ਕ੍ਰਿਸ਼ਚਨ ਭਾਈਚਾਰਾ ਵੱਲੋਂ ਕੱਢੀ ਜਾ ਰਹੀ ਸੀ ਸੋਭਾ ਯਾਤਰਾ

ਗੁਡ ਫਰਾਈਡੇ ਨੂੰ ਸਮਰਪਿਤ ਕ੍ਰਿਸਚਨ ਭਾਈਚਾਰੇ ਵਲੋਂ ਬਟਾਲਾ ਨਜਦੀਕੀ ਪਾਖਰਪੁਰੇ ਵਿਖੇ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਨਿਹੰਗ ਸਿੰਘਾਂ ਵਲੋਂ ਖਲਲ ਪਾਉਣ ਦੇ ਰੋਸ ਵਜੋਂ ਕ੍ਰਿਸਚਨ ਭਾਈਚਾਰੇ ਨੇ ਬਟਾਲਾ ਨਜਦੀਕ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇਰ ਰਾਤ ਕੀਤਾ ਜਾਮ,,,ਪੁਲਿਸ ਅਧਿਕਾਰੀਆਂ ਦੇ ਵਲੋਂ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਰੋਸ ਧਰਨਾ ਚੁੱਕਿਆ ਅਤੇ ਖੋਲਿਆ ਗਿਆ ਹਾਈਵੇ ,,,ਪੁਲਿਸ ਦਾ ਕਹਿਣ ਦੋ ਦਿਨਾਂ ਦਾ ਸਮਾਂ ਲਿਆ ਗਿਆ ਹੈ ਜਾਂਚ ਦੌਰਾਨ ਜੋ ਸਾਹਮਣੇ ਆਵੇਗਾ ਉਸਦੇ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੇ ਦਸਿਆ ਕਿ ਗੁਡ ਫਰਾਈਡੇ ਨੂੰ ਸਮਰਪਿਤ ਕ੍ਰਿਸਚਨ ਭਾਈਚਾਰੇ ਵਲੋਂ ਬਟਾਲਾ ਨਜਦੀਕੀ ਪਾਖਰਪੁਰੇ ਵਿਖੇ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਹਾਈਵੇ ਤੋਂ ਨਿਕਲ ਰਹੇ ਦੋ ਗੱਡੀਆਂ ਵਿੱਚ ਸਵਾਰ ਨਿਹੰਗ ਸਿੰਘਾਂ ਵਲੋਂ ਤਲਵਾਰਾਂ ਲਹਿਰਾਂ ਕੇ ਖਲਲ ਪਾਇਆ ਗਿਆ ਅਤੇ ਨਿਹੰਗ ਆਪਣੀਆਂ ਗੱਡੀਆਂ ਵਿੱਚ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਈਤ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਓਹਨਾਂ ਕਿਹਾ ਕਿ ਸੋਭਾ ਯਾਤਰਾ ਕੱਢਣ ਤੋਂ ਪਹਿਲਾਂ ਪੁਲਿਸ ਕੋਲੋ ਸੁਰਖਿਆ ਦੀ ਮੰਗ ਵੀ ਕੀਤੀ ਗਈ ਸੀ ਪਰ ਪੁਲਿਸ ਨੇ ਕੋਈ ਸੁਰੱਖਿਆ ਨਹੀਂ ਦਿੱਤੀ ਜਿਸਦੇ ਰੋਸ ਵਜੋਂ ਅਸੀਂ ਇਹ ਰੋਸ ਧਰਨਾ ਦਿੱਤਾ ਹੈ

See also  ਐਮਆਈਜੀ ਕਲੌਨੀ ਚ ਸ਼ਰੇਆਮ ਮੂੰਗਫਲੀ ਵਾਲੇ ਨਾਲ ਧੱਕਾ