ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਮੀਂਹ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਮੀਂਹ ਨੇ ਕਿਸਾਨਾਂ ਦੀ ਫਸਲਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਖੇਤਾਂ ਵਿੱਚ ਪੁੱਤਾਂ ਵਾਂਗੂ ਪਾਲੀ ਫਸਲਾਂ ਹੇਠਾਂ ਜ਼ਮੀਨ ਉਤੇ ਵਿੱਛ ਗਈਆਂ ਹਨ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੀ ਤਿਆਰ ਫਸਲ ਖਰਾਬ ਹੋ ਜਾਵੇਗੀ ਅਤੇ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਵੇਗਾ। ਪੰਜਾਬ ਵਿੱਚ ਦੇਰ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 5 ਤੋਂ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਤੇਜ਼ ਬਰਸਾਤ ਹੁੰਦੀ ਹੈ ਤਾਂ ਖੇਤਾਂ ਵਿੱਚ ਤਿਆਰ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 4/5 ਦਿਨਾਂ ਲਈ ਯੈਲੋ ਅਤੇ ਆਰੇਂਜ ਅਲਰਟ ਦੇ ਨਾਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਇਹ ਜੋ ਕਣਕ ਦੀ ਫ਼ਸਲ ਧਰਤੀ ਤੇ ਢਹਿ ਢੇਰੀ ਹੋਈ ਹੈ ਇਹ ਕੁਦਰਤੀ ਕਰੋਪੀ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਰਹੀ ਹੈ। ਕਿਸਾਨ ਹੁਣ ਹੱਥ ਜੋੜ ਕੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾ ਰਹੇ ਹਨ ਕਿ ਸਰਕਾਰ ਮਾੜੇ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜੇ, ਕਿਉਂਕਿ ਕਣਕ ਦੀ ਫਸਲ ਕੁਝ ਦਿਨਾਂ ਤੱਕ ਤਿਆਰ ਹੋਣ ਦੇ ਕਿਨਾਰੇ ਸੀ ਪਰ ਕਿਸਾਨਾਂ ਨੂੰ ਆਸ ਸੀ ਕਿ ਕਣਕ ਦਾ ਵਧੀਆ ਝਾੜ ਨਿਕਲੇਗਾ। ਪਰ ਬੀਤੀ ਰਾਤ ਪਈ ਤੇਜ਼ ਬਾਰਿਸ਼ ਦੇ ਚਲਦੇ ਕਿਸਾਨਾਂ ਦੀਆਂ ਆਸਾ ਤੇ ਪਾਣੀ ਫੇਰ ਦਿੱਤਾ। ਕਿਸਾਨਾਂ ਦੇ ਮੁਤਾਬਿਕ ਹੁਣ ਕਣਕ ਦੀ ਫਸਲ ਦਾ ਨੁਕਸਾਨ 50% ਪ੍ਰਤੀਸ਼ਤਤਾ ਦੱਸਿਆ ਜਾ ਰਿਹਾ ਹੈ, ਜੇਕਰ ਇਸੇ ਤਰਾਂ ਬਾਰਿਸ਼ ਹੁੰਦੀ ਰਹੀ ਤਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਤਬਾਹ ਹੋਣ ਦੇ ਕਿਨਾਰੇ ਹੋ ਜਾਵੇਗੀ, ਬੀਤੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਕਿਸਾਨਾਂ ਦੀ 6 ਮਹੀਨਿਆਂ ਤੋਂ ਪੱਕੀ ਹੋਈ ਕਣਕ ਦੀ ਫ਼ਸਲ ਜ਼ਮੀਨ ‘ਤੇ ਡਿੱਗ ਪਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਸੰਗਰੂਰ ਵਿੱਚ ਵੀ ਹਨੇਰੀ ਨੇ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ‘ਤੇ ਤਬਾਹੀ ਮਚਾਈ ਹੈ। ਭਾਰੀ ਮੀਂਹ ਕਾਰਨ ਕਿਸਾਨਾਂ ਦੀ 6 ਮਹੀਨਿਆਂ ਤੋਂ ਪੱਕੀ ਹੋਈ ਕਣਕ ਦੀ ਫਸਲ ਖਰਾਬ ਹੋ ਗਈ, ਸਾਰੀ ਫਸਲ ਜ਼ਮੀਨ ‘ਤੇ ਵਿਛ ਗਈ। ਦੇਰ ਰਾਤ ਕਈ ਘੰਟਿਆਂ ਤੱਕ ਭਾਰੀ ਮੀਂਹ ਪਿਆ ਅਤੇ ਹੁਣ ਤੱਕ ਜਾਰੀ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਕਿਸਾਨ ਡਰੇ ਹੋਏ ਹਨ।
post by prmvir singh