ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਖੇ ਬੀਤੇ ਕਲ ਗੈਂਗਵਾਰ ਚ ਮਾਰੇ ਗਏ ਗੈਂਗਸਟਰ ਮਨਦੀਪ ਸਿੰਘ ਉਰਫ਼ ਤੂਫ਼ਾਨ ਦਾ ਅੰਤਿਮ ਸਸਕਾਰ ਅੱਜ ਸ਼ਾਮ ਨੂੰ ਬਟਾਲਾ ਵਿਖੇ ਕੀਤਾ ਗਿਆ । ਗੈਂਗਸਟਰ ਤੂਫਾਨ ਦਾ ਅੰਤਮ ਸਸਕਾਰ ਸਸਕਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ। ਜਦਕਿ ਮਨਦੀਪ ਸਿੰਘ ਮੁਹੱਲਾ ਸੁੰਦਰ ਨਗਰ ਬਟਾਲਾ ਦਾ ਰਹਿਣ ਵਾਲਾ ਸੀ।ਅਤੇ ਮਨਦੀਪ ਦੇ ਪਰਿਵਾਰ ਚ ਉਸਦੇ ਮਾਤਾ ਪਿਤਾ ਇਕ ਭਰਾ ਜੋ ਵਿਦੇਸ਼ ਚ ਰਹਿੰਦਾ ਹੈ ਅਤੇ ਮਨਦੀਪ ਦੀ ਪਤਨੀ ਅਤੇ ਦੋ ਛੋਟੇ ਬੱਚੇ ਇਕ ਬੇਟਾ ਅਤੇ ਬੇਟੀ ਹਨ |
ਬਟਾਲਾ ਚ ਅੰਤਿਮ ਸਸਕਾਰ ਮੌਕੇ ਮਨਦੀਪ ਤੁਫਾਨ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸਤੇਦਾਰ ਅਤੇ ਵੱਡੀ ਗਿਣਤੀ ਚ ਉਸਦੇ ਦੋਸਤ ਸ਼ਾਮਿਲ ਸਨ। ਮਨਦੀਪ ਸਿੰਘ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਜੋ ਆਪੇ ਤੋਂ ਹਾਲਾਤ ਚ ਬਾਹਰ ਭਾਵੁਕ ਹੁੰਦੇ ਕਿਹਾ ਕਿ ਪੁੱਤਰ ਗੈਂਗਸਟਰ ਨਹੀਂ ਸੀ, ਬਲਕਿ ਉਸਨੂੰ ਹਲਾਤਾਂ ਨੇ ਗੈਂਗਸਟਰ ਬਣਾ ਦਿੱਤਾ ਸੀ। ਉਥੇ ਹੀ ਪਿਤਾ ਨੇ ਕਿਹਾ ਕਿ ਉਸਨੇ ਪਹਿਲਾ ਵੀ ਖਦਸ਼ਾ ਪ੍ਰਗਟਾਇਆ ਕੀਤਾ ਸੀ ਕਿ ਪੁਲਿਸ ਵਲੋਂ ਉਸਦਾ ਐਨਕਾਊਂਟਰ ਨਾ ਕਰ ਦਿਤਾ ਜਾਵੇ ਜਦਕਿ ਹੁਣ ਬੀਤੇ ਕਲ ਜਦ ਲੜਾਈ ਹੋਈ ਹੈ ਤਾ ਉਸ ਤੋਂ ਪਹਿਲਾ ਵੀ ਜੇਲ ਚ ਲੜਾਈ ਹੋਈ ਹੈ ਜਦਕਿ ਉਸਦੇ ਬਾਵਜੂਦ ਜੇਲ ਪ੍ਰਸ਼ਾਸ਼ਨ ਨੇ ਇਹਨਾਂ ਸਭ ਨੌਜਵਾਨਾਂ ਨੂੰ ਵੱਖ ਵੱਖ ਬੈਰਕਾਂ ਚ ਬੰਦ ਨਹੀਂ ਕੀਤਾ ਅਤੇ ਪਿਤਾ ਦਾ ਕਹਿਣਾ ਹੈ ਸੀ ਕਿ ਇਸ ਪੂਰੀ ਘਟਨਾ ਪਿੱਛੇ ਜੇਲ੍ਹ ਪ੍ਰਸ਼ਾਸਨ ਦੀ ਨਲਾਇਕੀ ਹੈ |
ਮਨਦੀਪ ਸਿੰਘ ਸ਼ੁਰੂ ਤੋਂ ਜੋਸ਼ੀਲਾ ਬਹੁਤ ਸੀ ਲੇਕਿਨ ਇਸ ਜੁਰਮ ਦੀ ਦੁਨੀਆ ਉਸ ਦਾ ਰਾਹ ਨਹੀਂ ਸੀ ਬਲਕਿ ਉਸਨੇ ਤਾ ਫੌਜ ਅਤੇ ਪੁਲਿਸ ਦੀ ਭਰਤੀ ਦੀ ਕੋਸ਼ਿਸ਼ ਕੀਤੀ ਅਤੇ ਇਥੋਂ ਤਕ ਭਰਤੀ ਚ ਸ਼ਾਮਿਲ ਵੀ ਹੋਇਆ ਲੇਕਿਨ ਉਸਨੂੰ ਨੌਕਰੀ ਨਹੀਂ ਮਿਲੀ ਇਹ ਉਸ ਦੀ ਮਾੜੀ ਕਿਸਮਤ ਸੀ ਅਤੇ ਕਦੋ ਉਹ ਮਨਦੀਪ ਤੋਂ ਮਨਦੀਪ ਤੂਫ਼ਾਨ ਬਣ ਗਿਆ ਅਤੇ ਬਸ ਫਿਰ ਸਭ ਪਿੱਛੇ ਛੱਡ ਗਿਆ | ਪ੍ਰਬਜੋਤ ਦੱਸਦੇ ਹਨ ਕਿ ਮਨਦੀਪ ਯਾਰਾ ਦਾ ਯਾਰ ਸੀ ਅਤੇ ਕਦੇ ਨਸ਼ੇ ਦੇ ਨੇੜੇ ਨਹੀਂ ਗਿਆ ਅਤੇ ਇਥੋਂ ਤਕ ਉਹ ਸ਼ੁੱਧ ਸ਼ਾਕਾਹਾਰੀ ਸੀ ਅਤੇ ਭਾਵੇ ਉਸ ਖਿਲਾਫ ਕੋਈ ਵੀ ਕੇਸ ਹੋਵੇ ਲੇਕਿਨ ਸੱਚ ਇਹ ਹੈ ਕਿ ਨਸ਼ੇ ਦੇ ਉਹ ਬਹੁਤ ਖਿਲਾਫ ਸੀ |
post by parmvir singh