ਚੌਲਾਂ ਦੇ ਗੋਦਾਮ ਵਿੱਚੋਂ ਰਿਵਾਲਵਰ ਦੀ ਨੋਕ ਤੇ 40-50 ਲੁਟੇਰਿਆਂ ਨੇ ਲਗਭਗ ਲੱਖਾਂ ਰੁਪਏ ਦੇ ਚੋਲ ਲੁੱਟੇ

ਲੁਟੇਰੇ ਚੋਰਾਂ ਦੇ ਹੌਂਸਲੇ ਬੁਲੰਦ ਬੀਤੀ ਰਾਤ ਜੰਡਿਆਲਾ ਗੁਰੂ ਨਜਦੀਕ ਪਿੰਡ ਸਫੀਪੁਰ ਵਿਖੇ ਐਮ ਸੀ ਐਮ ਐਲ ਪ੍ਰਾਈਵੇਟ ਗੁਦਾਮਾਂ ਵਿਚੋਂ ਗਾਰਡ ਤੇ ਚੌਂਕੀਦਾਰ ਨੂੰ ਬੰਦਕ ਬਣਾ ਕੇ ਲੱਗਭਗ 1250 ਬੋਰੀਆ ਚੋਲ ਜਿਸ ਦੀ ਕੀਮਤ 70 ਲੱਖ ਰੁਪਏ ਬਣਦੀ ਹੈ ਜਿਸ ਨੂੰ40-50 ਚੋਰ ਟਰੱਕ ਤੇ ਚੋਰੀ ਕਰਕੇ ਫਰਾਰ ।

RICE STORE

ਇਥੋਂ ਥੋੜੀ ਦੂਰ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੀ ਪੁਲਿਸ ਚੌਂਕੀ ਬੰਡਾਲਾ ਦੇ ਨਜਦੀਕ ਪਿੰਡ ਸਫੀਪੁਰ ਦੇ ਗੋਦਾਮ ਵਿੱਚੋਂ ਲੁਟੇਰਿਆਂ ਵਲੋਂ ਲੱਖਾਂ ਰੁਪਏ ਦੇ ਚੌਲ ਲੁੱਟ ਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਇਕ ਸ਼ੈਲਰ ਮਾਲਕ ਨੇ ਇੱਥੇ ਚੌਲ ਰੱਖੇ ਹੋਏ ਸਨ। ਗੁਦਾਮ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ ਗੋਦਾਮ ਵਿੱਚ 40-50 ਲੁਟੇਰਿਆਂ ਵਲੋਂ ਗੁਦਾਮ ਵਿੱਚ ਰੱਖੇ ਚੋਲਾ ਦੇ ਲੱਗਭਗ 12-13 ਸੌ ਕੱਟੇ ਚੋਰ ਚੋਰੀ ਕਰਕੇ ਲੈ ਗਏ। ਗੁਦਾਮ ਦੇ ਵਿੱਚ ਰੱਖੇ ਪਹਿਰੇਦਾਰ ਅਤੇ ਸਿਕਿਯੋਰਿਟੀ ਗਾਰਡ ਨੂੰ ਬੰਨ ਕੇ ਇਹ ਸਾਰੀ ਵਾਰਦਾਤ ਕੀਤੀ ਅਤੇ ਡੀ ਵੀ ਆਰ ਵੀ ਨਾਲ ਲੈ ਗਏ ਤੇ ਸਾਰੇ ਕੈਮਰੇ ਵੀ ਭੰਨ ਤੋੜ ਗਏ ਪੁਲਸ ਚੌਂਕੀ ਬੰਡਾਲਾ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ

POST BY PARMVIR SINGH

See also  14 ਸਾਲਾ ਨਾਬਾਲਿਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