ਸੁਖਪਾਲ ਖਹਿਰਾ ਮਾਮਲੇ ‘ਚ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਹਾਈਕੋਰਟ ਵਿਚ ਸੁਣਵਾਈ ਹੋਈ। ਜਿਸ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 19 ਅਕਤੂਬਰ ਤੱਕ ਸਟੇਟਸ ਰਿਪੋਰਟ ਦਖਲ ਕਰਨ ਲਈ ਕਿਹਾ ਹੈ। NDPS ਮਾਮਲੇ ਵਿਚ ਸੁਖਪਾਲ ਖਹਿਰਾ ਨੂੰ 28 ਸਿੰਤਬਰ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਸਾਲ 2015 ਦੇ ਡਰਗ ਕੇਸ ਵਿਚ ਇਹ ਗ੍ਰਿਫ਼ਤਾਰੀ ਕੀਤੀ ਗਈ ਸੀ। ਖਹਿਰਾ ਨੂੰ ਜਲਾਲਾਬਾਦ ਕੋਰਟ ਵਿਚ ਪੇਸ਼ ਕਰਕੇ ਕਈ ਵਾਰ ਪੁਲਿਸ ਰਮਾਂਡ ਵੀ ਹਾਸਲ ਕੀਤਾ ਗਿਆ ਹੈ।

 

See also  ਨਹਿਰ ਨੇੜਿਉਂ ਮਿਲੀ ਪੰਜਾਬ ਪੁਲਿਸ ਦੇ DSP ਦੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