Last Updated:Mar 26, 2026 5:25 PM ISTਪੀੜਤ ਸੁਸ਼ਮਾ ਸ਼ਰਮਾ, ਪਤਨੀ ਸਵ. ਸਤਪਾਲ ਸ਼ਰਮਾ, ਵਾਸੀ ਮਕਾਨ ਨੰਬਰ 79, ਕਿੰਗਜ਼ ਵੈਲੀ, ਗੁਲਾਬਗੜ੍ਹ ਰੋਡ, ਡੇਰਾਬੱਸੀ ਨੇ ਦੱਸਿਆ ਕਿ ਉਹ ਆਪਣੇ 9 ਸਾਲਾ ਦੋਹਤੀ ਅਤੇ ਕਰੀਬ 1.5 ਤੋਂ 2.5 ਸਾਲ ਦੇ ਪੋਤੇ-ਪੋਤੀ ਨਾਲ ਘਰ ਵਿੱਚ ਮੌਜੂਦ ਸੀ, ਜਦਕਿ ਉਸ ਦਾ ਪੁੱਤਰ ਅਤੇ ਵਹੁਟੀ ਨੌਕਰੀ ‘ਤੇ ਗਏ ਹੋਏ ਸਨ।ਡੇਰਾਬੱਸੀ ਵਿੱਚ ਔਰਤ ਦੀ ਦਲੇਰੀ ਨਾਲ ਲੁੱਟ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ ਹਮਲਾਵਰ ਕੀਤਾ ਕਾਬੂਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਵਿੱਚ ਕਿੰਗਜ਼ ਵੈਲੀ ‘ਚ ਇੱਕ 54 ਸਾਲਾ ਔਰਤ ਨੇ ਦਲੇਰੀ ਦਿਖਾਉਂਦਿਆਂ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਦਿਨ ਦੁਪਹਿਰ ਕਰੀਬ 12:15 ਵਜੇ ਦੀ ਹੈ। ਪੀੜਤ ਸੁਸ਼ਮਾ ਸ਼ਰਮਾ, ਪਤਨੀ ਸਵ. ਸਤਪਾਲ ਸ਼ਰਮਾ, ਵਾਸੀ ਮਕਾਨ ਨੰਬਰ 79, ਕਿੰਗਜ਼ ਵੈਲੀ, ਗੁਲਾਬਗੜ੍ਹ ਰੋਡ, ਡੇਰਾਬੱਸੀ ਨੇ ਦੱਸਿਆ ਕਿ ਉਹ ਆਪਣੇ 9 ਸਾਲਾ ਦੋਹਤੀ ਅਤੇ ਕਰੀਬ 1.5 ਤੋਂ 2.5 ਸਾਲ ਦੇ ਪੋਤੇ-ਪੋਤੀ ਨਾਲ ਘਰ ਵਿੱਚ ਮੌਜੂਦ ਸੀ, ਜਦਕਿ ਉਸ ਦਾ ਪੁੱਤਰ ਅਤੇ ਵਹੁਟੀ ਨੌਕਰੀ ‘ਤੇ ਗਏ ਹੋਏ ਸਨ।ਇਸ ਦੌਰਾਨ ਘਰ ਦੀ ਡੋਰਬੈੱਲ ਬੱਜੀ ਅਤੇ ਬਾਹਰੋਂ ਕਿਸੇ ਨੇ ਆਪਣੇ ਆਪ ਨੂੰ ਕੋਰੀਅਰ ਵਾਲਾ ਦੱਸਿਆ। ਨਾਤੀ ਨੇ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਕਰੀਬ 6 ਫੁੱਟ ਲੰਬਾ ਵਿਅਕਤੀ ਜਿਸਨੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ ਅਤੇ ਹੱਥ ਵਿੱਚ ਹੈਲਮੈਟ ਫੜਿਆ ਹੋਇਆ ਸੀ ਅੰਦਰ ਦਾਖ਼ਲ ਹੋ ਗਿਆ।ਅੰਦਰ ਆਉਂਦੇ ਹੀ ਉਸ ਨੇ ਪਿਸਤੌਲ ਵਰਗਾ ਹਥਿਆਰ ਕੱਢ ਲਿਆ ਅਤੇ ਦੂਜੇ ਹੱਥ ਵਿੱਚ ਚਾਕੂ ਫੜਿਆ ਹੋਇਆ ਸੀ। ਇਸ ਮੌਕੇ ‘ਤੇ ਔਰਤ ਨੇ ਹਿੰਮਤ ਦਿਖਾਉਂਦਿਆਂ ਹਮਲਾਵਰ ਨਾਲ ਭਿੜ ਗਈ ਅਤੇ ਉਸ ਨੂੰ ਗਲੋਂ ਫੜ ਕੇ ਡਰਾਇੰਗ ਰੂਮ ਤੱਕ ਘਸੀਟ ਲੈ ਗਈ।ਹਮਲਾਵਰ ਨੇ ਚਾਕੂ ਨਾਲ ਕਈ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਔਰਤ ਨੇ ਜ਼ੋਰ-ਜ਼ੋਰ ਨਾਲ “ਬਚਾਓ-ਬਚਾਓ” ਚੀਕਾਂ ਮਾਰੀਆਂ। ਸ਼ੋਰ ਸੁਣ ਕੇ ਹਮਲਾਵਰ ਮੌਕੇ ਤੋਂ ਆਪਣੇ ਹਥਿਆਰ ਸਮੇਤ ਸਕੂਟੀ ‘ਤੇ ਫਰਾਰ ਹੋ ਗਿਆ। ਬਾਅਦ ਵਿੱਚ ਗੁਆਂਢੀ ਅਨਿਲ ਅਤੇ ਉਸ ਦੀ ਪਤਨੀ ਨੇ ਜਖ਼ਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਦਾਖ਼ਲ ਕਰਵਾਇਆ।