Last Updated:Apr 07, 2026 11:57 AM ISTਮੱਧ ਪੂਰਬ ਵਿਚ ਚੱਲ ਰਹੀ ਜੰਗ ਦਾ ਅਸਰ ਪਹੁੰਚਿਆ ਪੰਜਾਬ ਤੱਕ… ਜੰਗ ਬੇਸ਼ੱਕ ਕਿਸੇ ਵੀ ਤਰ੍ਹਾਂ ਦੀ ਹੋਵੇ ਇਸਦੇ ਸਿੱਟੇ ਹਮੇਸ਼ਾ ਮਾੜੇ ਹੀ ਹੁੰਦੇ ਹਨ। ਅਮਰੀਕਾ-ਇਜਰਾਇਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਪੂਰੀ ਦੁਨੀਆਂ ਤੇ ਮਾੜਾ ਅਸਰ ਪਾ ਰਹੀ ਹੈ। ਹੁਣ ਇਸ ਟਕਰਾਅ ਦਾ ਸੇਕ ਪੰਜਾਬ ਤੱਕ ਪਹੁੰਚ ਗਿਆ ਹੈ। ਜੰਗ ਨੇ ਕੋਲੇ ਦੀ ਕੀਮਤ ਢਾਈ ਗੁਣਾ ਵਧਾ ਦਿੱਤੀ ਹੈ। ਜਿੱਥੇ ਇਹ ਕੋਲਾ ਦੋ ਮਹੀਨੇ ਪਹਿਲਾਂ 10 ਹਜਾਰ ਰੁਪਏ ਪ੍ਰਤੀ ਟਨ ਮਿਲਦਾ ਸੀ ਹੁਣ 27 ਹਜ਼ਾਰ ਦੇ ਕਰੀਬ ਪਹੁੰਚ ਚੁੱਕਿਆ ਹੈ। ਭੱਠਿਆਂ ਵਿੱਚ ਇੱਟਾਂ ਕੋਲੇ ਦੇ ਬਗੈਰ ਬਣ ਹੀ ਨਹੀਂ ਸਕਦੀਆਂ ਤੇ ਕੋਲੇ ਦੀ ਕੀਮਤ ਵਧਣ ਨਾਲ ਇੱਟ ਵੀ 6000 ਤੋਂ ਸਿੱਧੀ 10 ਹਜਾਰੀ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਦਾ ਤਾਂ ਘਰ ਬਣਾਉਣ ਦਾ ਸੁਪਨਾ ਮਹਿੰਗਾ ਹੋਇਆ ਹੀ ਹੈ, ਕਈ ਭੱਠੇ ਬੰਦ ਹੋਣ ਕਾਰਨ ਲੇਬਰ ਵੀ ਵਿਹਲੀ ਹੋ ਕੇ ਬੈਠ ਗਈ ਹੈ।ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਜਿਲਾ ਪ੍ਰਧਾਨ ਰਜੀਵ ਬਜਾਜ ਦਾ ਕਹਿਣਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਇੱਟ ਮੰਡੀ ਦੇ ਰੂਪ ਵਿੱਚ ਜਾਣੇ ਜਾਂਦੇ ਦੀਨਾ ਨਗਰ ਇਲਾਕੇ ਵਿਚ 47 ਵਿੱਚੋਂ 40 ਭੱਠੇ ਕੋਲੇ ਦੀ ਕੀਮਤ ਢਾਈ ਗੁਣਾ ਵਧਣ ਕਾਰਨ ਬੰਦ ਹੋ ਚੁੱਕੇ ਹਨ । ਇਸ ਨਾਲ ਭੱਠਾ ਇੰਡਸਟਰੀ ਨਾਲ ਜੁੜੀ ਪੂਰੀ ਦੀ ਪੂਰੀ ਚੈਨ ਰੁਕ ਗਈ ਹੈ।ਕਿਉਂਕਿ ਭੱਠਾ ਇੰਡਸਟਰੀ ਦੇ ਮਜ਼ਦੂਰਾਂ ਦੇ ਨਾਲ ਨਾਲ ਸੀਮੇਂਟ ਸਰੀਏ ਦੇ ਦੁਕਾਨਦਾਰ, ਮਕਾਨ ਇਮਾਰਤ ਉਸਾਰੀ ਕਰਨ ਵਾਲੇ ਮਜ਼ਦੂਰ, ਟਰੈਕਟਰ ਟਰਾਲੀਆਂ ਵਾਲੇ ਅਤੇ ਹੋਰ ਵੀ ਕਈ ਲੋਕ ਵਿਹਲੇ ਹੋ ਕੇ ਬੈਠ ਗਏ ਹਨ।First Published :Apr 07, 2026 11:57 AM ISTRead More
- Advertisement -
Recent Posts
Most Popular
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ...
ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ 29 ਅਗਸਤ ਨੂੰ ਹੋਣਗੇ ਅਰਦਾਸ ਸਮਾਗਮ- ਐਡਵੋਕੇਟ ਧਾਮੀ ਭਾਈ ਗੁਰਦਾਸ ਜੀ ਤੇ...
Akali-BJP ਦਾ ਗਠਜੋੜ ਸਾਡੀ ਕੋਰ ਕਮੇਟੀ ਕਰੇਗੀ- -Dilbagh Virk | Harsimrat Badal |
ਪੰਜਾਬ ਦੀ ਸਿਆਸਤ ਵਿੱਚ ਸੰਭਾਵੀ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਕੀ ਇਸ ਗਠਜੋੜ ਦਾ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ...
ਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਚਲਾਈ ਗਈ: ਬਲਤੇਜ...
ਇੱਕ ਵੀਡੀਓ ਸੰਦੇਸ਼ ਵਿੱਚ ਬਲਤੇਜ ਪੰਨੂ ਨੇ ਕਿਹਾ ਕਿ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਇਸ...
ਰਾਜਾ ਵੜਿੰਗ ਨੇ ਸਾਬਕਾ DGP ਮੁਹੰਮਦ ਮੁਸਤਫਾ ਨੂੰ ਭੇਜਿਆ ਮਾਣਹਾਨੀ ਨੋਟਿਸ, ਜਨਤਕ ਮੁਆਫ਼ੀ ਦੀ...
ਰਾਜਾ ਵੜਿੰਗ ਦਾ ਦੋਸ਼ ਹੈ ਕਿ ਇੰਟਰਵਿਊ ਦੌਰਾਨ ਮੁਹੰਮਦ ਮੁਸਤਫਾ ਨੇ ਉਨ੍ਹਾਂ ਦੀ ਲੀਡਰਸ਼ਿਪ, ਬੁੱਧੀ, ਯੋਗਤਾ ਅਤੇ ਰਾਜਨੀਤਿਕ ਫੈਸਲਾ ਲੈਣ ਦੀ ਸਮਰੱਥਾ ਨੂੰ ਲੈ...
ਕੇਂਦਰ ਨਾਲ ਤਾਲਮੇਲ ਜ਼ਰੂਰੀ: ਹਰਸਿਮਰਤ ਬਾਦਲ ਦੇ ਬਿਆਨ ਨਾਲ ਢਾਈ ਦਹਾਕੇ ਪੁਰਾਣੇ ਗੱਠਜੋੜ ਦੀ...
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ 93 ਸੀਟਾਂ ਜਿੱਤਣ ਤੋਂ ਬਾਅਦ ਅਕਾਲੀ ਦਲ-ਭਾਜਪਾ ਗੱਠਜੋੜ ਨੇ ਸਰਕਾਰ ਬਣਾਈ। ਇਸ ਵਿੱਚ ਅਕਾਲੀ ਦਲ ਨੂੰ 75 ਅਤੇ...















