ਇਕ ਸਾਲ ਤੋਂ ਪਤਨੀ ਪਈ ਬਿਮਾਰ, ਇਲਾਜ ਦੌਰਾਨ ਜਿਥੇ ਖਰਚ ਹੋਏ ਲੱਖਾਂ ਰੁਪਏ ਉਥੇ ਹੀ ਖੁਦ ਦਾ ਕੰਮਕਾਰ ਵੀ ਹੋਇਆ ਠੱਪ,

ਬੀਤੇ ਦਿਨੀ ਸ਼ੋਸ਼ਲ ਮੀਡੀਆ ਤੇ ਇਕ ਮਾਸੂਮ ਬੱਚੀ ਨੇ ਆਪਣੀ ਵੀਡੀਓ ਪਾ ਕੇ ਲੋਕਾਂ ਨੂੰ ਆਪਣੀ ਮਾਂ ਦੇ ਇਲਾਜ ਲਈ ਗੁਹਾਰ ਲਗਾਈ ਸੀ। ਸਾਡੀ ਟੀਮ ਅੱਜ ਉਸ ਪੀੜਤ ਪਰਿਵਾਰ ਦੇ ਘਰ ਫਰੀਦਕੋਟ ਜਿਲ੍ਹੇ ਦੇ ਕਸਬਾ ਬਾਜਾਖਾਨਾਂ ਵਿਖੇ ਪਹੁੰਚੀ ਅਤੇ ਪਰਿਵਾਰ ਨਾਲ ਗਲੱਬਾਤ ਕੀਤੀ ਜੋ ਆਪਣੇ ਪਰਿਵਾਰ ਦੀ ਮੁਖੀ ਔਰਤ ਦੇ ਇਲਾਜ ਲਈ ਸਰਕਾਰਾਂ ਅਤੇ ਸਮਾਜਸੇਵੀ ਲੋਕਾਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ।ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨ ਬਾਲਾ ਪਤਨੀ ਬਰਜਿੰਦਰ ਕੁਮਾਰ ਕਰੀਬ ਇਕ ਸਾਲ ਪਹਿਲਾਂ ਵਧੀਆ ਰਾਜੀ ਖੁਸੀ ਆਪਣੇ ਪਰਿਵਾਰ ਵਿਚ ਰਹਿ ਰਹੇ ਸਨ ਅਤੇ ਦੋਹੇਂ ਪਤੀ ਪਤਨੀ ਆਪੋ ਆਪਣੇ ਕੰਮਾ ਕਾਰਾਂ ਵਿਚ ਵਿਅਸਤ ਸਨ ਪਰ ਕਰੋਨਾਂ ਕਾਲ ਦੌਰਾਨ ਬੀਤੇ ਸਾਲ ਹੀ ਉਸ ਨੂੰ ਫੇਫੜਿਆ ਦੀ ਅਜਿਹੀ ਬਿਮਾਰੀ ਲੱਗੀ ਕਿ ਅੱਜ ਤੱਕ ਉਸ ਦੇ ਇਲਾਜ ਤੇ ਜਿਥੇ ਲੱਖਾਂ ਰੁਪੈ ਖਰਚ ਆ ਚੱੁਕੇ ਹਨ ਉਥੇ ਹੀ ਹਾਲੇ ਵੀ ਉਹ ਆਕਸੀਜਨ ਸਹਾਰੇ ਦਿਨ ਕੱਟਣ ਲਈ ਮਜਬੂਰ ਹੈ। ਰੋਜਾਨਾਂ 3-3 ਸਿਲੰਡਰ ਆਕਸੀਜਨ ਮੁੱਲ ਖ੍ਰੀਦ ਕੇ ਪਰਿਵਾਰ ਉਸ ਦੇ ਸਾਹਾਂ ਦੀ ਡੋਰ ਨੂੰ ਬਚਾ ਰਿਹਾ ਰਿਹਾ। ਗੱਲਬਾਤ ਕਰਦਿਆ ਪੀੜਤਾ ਦੇ ਪਤੀ ਬਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਹਨ ਜਿੰਨਾਂ ਵਿਚ ਉਹ ਖੁਦ ਪਤਨੀ ਕਿਰਨ ਬਾਲਾ, ਬੇਟਾ ਬੇਟੀ ਅਤੇ ਇਕ ਭੈਣ ਹੈ ਜੋ ਨਾਂ ਸੁਣ ਸਕਦੀ ਹੈ ਨਾਂ ਬੋਲ ਸਕਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਤਾਂ ਸਭ ਠੀਕ ਸੀ ਉਹ ਆਰੋ ਰਿਪੇਅਰ ਦਾ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਇਲਾਕੇ ਦੇ ਇਕ ਨਿੱਜੀ ਸਕੂਲ ਵਿਚ ਅਧਿਆਪਕਾ ਵਜੋਂ ਕੰਮ ਕਰਦੀ ਸੀ ਅਤੇ ਘਰ ਦਾ ਵਧੀਆ ਗੁਜਾਰਾ ਚੱਲ ਰਿਹਾ ਸੀ ਪਰ ਕਰੀਬ ਇਕ ਸਾਲ ਪਹਿਲਾਂ ਉਹ ਅਜਿਹੀ ਬਿਮਾਰ ਪਈ ਕਿ ਅੱਜ ਉਹ ਆਕਸੀਜਨ ਤੇ ਹੈ ਅਤੇ ਦਿਨ ਵਿਚ ਕਰੀਬ 3 ਸਿਲੰਡਰ ਆਕਸੀਜਨ ਲੱਗ ਜਾਂਦੀ ਹੈ।ਉਹਨਾਂ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਨੇ ਦੱਸਿਆਂ ਕਿ ਕਿਰਨ ਬਾਲਾ ਦੇ ਫੈਫੜੇ ਪੂਰੀ ਤਰਾਂ ਸੂੰਗੜ ਗਏ ਹਨ ਅਤੇ ਉਸ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਫੈਫੜੇ ਬਦਲੇ ਜਾਣ।ਉਹਨਾਂ ਦੱਸਿਆ ਕਿ ਉਤਰੀ ਭਾਰਤ ਵਿਚ ਅਜਿਹਾ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ ਨਹੀਂ ਹੈ ਜਿੱਥੇ ਫੈਫੜਿਆਂ ਦਾ ਟਰਾਂਸ਼ਪਲਾਂਟ ਹੋ ਸਕੇ। ਉਹਨਾਂ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਦੀ ਸਲਾਹ ਤੇ ਹੀ ਅਸੀਂ ਸਾਊਥ ਭਾਰਤ ਵਿਚ ਹੈਦਰਾਬਾਦ ਦੇ ਇਕ ਹਸਪਤਾਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਲਾਜ ਤੇ ਖਰਚਾ ਕਰੀਬ 70 ਤੋਂ 75 ਲੱਖ ਰੁਪੈ ਦੱਸਿਆ।ਉਹਨਾਂ ਦੱਸਿਆ ਕਿ ਅਸੀਂ ਤਾਂ ਜੋ ਵੀ ਪੂਜੀ ਸਾਡੇ ਕੋਲ ਸੀ ਉਹ ਇਕ ਸਾਲ ਦੌਰਨ ਖਰਚ ਕਰ ਚੁੱਕੇ ਹਾਂ ਹਰ ਰੋਜ ਆਕਸੀਜਨ ਮੁੱਲ ਖ੍ਰੀਦ ਕੇ ਲਿਉਣੀ ਪੈਂਦੀ ਹੈ, ਅਤੇ ਮਹੀਨੇ ਦੀ ਕਰੀਬ 18 ਹਜਾਰ ਰੁਪੈ ਦੀ ਦਿਵਾਈ ਲੱਗ ਜਾਂਦੀ ਹੈ। ਜੋ ਕਾਰੋਬਾਰ ਸੀ ਉਹ ਵੀ ਠੱਪ ਹੋ ਗਿਆ ਹੁਣ ਤਾਂ ਉਹਨਾਂ ਪਾਸ ਇਕ ਫੁੱਟੀ ਕੌਡੀ ਵੀ ਨਹੀਂ ਬਚੀ ਫਿਰ 70-75 ਲੱਖ ਰੁਪੈ ਕਿੱਥੋਂ ਆਉਣਗੇ। ਉਨਾਂ ਸਰਕਾਰ ਅਤੇ ਸਮਾਜ ਸੇਵੀ ਸੰਸ਼ਥਾਂਵਾਂ ਨੂੰ ਅਪੀਲ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦੀ ਪਤਨੀ ਬਚ ਸਕੇ।