ਥਾਣਾ ਇੰਚਾਰਜ ਸੁਮਿਤ ਮੋਰ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਰਮੇਸ਼ ਕੁਮਾਰ (45), ਵਾਸੀ ਸੈਕਟਰ-16, ਪੰਚਕੂਲਾ ਵਜੋਂ ਹੋਈ ਹੈ। ਪੁਲਿਸ ਨੇ ਐਕਟਿਵਾ ਅਤੇ ਮੋਬਾਈਲ ਫੋਨ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਨੇ ਪੁੱਛਗਿੱਛ ਦੌਰਾਨ ਬਚਕਾਣੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਭੁੱਖਾ ਸੀ ਅਤੇ ਡਰਾ-ਧਮਕਾ ਕੇ ਘਰ ਵਿੱਚ ਖਾਣਾ ਮੰਗਣ ਲਈ ਦਾਖ਼ਲ ਹੋਇਆ ਸੀ।ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਉਸਦੇ ਕੋਲੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ, ਜਿਸ ਨਾਲ ਉਸ ਨੇ ਔਰਤ ਉੱਤੇ ਕਈ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।Read More
- Advertisement -
Recent Posts
Most Popular
Warring on Sukhbir Badal | ਵੜਿੰਗ ਦਾ ਸੁਖਬੀਰ ਬਾਦਲ ‘ਤੇ ਨਿਸ਼ਾਨਾ! ਸੁਣੋ, ਕੀ-ਕੀ ਬੋਲੇ?
ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ਨੂੰ ਲੈ ਕੇ ਰਾਜਾ ਵੜਿੰਗ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾ| ਬਿੱਲ ਦਾ ਸਮਰਥਨ ਸਿਆਸੀ ਮੌਕਾਪ੍ਰਸਤੀ - ਵੜਿੰਗ | ਸੁਖਬੀਰ...
Punjab Vidhan Sabha Session Today | Monsoon Session | DA |
ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਅੱਜ ਵਿਧਾਨਸਭਾ ਵਿੱਚ 8 ਬਿੱਲ ਪੇਸ਼...
Sher-e-Punjab T20 League 2026: ਨਿਲਾਮੀ ‘ਚ ਸਨਵੀਰ ਸਿੰਘ ਦੀ ਧਮਾਕੇਦਾਰ ਐਂਟਰੀ, ਬਣੇ ਸਭ ਤੋਂ...
Sher-e-Punjab T20 League 2026: ਸ਼ੇਰ-ਏ-ਪੰਜਾਬ T20 ਲੀਗ ਦੀ ਨਿਲਾਮੀ ਵਿੱਚ ਸਨਵੀਰ ਸਿੰਘ ਸਭ ਤੋਂ ਵੱਡੀ ਕੀਮਤ ਹਾਸਲ ਕਰਨ ਵਾਲੇ ਖਿਡਾਰੀ ਬਣ ਗਏ ਹਨ। IPL...
BJP-SAD ਇਕੱਠੇ ਆਏ ਤਾਂ ਬਦਲੇਗੀ ਖੇਡ ? AAP ਦਾ ਫਾਰਮੂਲਾ ਤਿਆਰ, ਫਿਰ ਬਣੇਗੀ ਸਰਕਾਰ...
Punjab2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪਣੀ ਰਣਨੀਤੀ 'ਤੇ ਫੋਕਸ ਵਧਾ ਦਿੱਤਾ ਹੈ। BJP ਅਤੇ SAD ਦੇ ਸੰਭਾਵੀ ਗਠਜੋੜ...
ਸੁਨਾਮ ਹਲਕੇ ਦੇ 8 ਪਿੰਡਾਂ ਨੂੰ ਕਰੀਬ 60 ਲੱਖ ਦੀ ਗ੍ਰਾਂਟ, ਅਮਨ ਅਰੋੜਾ ਨੇ...
ਸੁਨਾਮ ਹਲਕੇ ਦੇ 8 ਪਿੰਡਾਂ ਨੂੰ ਕਰੀਬ 60 ਲੱਖ ਰੁਪਏ ਦੀ ਗ੍ਰਾਂਟ ਮਿਲੀ। ਅਮਨ ਅਰੋੜਾ ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਚੈੱਕ ਸੌਂਪੇ।ਸੁਨਾਮ...















