ਕਿਸਾਨ ਮੇਲੇ ਵਿੱਚ ਪੰਜਾਬ ਦੇ 5 ਅਗਾਂਹਵਧੂ ਕਿਸਾਨ ਸਨਮਾਨਿਤ, ਖੇਤੀ ਨਾਲ ਸਹਾਇਕ ਧੰਦਿਆਂ ਰਾਹੀਂ ਕਮਾ ਰਹੇ ਵੱਧ ਮੁਨਾਫਾ |

0
21
Assembly X Ray

ਇਨ੍ਹਾਂ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਨੂੰ ਆਧੁਨਿਕ ਤਕਨੀਕ, ਨਵੀਆਂ ਫਸਲਾਂ ਅਤੇ ਸਹਾਇਕ ਧੰਦਿਆਂ ਨਾਲ ਜੋੜ ਕੇ ਘੱਟ ਜ਼ਮੀਨ ਵਿੱਚੋਂ ਵੀ ਚੰਗੀ ਆਮਦਨ ਹਾਸਲ ਕੀਤੀ ਜਾ ਸਕਦੀ ਹੈ।ਹੁਸ਼ਿਆਰਪੁਰ ਦੇ ਸੁਰਜੀਤ ਸਿੰਘ ਨੇ ਦਾਲਾਂ ਅਤੇ ਵੱਖ-ਵੱਖ ਫਸਲਾਂ ਰਾਹੀਂ ਬਣਾਈ ਪਛਾਣਸਨਮਾਨ ਹਾਸਲ ਕਰਨ ਵਾਲੇ ਕਿਸਾਨ ਸੁਰਜੀਤ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਉਹ ਕਣਕ ਤੋਂ ਇਲਾਵਾ ਛੋਲੇ, ਗੋਭੀ ਸਰੋਂ, ਦੇਸੀ ਮੱਕੀ, ਹਲਦੀ ਅਤੇ ਤਿਲ ਸਮੇਤ ਕਈ ਫਸਲਾਂ ਦੀ ਕਾਸ਼ਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਨਾਲ ਖੇਤੀ ਵਿੱਚ ਵਿਭਿੰਨਤਾ ਆਉਂਦੀ ਹੈ ਅਤੇ ਕਿਸਾਨ ਰਵਾਇਤੀ ਫਸਲਾਂ ਤੋਂ ਇਲਾਵਾ ਹੋਰ ਸਰੋਤਾਂ ਰਾਹੀਂ ਵੀ ਆਮਦਨ ਵਧਾ ਸਕਦੇ ਹਨ।ਨਵੀਂ ਖੇਤੀ ਤਕਨੀਕ ਸਿੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਸੁਰਜੀਤ ਸਿੰਘਡਾ. ਚਰਨਜੀਤ ਕੌਰ ਨੇ ਸੁਰਜੀਤ ਸਿੰਘ ਦੀ ਖੇਤੀ ਪ੍ਰਤੀ ਮਿਹਨਤ ਅਤੇ ਨਵੀਆਂ ਤਕਨੀਕਾਂ ਸਿੱਖਣ ਦੀ ਰੁਚੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਵੀ ਖੇਤੀਬਾੜੀ ਨਾਲ ਸਬੰਧਤ ਕੋਈ ਨਵੀਂ ਤਕਨੀਕ ਜਾਂ ਨਵਾਂ ਬੀਜ ਆਉਂਦਾ ਹੈ ਤਾਂ ਸੁਰਜੀਤ ਸਿੰਘ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚਦੇ ਹਨ। ਇਸ ਤੋਂ ਇਲਾਵਾ ਉਹ ਖੇਤੀਬਾੜੀ ਨਾਲ ਸਬੰਧਤ ਕੈਂਪਾਂ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਵੀ ਸ਼ਮੂਲੀਅਤ ਕਰਦੇ ਹਨ।ਗੁਰਦਾਸਪੁਰ ਦੇ ਗੁਰਦਿਆਲ ਸਿੰਘ ਨੇ ਹਲਦੀ ਦੀ ਪ੍ਰੋਸੈਸਿੰਗ ਨਾਲ ਵਧਾਈ ਆਮਦਨਕਿਸਾਨ ਮੇਲੇ ਵਿੱਚ ਗੁਰਦਾਸਪੁਰ ਦੇ ਕਿਸਾਨ ਗੁਰਦਿਆਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਉਹ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਗੁਰਦਿਆਲ ਸਿੰਘ ਹਲਦੀ ਦੀ ਫਸਲ ਦੀ ਕਾਸ਼ਤ ਕਰਨ ਦੇ ਨਾਲ-ਨਾਲ ਇਸ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਵੀ ਖੁਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਲਦੀ ਦੀ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ ਰਾਹੀਂ ਉਨ੍ਹਾਂ ਨੂੰ ਚੰਗੀ ਆਮਦਨ ਹੋ ਰਹੀ ਹੈ। ਇਸ ਕਾਰੋਬਾਰ ਰਾਹੀਂ ਉਨ੍ਹਾਂ ਨੇ ਲਗਭਗ ਸੱਤ ਤੋਂ ਅੱਠ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।ਗੁਰਦਿਆਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿੱਚ ਬਹੁਤ ਕੁਝ ਕਰਨ ਦੀ ਸੰਭਾਵਨਾ ਹੈ, ਲੋੜ ਸਿਰਫ਼ ਮਿਹਨਤ ਅਤੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਹੈ। ਉਨ੍ਹਾਂ ਮੁਤਾਬਕ ਜੇਕਰ ਕਿਸਾਨ ਤਕਨੀਕ ਅਤੇ ਵੈਲਿਊ ਐਡੀਸ਼ਨ ਨੂੰ ਅਪਣਾਉਣ ਤਾਂ ਘੱਟ ਜ਼ਮੀਨ ਵਿੱਚੋਂ ਵੀ ਚੰਗੀ ਆਮਦਨ ਕਮਾ ਸਕਦੇ ਹਨ।ਮੁਕਤਸਰ ਦੇ ਬਲਵਿੰਦਰ ਸਿੰਘ ਦਾ ਡੇਅਰੀ ਫਾਰਮਿੰਗ ਵਿੱਚ ਵੱਡਾ ਤਜਰਬਾਡੇਅਰੀ ਫਾਰਮਿੰਗ ਦੇ ਖੇਤਰ ਵਿੱਚ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਬਲਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲਗਭਗ 150 ਐਚ.ਐਫ. ਗਾਵਾਂ ਹਨ ਅਤੇ ਉਹ ਪੀਡੀਐਫਏ ਨਾਲ ਵੀ ਜੁੜੇ ਹੋਏ ਹਨ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2000 ਤੋਂ ਡੇਅਰੀ ਫਾਰਮ ਚਲਾ ਰਹੇ ਹਨ। ਉਨ੍ਹਾਂ ਦੇ ਫਾਰਮ ਤੋਂ ਰੋਜ਼ਾਨਾ ਲਗਭਗ 10 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਗਾਵਾਂ ਤੋਂ ਵੱਧ ਤੋਂ ਵੱਧ ਦੁੱਧ ਉਤਪਾਦਨ ਲੈਣ ਲਈ ਉਨ੍ਹਾਂ ਨੇ ਕਈ ਤਰੀਕੇ ਅਪਣਾਏ ਹਨ।ਉਨ੍ਹਾਂ ਦੱਸਿਆ ਕਿ ਇੱਕ ਗਾਂ ਤੋਂ 27 ਕਿਲੋ ਤੱਕ ਦੁੱਧ ਦਾ ਉਤਪਾਦਨ ਵੀ ਲਿਆ ਜਾਂਦਾ ਹੈ। ਬਲਵਿੰਦਰ ਸਿੰਘ ਦੇ ਅਨੁਸਾਰ ਜੇਕਰ ਡੇਅਰੀ ਫਾਰਮਿੰਗ ਨੂੰ ਸਹੀ ਤਰੀਕੇ ਅਤੇ ਵਿਗਿਆਨਕ ਢੰਗ ਨਾਲ ਕੀਤਾ ਜਾਵੇ ਤਾਂ ਇਸ ਕਿੱਤੇ ਵਿੱਚ ਚੰਗੀ ਆਮਦਨ ਦੀ ਸੰਭਾਵਨਾ ਹੈ।