ ਦੇ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਕਰਤਾਰਪੁਰ ਸਾਹਿਬ

ਹੁਣ ਅਜਿਹੀ ਹੀ ਇੱਕ ਖ਼ਬਰ ਕਰਤਾਰਪੁਰ ਤੋਂ ਆਈ ਹੈ, ਜਿੱਥੇ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਭੈਣ-ਭਰਾ ਮਿਲੇ। ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਭਾਰਤ ਦੇ ਪੰਜਾਬ ਦੇ ਵਸਨੀਕ ਅਮਰਜੀਤ ਸਿੰਘ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਆਪਣੀ ਭੈਣ ਕੁਲਸੂਮ ਨਾਲ ਮੁਲਾਕਾਤ ਕੀਤੀ।

ਕਰਤਾਰਪੁਰ ਸਾਹਿਬ

ਦੋਵੇਂ ਭਾਰਤ-ਪਾਕਿਸਤਾਨ ਦੀ ਵੰਡ ਤੋਂ 75 ਸਾਲ ਬਾਅਦ ਇੱਕ ਦੂਜੇ ਨੂੰ ਮਿਲੇ। ਜਦੋਂ ਦੋਵੇਂ ਭੈਣ-ਭਰਾ ਨੇ ਇਕ-ਦੂਜੇ ਨੂੰ ਦੇਖਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੇ। ਦੋਵੇਂ ਬਚਪਨ ਵਿੱਚ ਕਦੇ ਨਹੀਂ ਮਿਲੇ ਸਨ। ਉਨ੍ਹਾਂ ਨੇ ਇਕ ਦੂਜੇ ਨੂੰ ਉਦੋਂ ਦੇਖਿਆ ਜਦੋਂ ਉਹ ਬੁੱਢੇ ਹੋ ਚੁੱਕੇ ਹਨ।

ਕੁਲਸੁਮ ਅਖ਼ਤਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ 1947 ਵਿੱਚ ਜਲੰਧਰ ਤੋਂ ਪਾਕਿਸਤਾਨ ਆ ਗਿਆ ਸੀ ਪਰ ਉਸ ਦਾ ਇੱਕ ਭਰਾ ਅਤੇ ਭੈਣ ਪੰਜਾਬ ਵਿੱਚ ਹੀ ਰਹਿ ਗਏ। ਉਸ ਦਾ ਜਨਮ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਹੋਇਆ ਸੀ। ਭਾਰਤ ਵਿੱਚ ਰਹਿੰਦੇ ਆਪਣੇ ਭੈਣ-ਭਰਾਵਾਂ ਬਾਰੇ ਗੱਲ ਕਰਦਿਆਂ ਉਸਦੀ ਮਾਂ ਹਮੇਸ਼ਾ ਰੋਣ ਲੱਗ ਪੈਂਦੀ ਸੀ।

ਕੁਲਸੂਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਭਰਾ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਨੇ ਪਾਕਿਸਤਾਨ ਆਏ ਇਕ ਦੋਸਤ ਨਾਲ ਗੱਲਬਾਤ ਦੌਰਾਨ ਆਪਣੇ ਬੱਚਿਆਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਇਆ ਜਾ ਸਕਿਆ।

See also  ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਖੋਲ੍ਹਿਆ ਜਾਮ, ਕੱਥੂਨੰਗਲ ਟੋਲ ਪਲਾਜ਼ਾ ਵਿਖੇ ਧਰਨਾ ਲਾਉਣ ਦਾ ਫ਼ੈਸਲਾ ।