ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਸੁਨੀਲ ਜਾਖੜ ਹੁਸਿ਼ਆਰਪੁਰ ਪਹੁੰਚੇ ਹੁਸਿ਼ਆਰਪੁਰ ਆਉਂਦਿਆਂ ਸਾਰ ਹੀ ਸੁਨੀਲ ਜਾਖੜ ਦਾ ਜ਼ੋਰਦਾਰ ਵਿਰੋਧ ਹੋਇਆ। ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਸੁਨੀਲ ਜਾਖੜ ਨੂੰ ਕਾਲੀਆ ਝੰਡੀਆਂ ਦਿਖਾਈਆਂ ਗਈਆਂ ਤੇ ਜ਼ੋਰਦਾਰ ਮੁਰਦਾਬਾਦ ਦੇ ਨਾਅਰੇ ਲਾਏ।

ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਵਲੋਂ ਐਸ ਸੀ ਵਰਗ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕੀਤੀ ਗਈ ਸੀ ਜਿਸ ਕਾਰਨ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਚ ਹੁੰਦਿਆਂ ਸੁਨੀਲ ਜਾਖੜ ਵਲੋਂ ਭਾਜਪਾ ਨੂੰ ਰੱਜ ਕੇ ਭੰਡਿਆ ਜਾਂਦਾ ਸੀ ਪਰੰਤੂ ਅੱਜ ਖੁਦ ਇਹ ਭਾਜਪਾ ਦਾ ਪ੍ਰਧਾਨ ਬਣ ਬੈਠਾ ਹੈ।
Related posts:
'ਆਪ' ਸਰਕਾਰ ਵਿਚ ਵੱਡੇ-ਵੱਡੇ ਬਿਜਲੀ ਕੱਟ ਲੱਗਣ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਹੋ ਰਿਹਾ ਵਾਧਾ: ਸੁਖਬੀਰ ਸਿੰਘ ਬਾਦ...
ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਦੀ ਖਰੀਦਦਾਰੀ ਨੂੰ ਲੈ ਕੇ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਗਰਮਾਇਆ
ਮੰਗਲਵਾਰ 12 ਵਜੇ ਤੱਕ ਬੰਦ ਰਹਿਣਗੀਆਂ ਇੰਟਰਨੈੱਟ ਸੇਵਾਵਾਂ
2014 ਤੋਂ ਸੈਟਰ ਵਿਚ ਹਕੂਮਤ ਕਰਦੀ ਆ ਰਹੀ ਬੀਜੇਪੀ-ਆਰ.ਐਸ.ਐਸ ਸਰਕਾਰ ਬੇਰੁਜਗਾਰੀ ਤੇ ਹੋਰ ਮੁੱਦਿਆ ਨੂੰ ਹੱਲ ਕਰਨ ਵਿਚ ਅਸਫ...