ਗੱਡੀਆਂ ਦੇ ਪਿੱਛੇ ਰਿਫਲੈਕਟਰ ਟੈਪਾਂ ਲਗਾਕੇ ਕੀਤੀ ਲੋਕ ਭਲਾਈ,

ਹੁਸਿ਼ਆਰਪੁਰ ਚ ਬ੍ਰਦਰਜ਼ ਗਰੁੱਪ ਡਰਾਈਵਰ ਹੈਲਪਲਾਈਨ ਦੇ ਵਾਹਨਾਂ ਪਿਛਲੇ ਰਿਫਲੈਕਟਿੰਗ ਟੇਪ ਲਗਾਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਜਾਣਕਾਰੀ ਦਿੰਦਿਆਂ ਬ੍ਰਦਰਜ਼ ਗਰੁੱਪ ਹੁਸਿ਼ਆਰਪੁਰ ਡਰਾਈਵਰ ਹੈਲਪਲਾਈਨ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸੰਸਥਾ ਸਾਲ 2019 ਤੋਂ ਡਰਾਈਵਰਾਂ ਦੀ ਭਲਾਈ ਲਈ ਕੰਮ ਕਰ ਰਹੀ ਐ ਤੇ ਜਦੋਂ ਕਿਸੇ ਡਰਾਈਵਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵਧੀਕੀ ਵੀ ਹੁੰਦੀ ਐ ਤਾਂ ਉਦੋਂ ਵੀ ਇਸ ਸੰਸਥਾ ਵਲੋਂ ਸੰਘਰਸ਼ ਕਰਕੇ ਉਸਨੂੰ ਇਨਸਾਫ ਦੁਆਇਆ ਜਾਂਦਾ


ਸੜਕ ਹਾਦਸਿਆਂ ਦੌਰਾਨ ਜ਼ਖਮੀ ਹੋਏ ਡਰਾਈਵਰਾਂ ਜਾਂ ਜਾਨ ਗੁਆਉਣ ਵਾਲੇ ਡਰਾਈਵਰਾਂ ਦੇ ਪਰਿਵਾਰਾਂ ਦੀ ਵੀ ਸੰਸਥਾ ਵਲੋਂ ਹਰ ਸੰਭਵ ਮੱਦਦ ਕੀਤੀ ਜਾਂਦੀ । ਉਨ੍ਹਾਂ ਦੱਸਿਆ ਕਿ ਇਹ ਟੇਪ ਲਗਾਉਣ ਦਾ ਮੁੱਖ ਮਕਸਦ ਇਹ ਐ ਕਿ ਕਈ ਵਾਰ ਗੱਡੀਆਂ ਦੀਆਂ ਪਿਛਲੀਆਂ ਲਾਈਟਾਂ ਖਰਾਬ ਹੋ ਜਾਂਦੀਆਂ ਨੇ ਤੇ ਕੰਮਾਂ ਚ ਰੁਝੇ ਹੋਣ ਕਾਰਨ ਕਈ ਵਾਰ ਠੀਕ ਨਹੀਂ ਹੋ ਪਾਉਂਦੀਆਂ ਨੇ


ਇਹੀ ਕਾਰਨ ਐ ਕਿ ਇਹ ਟੇਪ ਗੱਡੀਆਂ ਪਿਛਲੇ ਲਗਾਈ ਜਾ ਰਹੀ ਐ ਤਾਂ ਜੋ ਸੜਕੀ ਹਾਦਸੇ ਨਾ ਵਾਪਰਨ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵਲੋਂ ਰਿਫਲੈਕਟਿੰਗ ਦੀ ਸੇਵਾ ਕੀਤੀ ਜਾ ਚੁੱਕੀ ਐ ਤੇ ਇਹ ਸੇਵਾ ਭਵਿੱਖ ਚ ਵੀ ਨਿਰੰਤਰ ਜਾਰੀ ਰਹੇਗੀ।

See also  ਸੁਖਜਿੰਦਰ ਰੰਧਾਵਾ ਦਾ ਕੈਪਟਨ ਨੂੰ ਚੈਲੰਜ਼, ਜੇ ਹਿੰਮਤ ਹੈ ਤਾਂ ਪਟਿਆਲਾ ਤੋਂ ਜਿੱਤ ਕੇ ਦਿਖਾਉਣ ਲੋਕਸਭਾ ਚੋਣ