See also  ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਸੈਂਕੜੇ ਬਚਿਆਂ ਤੇ ਨੌਜਵਾਨਾਂ ਨੇ ਸਜਾਇਆਂ ਦਸਤਾਰਾਂ

ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਦੀ ਮਾਸੁਮ ਬੱਚੀ ਨੇ ਆਪਣੀ ਮਾਂ ਦੇ ਇਲਾਜ ਲਈ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਸ ਦੀ ਮਾਤਾ ਦੇ ਇਲਾਜ ਤੇ ਬਹੁਤ ਪੈਸੇ ਖਝਰਚ ਹੋ ਚੁੱਕੇ ਹਨ ਅਤੇ ਹੁਣ ਡਾਕਟਰਾਂ ਹੋਰ ਵੀ ਵੱਡਾ ਖਰਚ ਦੱਸਿਆ ਜਿਸ ਨਾਲ ਉਸ ਦੀ ਮਾਂ ਬਚ ਸਕਦੀ ਹੈ। ਬੱਚ ਿਨੇ ਅਪੀਲ ਕਰਦਿਆ ਕਿਹਾ ਕਿ ਉਸ ਦੀ ਮਾਂ ਦੀ ਜਾਨ ਬਚਾਈ ਜਾਵੇ।

ਇਸ ਪੀੜਤ ਪਰਿਵਾਰ ਲਈ ਪਿੰਡ ਦੇ ਸਬਾਕਾ ਸਰਪੰਚ ਅਤੇ ਜਸਮੇਲ ਸਿੰਘ ਅਤੇ ਹੋਰ ਕੁਝ ਪਤਵੰਤੇ ਮਦਦ ਲਈ ਪਹੁੰਚੇ ਉਹਨਾਂ ਨੇ ਕਰੀਬ 50 ਹਜਾਰ ਰੁਪੈ ਦੀ ਨਕਦ ਰਾਸੀ ਦੇ ਕਿ ਪਰਿਵਾਰ ਦੀ ਜਿੱਥੇ ਮਦਦ ਕੀਤੀ ਉਥੇ ਹੀ ਹੋਰ ਲੋਕਾਂ ਨੂੰ ਵੀ ਮਦਦ ਲਈ ਬੇਨਤੀ ਕੀਤੀ।