ਇਹਨਾਂ ਦੋਹਾਂ ਮੰਗਾਂ ਦੇ ਨਾਲ-ਨਾਲ ਦਸ ਮੰਗਾਂ ਦਾ ਚਾਰਟਰ ਵੀ ਦੁਬਾਰਾ ਦਿੱਤਾ ਗਿਆ! ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਕੋਰ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਪ੍ਰੋ ਪਰੇਮ ਸਿੰਘ ਚੰਦੂਮਾਜਰਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪੰਥਕ ਜਥੇਬੰਦੀਆਂ ਦੇ ਇਕ ਵਫਦ ਨੇ ਰਾਜਪਾਲ ਪੰਜਾਬ ਨੂੰ ਮਿਲਕੇ ਸ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ‘ਤੇ ਜਲਦੀ ਫੈਸਲਾ ਲੈਣ ਅਤੇ ਸ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਦੀ ਮੰਗ ਕੀਤੀ। ਸ ਹਵਾਰਾ ਦੀ ਪੈਰੋਲ ਵਾਸਤੇ ਹਵਾਰਾ ਪਿੰਡ ਤੋਂ ਇਲਾਵਾ ਇਕ ਸੌ ਬਵੰਜਾ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਜਿੰਮੇਵਾਰੀ ਲਈ ਹੈ ਕਿ ਸ ਹਵਾਰਾ ਨੂੰ ਆਪਣੀ ਬੀਮਾਰ ਮਾਂ ਨਾਲ ਮਿਲਣ ਵਾਸਤੇ ਪੈਰੋਲ ਦਿੱਤੀ ਜਾਵੇ। ਇਸਤੋਂ ਇਲਾਵਾ ਇਹਨਾਂ ਪੰਥਕ ਜਥੇਬੰਦੀਆਂ ਨੇ ਵੀ ਜਿੰਮੇਵਾਰੀ ਲੈਂਦਿਆਂ ਭਰੋਸਾ ਦੁਆਇਆ ਕਿ ਸਰਕਾਰ ਭਾਈ ਹਵਾਰਾ ਨੂੰ ਰਿਹਾ ਕਰੇ।ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਚਾਇਤਾਂ ਦੇ ਇਹ ਮਤੇ ਮਾਣਯੋਗ ਰਾਜਪਾਲ ਸਾਹਿਬ ਨੂੰ ਪੇਸ਼ ਕਰਕੇ ਜਥੇਦਾਰ ਸਾਹਿਬ ਨੂੰ ਜਲਦੀ ਪੈਰੋਲ ਦੇਣ ਦੀ ਮੰਗ ਕੀਤੀ ਗਈ। ਕਿਉਂਕਿ ਇਹ ਦੋਵੇਂ ਸਿੰਘ ਆਪਣੀ ਬਣਦੀ ਸਜਾ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ। ਜੋ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਵੈਸੇ ਵੀ ਪੈਰੋਲ ਇਕ ਬੰਦੀ ਦਾ ਅਧਿਕਾਰ ਹੁੰਦੀ ਹੈ, ਪਰ ਸਾਡੇ ਸਿੱਖ ਬੰਦੀਆਂ ਨੂੰ ਵਿਤਕਰੇ ਭਰੇ ਢੰਗ ਨਾਲ ਇਹਨਾਂ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ। ਜਦਕਿ ਸੌਦਾ ਸਾਧ ਵਰਗੇ ਬਲਾਤਕਾਰੀ ਨੂੰ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ।ਪ੍ਰੋ ਚੰਦੂਮਾਜਰਾ ਨੇ ਦੱਸਿਆ ਕਿ ਇਸਤੋਂ ਇਲਾਵਾ ਪੰਜਾਬ ਦੀਆਂ ਹੱਕੀ ਦਸ ਮੰਗਾਂ ਦਾ ਇਕ ਚਾਰਟਰ, ਜੋ ਜਥੇਬੰਦੀ ਵੱਲੋਂ ਪਿਛਲੇ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰਾਂ ਰਾਹੀਂ ਅਤੇ ਫਿਰ ਰਾਜਪਾਲ ਨੂੰ ਮਿਲਕੇ ਪੇਸ਼ ਕੀਤਾ ਗਿਆ ਸੀ, ਅੱਜ ਦੁਬਾਰਾ ਦਿੱਤਾ ਗਿਆ ਅਤੇ ਉਸ ‘ਤੇ ਸਰਕਾਰ ਵੱਲੋਂ ਅਗਲੇਰੀ ਕਾਰਵਾਈ ਬਾਰੇ ਜੋਰ ਪਾਇਆ ਗਿਆ। ਮਾਣਯੋਗ ਰਾਜਪਾਲ ਨੇ ਇਹਨਾਂ ਸਾਰੀਆਂ ਮੰਗਾਂ ‘ਤੇ ਜਲਦੀ ਅਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦੁਆਇਆ ਹੈ।