ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਈ ਪਿੰਡ ਦੀ 100 ਏਕੜ ਤੋ ਜਿਆਦਾ ਝੋਨੇ ਦੀ ਫ਼ਸਲ ਤਬਾਹ।

(ਸਰਹਿੰਦ) 23 ਸਤੰਬਰ: ਤਾਜ਼ਾ ਮਾਮਲਾ ਵਿਚ ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਦੇ ਕਈ ਪਿੰਡ ਜਿਵੇ ਕਿ ਰੰਘੇੜਾਂ, ਰੰਘੇੜੀ, ਗੁਰਦਨਪੁਰ,ਭਮਾਰਸੀ, ਸੁਹਾਗਹੇੜੀ, ਜੱਲਾ, ਸੌਢਾਂ ਵਿਚ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ ਜਿੱਥੇ ਪਿੰਡਾਂ ਦੀ 100 ਏਕੜ ਝੋਨੇ ਦੀ ਫ਼ਸਲ ‘ਚਾਈਨੀਜ਼ ਵਾਇਰਸ’ ਦੇ ਹਮਲੇ ਕਾਰਨ ਤਬਾਹ ਹੋ ਗਈ ਹੈ।

farmers

ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਚੀਨੀ ਵਾਇਰਸ ਨੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਹੁਣ ਝੋਨੇ ਦੀ ਫ਼ਸਲ ‘ਤੇ ਇਸ ਨਵੇਂ ਵਾਇਰਸ ਦੇ ਹਮਲੇ ਕਾਰਨ ਸਾਰੀ ਫ਼ਸਲ ਤਬਾਹ ਹੋ ਗਈ ਹੈ। ਪਿੰਡ ਰੰਘੇੜਾ ਦੇ ਕਿਸਾਨ ਯਾਦਵਿੰਦਰ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਸਦੀ 10 ਏਕੜ ਫ਼ਸਲ ਖਰਾਬ ਹੋ ਗਈ ਹੈ।

peddy viras

ਕਿਸਾਨਾਂ ਦਾ ਕਹਿਣਾ ਕਿ ਇਸ ਵਾਇਰਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਹੋਰ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਨਾ ਹੋਣ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ‘ਤੇ ਝੋਨਾ ਬੀਜਿਆ ਸੀ ਪਰ ਇਸ ਵਾਇਰਸ ਨੇ 666 , ਪੂਸਾਂ44 ਬੀਜ ਤੇ ਆਪਣਾ ਜਿਆਦਾ ਅਸਰ ਦਿਖਾਇਆ ਹੈ।

See also  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਆਉਣਗੇ ਫਿਰੋਜ਼ਪੁਰ, ਦੌਰਾ ਰੱਦ