ਪੰਜਾਬ ਸਰਕਾਰ ਵੱਲੋ ਜਾਰੀ ਹੁਕਮਾਂ ਅਨੁਸਾਰ 21 ਜੂਨ ਤੋ ਸਾਰੇ ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਖਾਸਕਰ ਠੰਢੇ ਖੇਤਰਾਂ ਵਿੱਚ ਵੀ ਝੋਨੇ ਦੀ ਲਵਾਈ ਜ਼ੋਰਾ ਤੇ ਹੈ ਪ੍ਰੰਤੂ ਿੲਸ ਵਾਰ ਵੀ ਕਿਸਾਨਾ ਨੂੰ ਝੋਨੇ ਦੇ ਸੀਜਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਡੀ ਖੇਂਤਰ ਦੇ ਕਿਸਾਨਾ ਨੇ ਗੱਲਬਾਤ ਦੋਰਾਨ ਦੱਸਿਆ ਕਿ ਿੲਸ ਵਾਰ ਉਨਾਂ ਨੂੰ ਬੀਜ ਵੀ ਮਹਿੰਗਾ ਮਿਲਿਆ ਹੈ ਅਤੇ ਬੀਜ ਬਿਲਕੁਲ ਵਧੀਆ ਨਹੀ ਸੀ ਅਤੇ ਬੀਜ ਬਹੁਤ ਘੱਟ ਪੁੰਗਰਨ ਨਾਲ ਉਨਾਂ ਦੇ ਸ਼ਮੇ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋਈ ਹੈ। ਸਭ ਤੋ ਵੱਡੀ ਮੁਸ਼ਕਿਲ ਲੇਬਰ ਦੀ ਆ ਰਹੀ ਹੈ, ਲੇਬਰ ਦੀ ਕਮੀ ਕਰਕੇ ਝੋਨੇ ਦੀ ਲਵਾਈ ਕਾਫੀ ਮਹਿੰਗੀ ਹੋ ਗਈ ਹੈ।
ਕਿਸਾਨਾ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਲਵਾਈ 3000 ਤੋ 3500 ਰੁਪਏ ਪ੍ਰਤੀ ਏਕੜ ਸੀ ਜੋ ਵੱਧ ਕੇ 4500 ਤੋ 5000 ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰਾਈਵੇਟ ਦੁਕਾਨਦਾਰਾ ਵੱਲੋ ਉਨਾਂ ਨੂੰ ਡੀ ਏ ਪੀ, ਯੂਰੀਆਂ ਨਾਲ ਖੇਤੀ ਦੀਆ ਦਵਾਈਆ ਫਾਲਤੂ ਦਵਾਈਆ ਦੇ ਕੇ ਉਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਨੂੰ ਿੲਸ ਮਸ਼ਲੇ ਤੇ ਧਿਆਨ ਦੇਣ ਦੀ ਲੋੜ ਹੈ ਤਾ ਜੋ ਕਿਸਾਨਾ ਦੀ ਹੁੰਦੀ ਬੇ-ਫਾਲਤੂ ਲੁੱਟ ਨੂੰ ਰੋਕਿਆ ਜਾ ਸਕੇ।