‘ਖੇਤੀ ਨੂੰ ਤਕਨੀਕ ਨਾਲ ਕਰੀਏ ਤਾਂ ਬਹੁਤ ਕੁਝ ਹੋ ਸਕਦਾ ਹੈ’ਗੁਰਦਿਆਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿੱਚ ਅੱਜ ਵੀ ਬਹੁਤ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਖੇਤੀਬਾੜੀ ਰਾਹੀਂ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਉਨ੍ਹਾਂ ਕਿਹਾ ਕਿ ਅੱਜ ਅਕਸਰ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਹੈ, ਪਰ ਜੇਕਰ ਆਧੁਨਿਕ ਤਕਨੀਕ, ਨਵੀਂ ਜਾਣਕਾਰੀ ਅਤੇ ਵਿਗਿਆਨਕ ਤਰੀਕਿਆਂ ਨਾਲ ਖੇਤੀ ਕੀਤੀ ਜਾਵੇ ਤਾਂ ਇਸ ਵਿੱਚੋਂ ਚੰਗੀ ਆਮਦਨ ਹਾਸਲ ਕੀਤੀ ਜਾ ਸਕਦੀ ਹੈ।ਉਨ੍ਹਾਂ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਵਰਗੀਆਂ ਸੰਸਥਾਵਾਂ ਤੋਂ ਸਿਖਲਾਈ ਅਤੇ ਜਾਣਕਾਰੀ ਲੈ ਕੇ ਕਿਸਾਨ ਆਪਣਾ ਖੇਤੀਬਾੜੀ ਕਾਰੋਬਾਰ ਹੋਰ ਬਿਹਤਰ ਢੰਗ ਨਾਲ ਚਲਾ ਸਕਦੇ ਹਨ। ਗੁਰਦਿਆਲ ਸਿੰਘ ਨੇ ਕਿਹਾ ਕਿ ਕਿਸਾਨ ਜੇਕਰ ਆਪਣੀ ਪੈਦਾਵਾਰ ਦੀ ਖੁਦ ਮਾਰਕੀਟਿੰਗ ਕਰਨ ਵੱਲ ਵੀ ਧਿਆਨ ਦੇਣ ਤਾਂ ਉਨ੍ਹਾਂ ਨੂੰ ਆਪਣੀ ਫਸਲ ਅਤੇ ਉਤਪਾਦ ਦਾ ਵਧੀਆ ਮੁੱਲ ਮਿਲ ਸਕਦਾ ਹੈ।
ਪੀ.ਏ.ਯੂ. ਦੇ ਕਿਸਾਨ ਮੇਲੇ ‘ਚ ਸ਼ਿਰਕਤ ਕਰਕੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ… ਯੂਨੀਵਰਸਿਟੀ ਦਾ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ‘ਚ ਸ਼ਾਮਲ ਹੋਣਾ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ…
ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਅਸੀਂ ਨਹਿਰੀ ਪਾਣੀ ਦੀ ਵਰਤੋਂ 88% ਤੱਕ ਪਹੁੰਚਾਈ ਹੈ… 14,000 KM ਅੰਡਰਗ੍ਰਾਊਂਡ… pic.twitter.com/8ceNZ41ZgR
— Bhagwant Mann (@BhagwantMann) September 18, 2026ਕਿਸਾਨਾਂ ਲਈ ਖੇਤੀ ਵਿਭਿੰਨਤਾ ਅਤੇ ਵੈਲਿਊ ਐਡੀਸ਼ਨ ਬਣ ਰਹੇ ਨਵੇਂ ਰਾਹਕਿਸਾਨ ਮੇਲੇ ਵਿੱਚ ਸਨਮਾਨਿਤ ਕੀਤੇ ਗਏ ਅਗਾਂਹਵਧੂ ਕਿਸਾਨਾਂ ਦੀਆਂ ਉਦਾਹਰਣਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਖੇਤੀਬਾੜੀ ਨੂੰ ਸਿਰਫ਼ ਰਵਾਇਤੀ ਫਸਲਾਂ ਤੱਕ ਸੀਮਤ ਰੱਖਣ ਦੀ ਬਜਾਏ ਫਸਲੀ ਵਿਭਿੰਨਤਾ, ਡੇਅਰੀ ਫਾਰਮਿੰਗ, ਫੂਡ ਪ੍ਰੋਸੈਸਿੰਗ, ਪੈਕੇਜਿੰਗ ਅਤੇ ਸਿੱਧੀ ਮਾਰਕੀਟਿੰਗ ਵਰਗੇ ਖੇਤਰਾਂ ਨਾਲ ਜੋੜਿਆ ਜਾ ਸਕਦਾ ਹੈ।

Rozana Times

LEAVE A REPLY

Please enter your comment!
Please enter your name here