ਜਗਦੀਸ਼ ਭੋਲਾ ਬੀਮਾਰ ਮਾਂ ਨੂੰ ਮਿਲਣ ਪਹੁੰਚੇ ਗਿੱਦੜਬਾਹਾ ਦੇ ਦੀਪ ਹਸਪਤਾਲ

ਸਾਬਕਾ ਡੀ ਐੱਸ ਪੀ ਜਗਦੀਸ਼ ਭੋਲਾ ਅੱਜ ਆਪਣੀ ਬੀਮਾਰ ਮਾਂ ਨੂੰ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਚ ਪੈਰੋਲ ਮਿਲਣ ਤੋਂ ਬਾਅਦ ਹਾਲ ਚਾਲ ਪੁੱਛਣ ਲਈ ਪਹੁੰਚੇ। ਸਿੰਥੈਟਿਕ ਡਰੱਗ ਮਾਮਲੇ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਪੈਰੋਲ ਮਿਲਣ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਗਿੱਦੜਬਾਹਾ ਵਿਖੇ ਲਿਆਂਦਾ ਗਿਆ। ਵਰਨਣਯੋਗ ਹੈ ਕਿ ਗਿੱਦੜਬਾਹਾ ਦੇ ਪ੍ਰਾਈਵੇਟ ਦੀਪ ਹਸਪਤਾਲ ਵਿਖੇ ਜਗਦੀਸ਼ ਭੋਲਾ ਦੀ 82 ਸਾਲਾ ਮਾਤਾ ਬਲਤੇਜ ਕੌਰ ਜੇਰੇ ਇਲਾਜ ਹੈ। ਰੈਸਲਰ ਜਗਦੀਸ਼ ਭੋਲਾ ਨੂੰ ਪੁਲਿਸ ਅੱਜ ਸੁਰੱਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਖੇ ਲੈ ਕੇ ਪਹੁੰਚੀ ਜਿੱਥੇ ਉਹ ਹਸਪਤਾਲ ਦੇ ਕਮਰਾ ਨੰਬਰ 3 ਵਿੱਚ ਇਲਾਜ ਅਧੀਨ ਆਪਣੀ ਮਾਂ ਦੇ ਪਾਸ ਗਏ ਅਤੇ ਸਭ ਤੋਂ ਪਹਿਲਾਂ ਰੈਸਲਰ ਜਗਦੀਸ਼ ਭੋਲਾ ਨੇ ਆਪਣੀ ਬਿਮਾਰ ਮਾਂ ਬਲਤੇਜ਼ ਕੌਰ ਅਤੇ ਪਿਤਾ ਬਲਛਿੰਦਰ ਸਿੰਘ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ ਅਤੇ ਫਿਰ ਮਾਂ ਪੁੱਤ ਪੈਰੋਲ ਦਾ ਸਮਾਂ ਇੱਕਠਿਆਂ ਬਿਤਾਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਦੀਸ਼ ਭੋਲਾ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਕਰੀਬ 10 ਸਾਲ ਅਤੇ ਛੇ ਮਹੀਨੇ ਬਾਅਦ ਮਿਲੇ ਹਨ ਅਤੇ ਇਸ ਲਈ ਉਹ ਮਾਣਯੋਗ ਅਦਾਲਤ ਦਾ ਸ਼ੁਕਰੀਆ ਅਦਾ ਕਰਦੇ ਹਨ।

jagdish bhola


ਭੋਲਾ ਨੇ ਕਿਹਾ ਕਿ ਉਨ੍ਹਾਂ ਨੇ ਮਾਣਯੋਗ ਅਦਾਲਤ ਤੋਂ ਦੋ ਮਹੀਨਿਆਂ ਲਈ ਪੈਰੋਲ ਦਾ ਸਮਾਂ ਮੰਗਿਆ ਸੀ ਪਰ ਮੈਨੂੰ ਕੇਵਲ ਇਕ ਦਿਨ ਲਈ ਉਹ ਵੀ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਜਿਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋਈ ਸੀ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸਜ਼ਾ ਦੇ 12 ਸਾਲ ਹੋਣ ਦੇ ਬਾਵਜੂਦ ਮੈਨੂੰ ਜਮਾਨਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਮੈਨੂੰ ਘੱਟ ਸਮੇਂ ਲਈ ਪੈਰੋਲ ਦਿੱਤੀ ਗਈ ਹੈ ਜਦ ਕਿ ਦੋ ਮਹੀਨਿਆਂ ਦਾ ਸਮਾਂ ਮੰਗਿਆ ਸੀ ਤਾਂ ਜੋ ਮੈਂ ਆਪਣੀ ਮਾਂ ਦੀ ਦੇਖਭਾਲ ਕਰ ਪਾਉਂਦਾ। ਜਗਦੀਸ਼ ਭੋਲਾ ਨੇ ਕਿਹਾ ਕਿ ਰੇਪ ਕੇਸ ਅਤੇ ਹੋਰ ਕੇਸਾਂ ਦੇ ਦੋਸ਼ੀਆਂ ਨੂੰ ਜਮਾਨਤ ਮਿਲ ਚੁੱਕੀਆਂ ਹਨ, ਜਦਕਿ ਮੈਂ ਆਪਣੀ ਸਜ਼ਾ ਲੱਗਭਗ ਪੂਰੀ ਕਰ ਚੁੱਕਾ ਹਾਂ ਪਰ ਮੈਨੂੰ ਜਮਾਨਤ ਨਹੀਂ ਦਿੱਤੀ ਗਈ। ਜੇਲਾਂ ਵਿੱਚ ਬੰਦ ਗੈਂਗਸਟਾਰਾਂ ਦੇ ਸਬੰਧੀ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਕੇਸਾਂ ਦੇ ਸਬੰਧ ਵਿੱਚ ਸੀਬੀਆਈ ਜਾਂਚ ਕਰਾਈ ਜਾਵੇ ਅਤੇ ਜੇਕਰ ਮੈ ਜਾਂਚ ਵਿਚ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮੈਂ ਹਲਫੀਆ ਬਿਆਨ ਦੇਣ ਲਈ ਵੀ ਤਿਆਰ ਹਾਂ।

See also  ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਜਾਣੋ ਕਿਊ ..?

post by parmvir singh