ਹੁਸ਼ਿਆਰਪੁਰ ਚ ਦੋ ਘੰਟੇ ਦੀ ਬਰਸਾਤ ਨੇ ਪ੍ਰਸਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁਹੱਲਾ ਨਵੀਂ ਆਬਾਦੀ ਦੇ ਵਸਨੀਕਾਂ ਨੇ ਦੱਸਿਆ ਕਿ ਸਿਰਫ 2 ਘੰਟੇ ਦੀ ਬਰਸਾਤ ਦੇ ਨਾਲ ਪਾਣੀ ਦੀ ਨਿਕਾਸੀ ਵਾਲੇ ਨਾਲੇ ਚ ਕਚਰਾ ਫਸ ਜਾਣ ਕਾਰਨ ਗੰਦਾ ਪਾਣੀ ਘਰਾਂ ਚ ਵੜਨ ਲੱਗਿਆ ਸੀ ਜਿਸਤੋਂ ਬਾਅਦ ਮੁਹੱਲਾ ਵਸਨੀਕਾਂ ਨੇ ਆਪਣੇ ਖਰਚੇ ਤੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਕਿਉ ਕਿ ਬਰਸਾਤ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ।

ਜਿਕਰਯੋਗ ਹੈ ਕਿ ਜਿਲਾ ਪ੍ਰਸਾਸ਼ਨ ਵਲੋਂ ਅਕਸਰ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ। ਹਰ ਸਰਕਾਰ ਵਾਅਦੇ ਤਾ ਕਰ ਲੈਦੀ ਹੈ ਪਰ ਵਾਅਦੇ ਪੂਰੇ ਨਹੀ ਕਰਦੀ। ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋ ਬਹੁਤ ਉਮੀਦ ਸੀ ਪਰ ਿੲਹ ਸਰਕਾਰ ਵੀ ਹਰ ਫਰੰਟ ਤੇ ਫੇਲ੍ਹ ਹੁੰਦੀ ਜਾ ਰਹੀ ਹੈ।
Related posts:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਐਸਵਾਈਐਲ ਮੁੱਦੇ `ਤੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ
ਵੈਲਿੰਗਟਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾਇਆ
Bathinda News: ਬਠਿੰਡਾ 'ਚ ਭਰਾ ਬਣਿਆ ਹੈਵਾਨ, ਆਪਣੇ ਹੀ ਭੈਣ 'ਤੇ ਜੀਜੇ ਦਾ ਕੀਤਾ ਕ.ਤਲ
ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਤੇ ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ 2 ਗੱਡੀਆਂ ਤੇ ਬੱਸ ਦੀ ਟੱਕਰ