ਗੁਰਦਾਸਪੁਰ ਦੀ ਨੰਗਲੀ ਕਲੋਨੀ ਵਿੱਚ ਸਥਿਤ ਇਕ ਸੰਧੂ ਟਰੈਵਲ ਏਜੰਟ ਦਫ਼ਤਰ ਦੇ ਬਾਹਰ ਨੌਜਵਾਨਾਂ ਵਲੋਂ ਰੋਸ਼ ਪ੍ਰਦਰਸਨ ਕਰਦੇ ਹੋਏ ਆਰੋਪ ਲਗਾਏ ਕਿ ਇੱਸ ਟਰੈਵਲ ਏਜੰਟ ਨੇ 70 ਦੇ ਕਰੀਬ ਨੋਜਵਾਨਾਂ ਨੂੰ ਵਿਦੇਸ ਭੇਜਣ ਦੇ ਨਾਮ ਹਰ ਇੱਕ ਨੌਜਵਾਨ ਤੋ ਲੱਖ ਲੱਖ ਰੁਪਏ ਲੈਕੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਹਨਾਂ ਨੂੰ ਫਰਜ਼ੀ ਟਿਕਟਾਂ ਅੱਤੇ ਫਰਜ਼ੀ ਵੀਜੇ ਦਿੱਤੇ ਸ਼ਨ ਅਤੇ ਹੂਨ ਆਪਣੇ ਦਫ਼ਤਰ ਨੂੰ ਛੱਡ ਸਾਰਾ ਸਟਾਫ਼ ਮੋਕੇ ਤੋ ਫ਼ਰਾਰ ਚੁਕਾ ਹੈ ਉਹਨਾਂ ਮੰਗ ਕਿਤੀ ਹੈ ਕਿ ਇਸ ਏਜੰਟ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ
ਟਰੈਵਲ ਏਜੰਟ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਇਸ ਸੰਧੂ ਟਰੈਵਲ ਏਜੰਟ ਨੇ ਨੌਜਵਾਨਾਂ ਦੇ ਕੋਲੋਂ ਇਕ-ਇਕ ਲੱਖ ਰੁਪਇਆ ਲਿਆ ਸੀ ਅਤੇ ਉਨ੍ਹਾਂ ਨੂੰ ਦੁਬਈ ਅਤੇ ਕੁਵੈਤ ਤੇ ਭੇਜਣ ਲਈ ਕਿਹਾ ਸੀ ਅਤੇ ਇਕ ਮਹੀਨਾ ਬੀਤ ਜਾਣ ਦੇ ਮਗਰੋਂ ਵੀ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਬਾਅਦ ਵਿੱਚ ਜ਼ਿਆਦਾਤਰ ਨੌਜਵਾਨਾਂ ਨੂੰ ਫਰਜ਼ੀ ਟਿਕਟਾਂ ਅਤੇ ਵਿਦੇਸ਼ ਦੇ ਫਰਜ਼ੀ ਵੀਜ਼ੇ ਦਿੱਤੇ ਗਏ ਜਦੋਂ ਇਸ ਸਬੰਧੀ ਏਜੰਟ ਨਾਲ ਗੱਲਬਾਤ ਕੀਤੀ ਗਈ ਤਾਂ ਏਜੰਟਾ ਨੇ ਕਿਹਾ ਕਿ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ ਪਰ ਅੱਜ ਏਜੰਟ ਸਮੇਤ ਉਸ ਦਾ ਸਾਰਾ ਸਟਾਫ਼ ਦਫ਼ਤਰ ਨੂੰ ਛੱਡ ਕੇ ਇਥੋਂ ਫਰਾਰ ਹੋ ਚੁੱਕਾ ਹੈ ਇਸ ਲਈ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਫਰਜ਼ੀ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