ਬੀਤੇ ਦਿਨੀਂ ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਕੇ ਮੋਰਚੇ ਦੀ ਤਿਆਰੀ ਦੌਰਾਨ ਪੁਲਿਸ ਵੱਲੋਂ ਕੋਸਣ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਕਿਸਾਨ ਆਗੂ ਹਰਪਾਲ ਸਿੰਘ ਸੰਘਾ ਦੇ ਹੈ ਵੀ ਪੁਲਿਸ ਵੱਲੋਂ ਵਾਰ ਵਾਰ ਛਾਪੇਮਾਰੀ ਕਰਕੇ ਓਹਨਾਂ ਦੀ ਪਤਨੀ ਅਤੇ ਧੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਇਹ ਕਹਿਣਾ ਹੈ ਕਿਸਾਨ ਆਗੂ ਹਰਪਾਲ ਸੰਘਾ ਦਾ।
ਦੱਸ ਦਈਏ ਕਿ ਹਰਪਾਲ ਸਿੰਘ ਸੰਘਾ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਸਰਗਰਮ ਕਿਸਾਨ ਆਗੂ ਨੇ । ਸੰਘਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਬਿਨਾਂ ਵਾਰੰਟ ਓਹਨਾਂ ਦੇ ਨਿੱਜੀ ਸੰਮਪੱਤੀ ਚ ਦਾਖਿਲ ਹੋਈ ਅਤੇ ਓਹਨਾਂ ਦੀ ਪਤਨੀ ਅਤੇ ਧੀ ਕੋਲੋਂ ਓਹਨਾਂ ਬਾਰੇ ਪੁੱਛਗਿੱਛ ਕਰਕੇ ਜਲੀਲ ਕੀਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਚ ਪੁਲਿਸ ਸਾਥ ਲਿਆਉਣਾ ਚਾਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਬੀਜੇਪੀ ਦੀ ਹੀ ਬੀ ਟੀਮ ਹੈ। ।ਓਹਨਾਂ ਹੋਰ ਕਿਹਾ ਕਿ ਕਿਸਾਨ ਇਸ ਤਰਾਂ ਦੀਆਂ ਧਮਕਾਉਣ ਵਾਲਿਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਅਤੇ ਜਲਦ ਹੀ ਇਸ ਤਰਾਂ ਗੈਰ ਕਾਨੂੰਨੀ ਛਾਪੇਮਾਰੀਆ ਵਿਰੁੱਧ ਵੀ ਕਿਸਾਨ ਡਟਣਗੇ। ਇਸ ਛਾਪੇਮਾਰੀ ਵਿਰੁੱਧ ਥਾਣਾ ਮੇਹਟੀਆਣਾ ਨਾਲ ਸੰਪਰਕ ਕੀਤਾ ਤਾਂ ਥਾਣੇ ਦੇ ਸਟਾਫ ਨੇ ਇਹ ਕਹਿ ਕੇ ਥਾਣਾ ਮੁੱਖੀ ਨਾਲ ਮਿਲਵਾਓਣ ਤੋਂ ਮਨਾ ਕਰ ਦਿੱਤਾ ਕਿ ਥਾਣਾ ਮੁਖੀ ਸਾਹਿਬ ਹਾਲੇ ਪ੍ਰੋਵਿਜਨ ਤੇ ਹਨ ਤੇ ਇਹ ਕੁਝ ਵੀ ਨਹੀਂ ਦੱਸ ਸਕਦੇ, ਹਾਲਾਂਕਿ ਸੰਘਾ ਦੇ ਘਰ ਤੇ ਪੁਲਿਸ ਦੀ ਛਾਪੇਮਾਰੀ ਦੀ ਵੀਡਿਓ ਵੀ ਸਾਹਮਣੇ ਆਈ ਹੈ ਜਿਸ ਚ ਪੁਲਿਸ ਫੋਰਸ ਓਹਨਾਂ ਦੇ ਘਰ ਦਾਖਿਲ ਹੋ ਕੇ ਕੋਨੇ ਕੋਨੇ ਦੀ ਤਲਾਸ਼ੀ ਲੈਂਦੀ ਹੈ ।