ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਮਹਿਲਾ ਕੈਦੀ ਆਪਸ ‘ਚ ਭਿੜੀਆਂ

ਚੰਡੀਗੜ੍ਹ : ਬੁੜੈਲ ਮਾਡਲ ਜੇਲ੍ਹ ਦੀ ਮਹਿਲਾ ਬੈਰਕ ‘ਚ ਦੋ ਮਹਿਲਾ ਕੈਦੀ ਆਪਸ ‘ਚ ਭਿੜ ਗਈਆਂ। ਸਥਿਤੀ ਨੂੰ ਕੰਟਰੋਲ ਕਰਨ ਲਈ ਆਈ ਹੈੱਡ ਮਹਿਲਾ ਵਾਰਡਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਕੈਦੀ ਨੇ ਉਨ੍ਹਾਂ ਦੀ ਵਰਦੀ ਹੀ ਪਾੜ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਹੈੱਡ ਵਾਰਡਨ ਕਾਂਤਾ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਾਈ ਕਰਨ ਵਾਲੀ ਮਹਿਲਾ ਕੈਦੀ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।ਇਕ ਮਹਿਲਾ ਕੈਦੀ ਨਿਰਮਾਇਆ ਬੈਰਕ ‘ਚ ਕਿਸੇ ਗੱਲ ਨੂੰ ਲੈ ਕੇ ਹੋਰ ਮਹਿਲਾ ਕੈਦੀ ਨਾਲ ਲੜਾਈ ਕਰਨ ਲੱਗੀ। ਇਸ ਨੂੰ ਵੇਖ ਤੁਰੰਤ ਉੱਥੇ ਤਾਇਨਾਤ ਮਹਿਲਾ ਵਾਰਡਨ ਪਹੁੰਚੀ। ਨਿਰਮਾਇਆ ਨੇ ਵਾਰਡਨ ਨਾਲ ਵੀ ਮਾਰਕੁੱਟ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਿਲਾ ਵਾਰਡਨ ਹੈੱਡ ਵਾਰਡਨ ਦੇ ਨਾਲ ਪਹੁੰਚੀ ਤਾਂ ਨਿਰਮਾਇਆ ਨੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਇਸ ਦੀ ਸ਼ਿਕਾਇਤ ਸੈਕਟਰ-49 ਥਾਣਾ ਪੁਲਸ ਨੂੰ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ’ਤੇ ਹੀ ਪੁਲਸ ਨੇ ਲੜਾਈ ਕਰਨ ਵਾਲੀ ਮਹਿਲਾ ਕੈਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

post by parmvir singh

See also  BSF ਨੇ ਪੰਜਾਬ ਦੀ ਫ਼ਿਰੋਜ਼ਪੁਰ ਸਰਹੱਦ ਨੇੜੇ ਬਰਾਮਦ ਕੀਤੀ 1 ਕਿਲੋ ਹੈਰੋਇਨ।