ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ: ਸਾਲ ਪਹਿਲਾਂ ਹੋਇਆ ਸੀ ਵਿਆਹ |

0
3
ਪੰਜਾਬ ਵਿਚ 'ਕਾਲੇ ਕੱਛੇ ਵਾਲੇ' ਮੁੜ ਸਰਗਰਮ? ਘਰ 'ਚ ਵੜ ਕੇ ਬੰਧਕ ਬਣਾ ਕੇ ਔਰਤ ਨਾਲ ਕੀਤੀ ਲੁੱਟ

ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਮਰਨ ਵਾਲੇ ਖ਼ਿਲਾਫ਼ ਵੀ 27 ਕੇਸ ਦਰਜ ਸਨ। ਇਹ ਆਪਸੀ ਰੰਜਿਸ਼ ਹੋ ਸਕਦੀ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਗੁਰਦਾਸਪੁਰ ਵਿਚ ਸਵਿਫਟ ਕਾਰ ਸਵਾਰ ਬਦਮਾਸ਼ਾਂ ਨੇ ਕਾਂਗਰਸੀ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੇ ਸਿਰ-ਚਿਹਰੇ, ਛਾਤੀ ਅਤੇ ਪੇਟ ਵਿਚ ਗੋਲੀਆਂ ਮਾਰੀਆਂ ਗਈਆਂ। ਜਿਸ ਸਮੇਂ ਇਹ ਵਾਰਦਾਤ ਹੋਈ, ਸਰਪੰਚ ਦਾ ਭਰਾ ਬਾਈਕ ’ਤੇ ਧਾਰਮਿਕ ਸਮਾਗਮ ਵਿਚ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ। ਸਰਪੰਚ ਦੇ ਭਰਾ ’ਤੇ ਕਰੀਬ 3 ਮਹੀਨੇ ਪਹਿਲਾਂ ਵੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ, ਪਰ ਉਦੋਂ ਉਸ ਦੀ ਜਾਨ ਬਚ ਗਈ ਸੀ।ਮਰਨ ਵਾਲੇ ਨੌਜਵਾਨ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਇਸ ਹਤਿਆਕਾਂਡ ਨੂੰ ਗੈਂਗਵਾਰ ਨਾਲ ਜੋੜਿਆ ਜਾ ਰਿਹਾ ਹੈ। ਆਕਾਸ਼ ਗੈਂਗ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਲੈਣ ਸਬੰਧੀ ਪੋਸਟ ਵੀ ਕੀਤੀ ਗਈ ਹੈ।ਹਾਲਾਂਕਿ ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਮਰਨ ਵਾਲੇ ਖ਼ਿਲਾਫ਼ ਵੀ 27 ਕੇਸ ਦਰਜ ਸਨ। ਇਹ ਆਪਸੀ ਰੰਜਿਸ਼ ਹੋ ਸਕਦੀ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੁਖਰਾਜ ਸਿੰਘ (27)ਗੁਰਦੁਆਰੇ ਵਿਚ ਮੱਥਾ ਟੇਕਣ ਗਿਆ ਸੀ ਨੌਜਵਾਨਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਦੇ ਅੱਡਾ ਪਿੰਡ ਦੇ ਕਾਂਗਰਸੀ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸੁਖਰਾਜ ਸਿੰਘ ਉਰਫ਼ ਕਾਕਾ (27) ’ਤੇ ਸ਼ਨਿਵਾਰ ਨੂੰ ਹਮਲਾ ਹੋਇਆ। ਉਹ ਬਾਬਾ ਸ੍ਰੀ ਚੰਦ ਜੀ ਦੀ ਜਯੰਤੀ ਮੌਕੇ ਟਾਹਲੀ ਸਾਹਿਬ ਗੁਰਦੁਆਰੇ ਵਿਚ ਆਯੋਜਿਤ ਧਾਰਮਿਕ ਸਮਾਗਮ ਵਿਚ ਮੱਥਾ ਟੇਕਣ ਲਈ ਗਿਆ ਸੀ।ਸਵਿਫਟ ਕਾਰ ਸਵਾਰਾਂ ਨੇ ਪਿੱਛਾ ਕਰਕੇ ਗੋਲੀਆਂ ਮਾਰੀਆਂਸਰਪੰਚ ਮੁਤਾਬਕ ਰਾਤ ਕਰੀਬ ਸਾਢੇ 8 ਵਜੇ ਉਸ ਦਾ ਭਰਾ ਸੁਖਰਾਜ ਬਾਈਕ ’ਤੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਸਵਿਫਟ ਕਾਰ ਵਿਚ ਸਵਾਰ 6 ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਕਾਰ ਆੜ੍ਹੀ ਕਰਕੇ ਬਾਈਕ ਰੋਕ ਲਈ। ਇਸ ਤੋਂ ਬਾਅਦ 3 ਹਮਲਾਵਰ ਕਾਰ ਵਿੱਚੋਂ ਉਤਰੇ ਅਤੇ ਉਨ੍ਹਾਂ ਨੇ ਸੁਖਰਾਜ ’ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ।ਐਸ.ਐਚ.ਓ. ਨੇ ਕਿਹਾ- ਗੈਂਗਵਾਰ ਨਹੀਂ, ਦੋਵਾਂ ਖ਼ਿਲਾਫ਼ ਚੱਲ ਰਹੇ ਕੇਸਡੇਰਾ ਬਾਬਾ ਨਾਨਕ ਥਾਣੇ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸੀਨੀਅਰ ਅਫ਼ਸਰਾਂ ਨਾਲ ਘਟਨਾਸਥਲ ਦੀ ਜਾਂਚ ਕੀਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸਨੂੰ ਗੈਂਗਵਾਰ ਨਹੀਂ ਕਹਿ ਸਕਦੇ, ਸਗੋਂ 2 ਧਿਰਾਂ ਵਿਚਕਾਰ ਕਾਫ਼ੀ ਸਮੇਂ ਤੋਂ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਇਹ ਹੱਤਿਆ ਹੋਈ ਹੈ। ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਹੀ ਐਨਡੀਪੀਐਸ ਸਮੇਤ ਹੋਰ ਅਪਰਾਧਿਕ ਕੇਸ ਦਰਜ ਹਨ।Read More

Rozana Times

LEAVE A REPLY

Please enter your comment!
Please enter your name here