ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੀ ਹੋਈ ਬੇਵਖਤੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਪਿਛਲੇ ਦਿਨ ਹੋਈ ਅਵਤਾਰ ਸਿੰਘ ਖੰਡਾ ਦੀ ਬੇਵਖਤੀ ਮੌਤ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਨੌਜਵਾਨ ਦੀ ਬੇਵਖਤੀ ਮੌਤ ਅਸਿਹ ਹੈ ਤੇ ਪਰਮਾਤਮਾ ਇਸ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਮਾਲਕ ਦਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ 16 ਜੂਨ ਨੂੰ ਹੋਈ ਅਵਤਾਰ ਸਿੰਘ ਖੰਡਾ ਦੀ ਬੇਵਕਤੀ ਮੌਤ ਤੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ, ਯੂਕੇ ਦੇ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੇ ਅਚਾਨਕ ਬੇਵਕਤੀ ਚਲਾਣੇ ਦੀ ਖਬਰ ਦੁੱਖ ਦਾਈ ਹੈ। ਸੂਤਰਾ ਅਨੁਸਾਰ ਪਤਾ ਲੱਗਾ ਹੈ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਬਲੱਡ ਕੈਂਸਰ ਦੀ ਬਿਮਾਰੀ ਕਾਰਨ ਹੋਈ ਹੈ। ਖਾਲਿਸਤਾਨੀ ਹਮਾਇਤੀ ਅਵਤਾਰ ਸਿੰਘ ਉਰਫ਼ ਖੰਡਾ ਦੀ ਬਰਮਿੰਘਮ ਸ਼ਹਿਰ ਦੇ ਇੱਕ ਹਸਪਤਾਲ ’ਚ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾ ਤੋ ਵੈਟੀਲੇਟਰ ਤੇ ਪਿਆ ਸੀ ਤੇ ਅਵਤਾਰ ਸਿੰਘ ਖੰਡਾ 2007 ਵਿੱਚ ਬਰਤਾਨੀਆਂ ਪੜ੍ਹਣ ਲਈ ਗਿਆ ਸੀ ਤੇ 2012 ਵਿੱਚ ਉੱਥੇ ਹੀ ਰਹਿ ਗਿਆ। ਦੱਸ ਦੱਈਏ ਅਵਤਾਰ ਸਿੰਘ ਖੰਡਾਂ ਉੱਤੇ ਿੲੰਡੀਅਨ ਅਮਬੈਸੀ ਸਾਹਮਣੇ ਧਰਨਾ ਲਾਉਣ ਅਤੇ ਝੰਡੇ ਪਾੜਨ ਦੇ ਦੋਸ਼ ਹੇਠ ਕੇਸ ਦਰਜ ਸਨ।

See also  ਮਹਾਡਿਬੇਟ ਤੋਂ ਬਾਅਦ CM ਮਾਨ ਨੇ ਸਾਂਝੀ ਕੀਤੀ ਪੋਸਟ, "ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…"