ਅੱਜ ਦੇ ਇਸ ਵਫਦ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂ ਜਿੰਨਾ ਵਿੱਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਸ ਪਰਮਿੰਦਰ ਸਿੰਘ ਢੀਂਡਸਾ, ਸ ਗਗਨਜੀਤ ਸਿੰਘ ਬਰਨਾਲਾ, ਬਾਬਾ ਹਰਦੀਪ ਸਿੰਘ, ਸ ਕਰਨੈਲ ਸਿੰਘ ਪੰਜੋਲੀ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸ ਹਰਦੇਵ ਸਿੰਘ ਹਰਪਾਲਪੁਰਾ, ਸ ਮਹਿੰਦਰਜੀਤ ਸਿੰਘ ਘਰੋੜੀ, ਸ ਸਰਬਜੀਤ ਸਿੰਘ ਬਿੱਲਾ ਅਤੇ ਸ ਸਿਮਰਨਜੀਤ ਸਿੰਘ ਬਿੱਲਾ ਆਦਿ ਸ਼ਾਮਿਲ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।Read More
- Advertisement -
Recent Posts
Most Popular
AAP vs Congress | 1 ਵਜੇ ਦੀਆਂ ਵੱਡੀਆਂ ਖ਼ਬਰਾਂ | Amritsar Firing |
ਅੰਮ੍ਰਿਤਸਰ ਦੇ ਪਿੰਡ ਭਾਗੂਪੁਰ ਚੰਨਾ 'ਚ ਫਾਇਰਿੰਗ,ਜ਼ਮੀਨ 'ਚੋਂ ਰਾਹ ਕੱਢਣ ਨੂੰ ਲੈ ਕੇ 2 ਧਿਰਾਂ ਵਿਚਾਲੇ ਵਿਵਾਦ,ਦੋਹਾਂ ਪਾਸਿਓਂ 50 ਤੋਂ ਵੱਧ ਰਾਊਂਡ ਫਾਇਰ,ਫਾਇਰਿੰਗ 'ਚ...
ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਦਾ ਦੇਹਾਂਤ… |
ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ ਹੋ ਗਿਆ ਹੈ। ਅਕਾਲੀ ਦਲ...
ਪੰਜਾਬ ’ਚ ਵੱਡੀ ਘਟਨਾ, ਸਾਬਕਾ ਮੰਤਰੀ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌ*ਤ… |
ਪੰਜਾਬ ਦੇ ਰੂਪਨਗਰ ਜ਼ਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਸਾਬਕਾ ਮੰਤਰੀ ਸਵਰਗੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ ਦੀ...
”₹1,000 ਪ੍ਰਤੀ ਗਜ਼ ਦੇ ਹਿਸਾਬ ਨਾਲ ਮਿਲੇਗੀ ਜ਼ਮੀਨ…’: 42 ਸਾਲਾਂ ਬਾਅਦ ‘ਆਪਰੇਸ਼ਨ ਬਲੂ ਸਟਾਰ’...
ਹਾਈ ਕੋਰਟ ਦਾ ਫੈਸਲਾ: 1,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਜ਼ਮੀਨ ਦਿੱਤੀ ਜਾਵੇਗੀ; 'ਆਪਰੇਸ਼ਨ ਬਲੂ ਸਟਾਰ' ਦੇ 133 ਪੀੜਤਾਂ ਨੂੰ ਰਾਹਤ; 38,400 ਰੁਪਏ...
ਪੰਜਾਬ BJP ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ...
ਰਾਸ਼ੀ ਅਗਰਵਾਲ ਅਤੇ ਡਾ. ਕਨਿਕਾ ਜਿੰਦਲ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸ਼ੀਨੂ ਚੁੱਘ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ...















