ਖਰੀਦ ਪੂਰੀ ਰਫ਼ਤਾਰ ਨਾਲ ਚੱਲ ਰਹੀ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ

0
2
ਖਰੀਦ ਪੂਰੀ ਰਫ਼ਤਾਰ ਨਾਲ ਚੱਲ ਰਹੀ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ


ਚੰਡੀਗੜ੍ਹ, 29 ਅਪ੍ਰੈਲ: ਕਣਕ ਦੇ ਚੱਲ ਰਹੇ ਖਰੀਦ ਸੀਜ਼ਨ ਵਿੱਚ 858333.2 ਮੀਟਰਕ ਟਨ ਦੀ ਖਰੀਦ ਨਾਲ ਸੰਗਰੂਰ ਜ਼ਿਲ੍ਹਾ ਹੁਣ ਤੱਕ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਬਾਅਦ 849614.1 ਮੀਟਰਕ ਟਨ ਖਰੀਦ ਨਾਲ ਪਟਿਆਲਾ ਦੂਜੇ ਸਥਾਨ ‘ਤੇ, 760438.4 ਮੀਟਰਕ ਟਨ ਖਰੀਦ ਨਾਲ ਬਠਿੰਡਾ ਤੀਜੇ ਸਥਾਨ ‘ਤੇ ਅਤੇ 721237.5 ਮੀਟਰਕ ਟਨ ਖਰੀਦ ਨਾਲ ਹਾਲ ਦੀ ਘੜੀ ਫਿਰੋਜ਼ਪੁਰ ਚੌਥੇ ਸਥਾਨ ‘ਤੇ ਹੈ।
ਹੁਣ ਤੱਕ ਫ਼ਸਲ ਦੀ ਕੁੱਲ ਆਮਦ 110.74 ਲੱਖ ਮੀਟਰਕ ਟਨ ਹੋਈ ਹੈ, ਜਿਸ ਵਿੱਚੋਂ 108.24 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।
ਖਰੀਦੀ ਗਈ ਕਣਕ ਵਿੱਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਨੇ 107.26 ਲੱਖ ਮੀਟਰਕ ਟਨ ਜਦੋਂ ਕਿ ਵਪਾਰੀਆਂ ਨੇ 98259.2 ਮੀਟਰਕ ਟਨ ਕਣਕ ਖਰੀਦੀ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜਿੱਥੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਾਜ ਭਰ ਦੀਆਂ ਮੰਡੀਆਂ ਦਾ ਨਿੱਜੀ ਦੌਰਾ ਕਰ ਰਹੇ ਹਨ, ਉਥੇ ਹੀ ਉਹ ਸਫ਼ਲ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲਾਂ-ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਖਰੀਦ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ।
ਭੁਗਤਾਨ ਦੇ ਮਾਮਲੇ ਵਿੱਚ 25000 ਕਰੋੜ ਰੁਪਏ ਤੋਂ ਵੱਧ ਦਾ ਘੱਟੋ-ਘੱਟ ਸਮਰਥਨ ਮੁੱਲ ਮਨਜ਼ੂਰ ਹੋ ਚੁੱਕਾ ਹੈ, ਜਿਸ ਵਿੱਚੋਂ 24000 ਕਰੋੜ ਰੁਪਏ ਤੋਂ ਵੱਧ ਰਾਸ਼ੀ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਖਰੀਦ ਸੀਜ਼ਨ ਨੂੰ ਸਫ਼ਲ ਬਣਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ 1897 ਖਰੀਦ ਕੇਂਦਰਾਂ ਅਤੇ ਲਗਭਗ 986 ਆਰਜ਼ੀ ਯਾਰਡਾਂ  ਦੇ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਹਨ।



Rozana Times

LEAVE A REPLY

Please enter your comment!
Please enter your name here