ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਤੇ ਭੱਜਲਾਂ ਫਾਟਕ ਲਾਗੇ ਸੜਕ ਤੇ ਅਚਾਨਕ ਪਸ਼ੂ ਆਉਣ ਕਾਰਨ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਗੱਡੀਆਂ ਦੀ ਟੱਕਰ ਇਨ੍ਹੀ ਜ਼ੋਰਦਾਰ ਸੀ ਕਿ ਗੱਡੀਆਂ ਦੇ ਪਰਖਚੇ ਤੱਕ ਉੜ ਗਏ ਅਤੇ ਗੱਡੀਆਂ ਤੇ ਸਵਾਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆਂ ਗਿਆ।

ਦਰਅਸਲ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ਼ ਨੇੜੇ ਭੱਜਲ ਫਾਟਕ ਕੋਲ ਅਵਾਰਾ ਜਾਨਵਰ ਦੀ ਚਪੇਟ ਵਿੱਚ ਸਕਾਰਪੀਓ ਕਾਰ, ਆਈ ਟਵੇਂਟੀ ਕਾਰ ਅਤੇ ਰਾਜਧਾਨੀ ਬੱਸ ਹਾਦਸਾ ਗ੍ਰਸਤ ਹੋ ਗਈਆਂ ਪਰ ਖੁਸ਼ਕਿਸਮਤੀ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਹਾਦਸੇ ਵਿੱਚ ਦੋਨਾਂ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
post by parmvir singh
Related posts:
ਚਾਇਨਾ ਡੋਰ ਨਹੀਂ ਇਹ ਖੂਨੀ ਡੋਰ ਹੈ ਖੂਨੀ ਚਾਈਨਾ ਡੋਰ ਨਾਲ ਮੰਦਭਾਗੀ ਘਟਨਾਂ 'ਚ ਹੋਇਆ ਵਾਧਾ
ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਸਿੱਖ ਆਗੂ ਨਾਲ ਹੋਈ ਕੁੱਟਮਾਰ ਤੇ SGPC ਪ੍ਰਧਾਨ ਨੇ ਲਿਆ ਨੋਟਿਸ
ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ 'ਚ 4 ਨੂੰ ਕੀਤਾ ਗ੍ਰਿਫ਼ਤਾਰ
ਇੱਕ ਨਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰ ਤੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਆਇਆ ਸਾਹਮਣੇ